Publicidade

Salmos 3

ਦਾਵੀਦ ਦਾ ਇੱਕ ਜ਼ਬੂਰ। ਜਦੋਂ ਉਹ ਆਪਣੇ ਪੁੱਤਰ ਅਬਸ਼ਾਲੋਮ ਤੋਂ ਭੱਜ ਗਿਆ।

1 ਹੇ ਯਾਹਵੇਹ, ਮੇਰੇ ਦੁਸ਼ਮਣ ਕਿੰਨੇ ਹਨ!

ਕਿੰਨੇ ਹੀ ਹਨ ਜਿਹੜੇ ਮੇਰੇ ਵਿਰੁੱਧ ਖੜ੍ਹੇ ਹੋਏ ਹਨ!

2 ਬਹੁਤੇ ਮੇਰੇ ਬਾਰੇ ਆਖਦੇ ਹਨ,

"ਕਿ ਪਰਮੇਸ਼ਵਰ ਉਸ ਨੂੰ ਮੁਕਤੀ ਨਹੀਂ ਦੇਵੇਗਾ।"

3 ਪਰ ਹੇ ਯਾਹਵੇਹ, ਤੁਸੀਂ ਸਦਾ ਖ਼ਤਰੇ ਵਿੱਚ ਮੇਰੀ ਢਾਲ ਹੋ,

ਤੁਸੀਂ ਮੇਰੀ ਮਹਿਮਾ ਹੋ, ਤੁਸੀਂ ਮੇਰਾ ਸਿਰ ਉੱਚਾ ਕਰਦੇ ਹੋ।

4 ਮੈਂ ਆਪਣੀ ਉੱਚੀ ਆਵਾਜ਼ ਵਿੱਚ ਤੈਨੂੰ ਯਾਹਵੇਹ ਪੁਕਾਰਿਆ,

ਅਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਤੋਂ ਉੱਤਰ ਦਿੰਦਾ ਹੈ।

5 ਮੈਂ ਲੇਟ ਜਾਂਦਾ ਹਾਂ ਅਤੇ ਸ਼ਾਂਤੀ ਨਾਲ ਸੌਂਦਾ ਹਾਂ,

ਮੈਂ ਫਿਰ ਜਾਗ ਉੱਠਿਆ ਕਿਉਂਕਿ ਯਾਹਵੇਹ ਮੇਰੀ ਰੱਖਿਆ ਕਰਦਾ ਹੈ।

6 ਮੈਂ ਉਹਨਾਂ ਦਸ ਹਜ਼ਾਰਾਂ ਤੋਂ ਨਹੀਂ ਡਰਾਂਗਾ,

ਜਿਨ੍ਹਾਂ ਨੇ ਮੈਨੂੰ ਚਾਰੇ ਪਾਸਿਓ ਘੇਰ ਲਿਆ ਹੈ।

7 ਹੇ ਯਾਹਵੇਹ, ਉੱਠ!

ਆਓ ਅਤੇ ਮੈਨੂੰ ਬਚਾਓ, ਮੇਰੇ ਪਰਮੇਸ਼ਵਰ!

ਸੱਚ-ਮੁੱਚ ਤੁਸੀਂ ਮੇਰੇ ਸਾਰੇ ਦੁਸ਼ਮਣਾਂ ਦੇ ਜਬਾੜੇ ਉੱਤੇ ਮਾਰਦੇ ਹੋ;

ਤੁਸੀਂ ਉਹਨਾਂ ਦੁਸ਼ਟਾਂ ਦੇ ਦੰਦ ਤੋੜ ਸੁੱਟਦੇ ਹੋ।

8 ਮੁਕਤੀ ਯਾਹਵੇਹ ਵੱਲੋਂ ਹੈ,

ਤੇਰੀ ਬਰਕਤ ਤੇਰੇ ਲੋਕਾਂ ਉੱਤੇ ਹੋਵੇ!

Veja também

Publicidade
Bíblia Online Bíblia Online

Bíblia Online • Versão: 2026-06-15_21-32-39-