Pular para o conteúdo
Publicidade

ਜ਼ਬੂਰਾਂ 55

ਸੰਗੀਤ ਦੇ ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ। ਦਾਵੀਦ ਦਾ ਇੱਕ ਮਸਕੀਲ55 ਸ਼ਾਇਦ ਇੱਕ ਸਾਹਿਤਕ ਜਾਂ ਸੰਗੀਤਕ ਸ਼ਬਦ

1 ਹੇ ਪਰਮੇਸ਼ਵਰ, ਮੇਰੀ ਪ੍ਰਾਰਥਨਾ ਨੂੰ ਸੁਣ,

ਮੇਰੀ ਬੇਨਤੀ ਨੂੰ ਅਣਦੇਖਿਆ ਨਾ ਕਰ;

2 ਮੇਰੀ ਸੁਣ ਅਤੇ ਮੈਨੂੰ ਉੱਤਰ ਦੇ।

ਮੇਰੇ ਵਿਚਾਰ ਮੈਨੂੰ ਪਰੇਸ਼ਾਨ ਕਰਦੇ ਹਨ ਅਤੇ ਮੈਂ ਘਬਰਾਇਆ ਹਾਂ

3 ਕਿਉਂਕਿ ਮੇਰੇ ਦੁਸ਼ਮਣ ਮੈਨੂੰ ਲਲਕਾਰਦੇ ਹਨ,

ਅਤੇ ਦੁਸ਼ਟ ਧਮਕਾਉਂਦੇ ਹਨ;

ਕਿਉਂ ਜੋ ਉਹ ਮੇਰੇ ਉੱਤੇ ਦੁੱਖ ਲਿਆਉਂਦੇ ਹਨ

ਅਤੇ ਆਪਣੇ ਕ੍ਰੋਧ ਵਿੱਚ ਮੇਰੇ ਉੱਤੇ ਹਮਲਾ ਕਰਦੇ ਹਨ।

4 ਮੇਰਾ ਮਨ ਅੰਦਰੋਂ ਦੁੱਖੀ ਹੈ;

ਮੌਤ ਦਾ ਡਰ ਮੇਰੇ ਉੱਤੇ ਆ ਪਿਆ ਹੈ।

5 ਡਰ ਅਤੇ ਕੰਬਣੀ ਨੇ ਮੈਨੂੰ ਘੇਰ ਲਿਆ ਹੈ;

ਘਬਰਾਹਟ ਨੇ ਮੈਨੂੰ ਘੇਰਾ ਪਾ ਲਿਆ ਹੈ।

6 ਮੈਂ ਕਿਹਾ, "ਕਾਸ਼, ਮੇਰੇ ਕੋਲ ਕਬੂਤਰ ਵਰਗੇ ਖੰਭ ਹੁੰਦੇ!

ਤਾਂ ਜੋ ਮੈਂ ਉੱਡ ਜਾਂਦਾ ਅਤੇ ਆਰਾਮ ਕਰਦਾ।

7 ਮੈਂ ਦੂਰ ਭੱਜ ਜਾਂਦਾ

ਅਤੇ ਉਜਾੜ ਵਿੱਚ ਵਾਸ ਕਰਦਾ;

8 ਮੈਂ ਝੱਟ ਆਪਣੇ ਪਨਾਹ ਦੇ ਸਥਾਨ ਵੱਲ ਜਾਵਾਂਗਾ,

ਹਨੇਰੀ ਅਤੇ ਤੂਫ਼ਾਨ ਤੋਂ ਦੂਰ।"

9 ਹੇ ਯਾਹਵੇਹ, ਦੁਸ਼ਟਾਂ ਨੂੰ ਉਲਝਾਓ, ਉਹਨਾਂ ਦੇ ਸ਼ਬਦਾਂ ਨੂੰ ਉਲਝਾ ਦਿਓ,

ਕਿਉਂ ਜੋ ਮੈਂ ਸ਼ਹਿਰ ਵਿੱਚ ਹਿੰਸਾ ਅਤੇ ਝਗੜੇ ਵੇਖਦਾ ਹਾਂ।

10 ਦਿਨ ਅਤੇ ਰਾਤ ਉਹ ਇਸ ਦੀਆਂ ਕੰਧਾਂ ਉੱਤੇ ਘੁੰਮਦੇ ਹਨ;

ਬੁਰਾਈ ਅਤੇ ਸ਼ਰਾਰਤ ਇਸ ਦੇ ਅੰਦਰ ਹੈ।

11 ਵਿਨਾਸ਼ਕਾਰੀ ਤਾਕਤਾਂ ਸ਼ਹਿਰ ਵਿੱਚ ਕੰਮ ਕਰ ਰਹੀਆਂ ਹਨ;

ਧਮਕੀਆਂ ਅਤੇ ਝੂਠ ਇਸ ਦੀਆਂ ਗਲੀਆਂ ਨੂੰ ਕਦੇ ਨਹੀਂ ਛੱਡਦੇ।

12 ਜੇ ਕੋਈ ਦੁਸ਼ਮਣ ਮੇਰੀ ਬੇਇੱਜ਼ਤੀ ਕਰਦਾ ਹੈ,

ਮੈਂ ਇਸ ਨੂੰ ਸਹਿ ਸਕਦਾ ਹਾਂ;

ਜੇ ਕੋਈ ਦੁਸ਼ਮਣ ਮੇਰੇ ਵਿਰੁੱਧ ਉੱਠਦਾ ਹੈ,

ਮੈਂ ਲੁਕ ਸਕਦਾ ਹਾਂ।

13 ਪਰ ਇਹ ਤੂੰ ਹੈ, ਮੇਰੇ ਵਰਗਾ ਆਦਮੀ,

ਮੇਰਾ ਸਾਥੀ, ਮੇਰਾ ਨਜ਼ਦੀਕੀ ਮਿੱਤਰ,

14 ਜਿਸ ਨਾਲ ਇੱਕ ਵਾਰ ਅਸੀਂ ਪਰਮੇਸ਼ਵਰ ਦੇ ਘਰ

ਸੰਗਤ ਦੇ ਨਾਲ ਆਨੰਦ ਮਾਣਿਆ ਸੀ,

ਜਦੋਂ ਅਸੀਂ ਭਗਤਾਂ ਦੇ ਵਿਚਕਾਰ

ਘੁੰਮ ਰਹੇ ਸੀ।

15 ਮੌਤ ਮੇਰੇ ਦੁਸ਼ਮਣ ਉੱਤੇ ਅਚਾਨਕ ਆ ਪਵੇ;

ਉਹ ਜਿਉਂਦੇ ਹੀ ਪਤਾਲ ਵਿੱਚ ਚਲੇ ਜਾਣ,

ਕਿਉਂਕਿ ਬੁਰਿਆਈ ਉਹਨਾਂ ਵਿੱਚ ਵੱਸਦੀ ਹੈ।

16 ਮੈਂ ਤਾਂ ਪਰਮੇਸ਼ਵਰ ਨੂੰ ਪੁਕਾਰਾਂਗਾ।

ਅਤੇ ਯਾਹਵੇਹ ਮੈਨੂੰ ਬਚਾਉਂਦਾ ਹੈ।

17 ਸ਼ਾਮ, ਸਵੇਰ ਅਤੇ ਦੁਪਹਿਰ

ਮੈਂ ਬਿਪਤਾ ਵਿੱਚ ਪੁਕਾਰਦਾ ਹਾਂ,

ਅਤੇ ਉਹ ਮੇਰੀ ਆਵਾਜ਼ ਸੁਣਦਾ ਹੈ।

18 ਉਹ ਮੈਨੂੰ ਮੇਰੇ ਵਿਰੁੱਧ ਲੜੀ ਗਈ ਲੜਾਈ ਵਿੱਚੋਂ ਮੈਨੂੰ ਬਿਨ੍ਹਾਂ ਨੁਕਸਾਨ ਬਚਾਉਂਦਾ ਹੈ,

ਭਾਵੇਂ ਬਹੁਤ ਸਾਰੇ ਮੇਰਾ ਵਿਰੋਧ ਕਰਦੇ ਹਨ।

19 ਪਰਮੇਸ਼ਵਰ, ਜੋ ਪੁਰਾਣੇ ਸਮੇਂ ਤੋਂ ਬਿਰਾਜਮਾਨ ਹੈ,

ਜੋ ਨਹੀਂ ਬਦਲਦਾ

ਉਹ ਉਹਨਾਂ ਦੀ ਸੁਣੇਗਾ ਅਤੇ ਉਹਨਾਂ ਨੂੰ ਨਿਮਰ ਕਰੇਗਾ,

ਕਿਉਂਕਿ ਉਹਨਾਂ ਨੂੰ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ।

20 ਮੇਰਾ ਸਾਥੀ ਆਪਣੇ ਮਿੱਤਰਾਂ ਤੇ ਹਮਲਾ ਕਰਦਾ ਹੈ;

ਉਹ ਆਪਣੇ ਨੇਮ ਦੀ ਉਲੰਘਣਾ ਕਰਦਾ ਹੈ।

21 ਉਸ ਦੀ ਗੱਲ ਮੱਖਣ ਵਾਂਗ ਨਿਰਮਲ ਹੈ,

ਫਿਰ ਵੀ ਉਸ ਦੇ ਦਿਲ ਵਿੱਚ ਯੁੱਧ ਹੈ;

ਉਹ ਦੇ ਬੋਲ ਤੇਲ ਨਾਲੋਂ ਵੀ ਜ਼ਿਆਦਾ ਚਿਕਨੇ ਹਨ,

ਫਿਰ ਵੀ ਉਹ ਖਿੱਚੀਆਂ ਤਲਵਾਰਾਂ ਹਨ।

22 ਆਪਣੀਆਂ ਚਿੰਤਾਵਾਂ ਯਾਹਵੇਹ

ਉੱਤੇ ਸੁੱਟੋ ਅਤੇ ਉਹ ਤੁਹਾਨੂੰ ਸੰਭਾਲੇਗਾ;

ਉਹ ਧਰਮੀ ਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ।

23 ਪਰ ਤੂੰ, ਪਰਮੇਸ਼ਵਰ ਦੁਸ਼ਟਾਂ ਨੂੰ ਸੜਨ ਵਾਲੇ ਟੋਏ ਵਿੱਚ ਸੁੱਟ ਦੇਵੇਗਾ।

ਖੂਨ ਦੇ ਪਿਆਸੇ ਅਤੇ ਧੋਖੇਬਾਜ਼

ਆਪਣੀ ਅੱਧੀ ਉਮਰ ਵੀ ਨਹੀਂ ਭੋਗਣਗੇ।

ਪਰ ਮੈਂ ਤੇਰੇ ਉੱਤੇ ਭਰੋਸਾ ਰੱਖਦਾ ਹਾਂ।

Estes versículos te tocaram? Ore agora!

+581 estão orando agora.

Junte-se à corrente de oração.