Pular para o conteúdo
Publicidade

ਜ਼ਬੂਰਾਂ 76

ਸੰਗੀਤ ਦੇ ਨਿਰਦੇਸ਼ਕ ਲਈ। ਤਾਰ ਵਾਲੇ ਸਾਜ਼ਾਂ ਨਾਲ ਆਸਾਫ਼ ਦਾ ਇੱਕ ਜ਼ਬੂਰ। ਇੱਕ ਗੀਤ।

1 ਪਰਮੇਸ਼ਵਰ ਯਹੂਦਾਹ ਵਿੱਚ ਜਾਣਿਆ ਜਾਂਦਾ ਹੈ;

ਇਸਰਾਏਲ ਵਿੱਚ ਉਸਦਾ ਨਾਮ ਮਹਾਨ ਹੈ।

2 ਸ਼ਾਲੇਮ ਵਿੱਚ ਉਸਦਾ ਤੰਬੂ ਹੈ,

ਉਸਦਾ ਨਿਵਾਸ ਸਥਾਨ ਸੀਯੋਨ ਵਿੱਚ ਹੈ।

3 ਉੱਥੇ ਉਸਨੇ ਅਗਨੀ ਤੀਰਾਂ ਨੂੰ,

ਢਾਲਾ, ਤਲਵਾਰਾਂ ਅਤੇ ਯੁੱਧ ਦੇ ਹਥਿਆਰਾਂ ਨੂੰ ਤੋੜ ਦਿੱਤਾ।

4 ਤੂੰ ਚਾਨਣ ਨਾਲੋਂ ਚਮਕਦਾਰ ਹੈ,

ਅਤੇ ਪਰਬਤਾਂ ਨਾਲੋਂ ਵੱਧ ਸ਼ਾਨਦਾਰ ਹੈ।

5 ਸੂਰਬੀਰ ਝੂਠ ਨਾਲ ਲੁੱਟੇ ਗਏ ਹਨ,

ਉਹ ਆਪਣੀ ਆਖਰੀ ਨੀਂਦ ਸੌਂਦੇ ਹਨ;

ਯੋਧਿਆਂ ਵਿੱਚੋਂ ਕੋਈ ਵੀ,

ਆਪਣੇ ਹੱਥ ਨਹੀਂ ਚੁੱਕ ਸਕਦਾ।

6 ਹੇ ਯਾਕੋਬ ਦੇ ਪਰਮੇਸ਼ਵਰ, ਤੇਰੀ ਝਿੜਕ ਨਾਲ, ਘੋੜਾ ਅਤੇ ਰੱਥ ਦੋਵੇਂ ਗਹਿਰੀ ਨੀਂਦ ਸੋ ਗਏ ਹਨ।

7 ਸਿਰਫ ਤੂੰ ਹੀ ਹੈ ਜਿਸ ਤੋਂ ਡਰਨਾ ਚਾਹੀਦਾ ਹੈ।

ਜਦੋਂ ਤੂੰ ਕ੍ਰੋਧ ਵਿੱਚ ਹੁੰਦਾ ਹੈ ਤਾਂ ਤੇਰੇ ਅੱਗੇ ਕੌਣ ਖੜ੍ਹਾ ਹੋ ਸਕਦਾ ਹੈ?

8 ਤੂੰ ਸਵਰਗ ਤੋਂ ਨਿਆਂ ਸੁਣਾਇਆ,

ਅਤੇ ਧਰਤੀ ਡਰ ਗਈ ਅਤੇ ਸ਼ਾਂਤ ਹੋ ਗਈ।

9 ਹੇ ਪਰਮੇਸ਼ਵਰ ਜਦੋਂ ਤੂੰ ਨਿਆਂ ਕਰਨ ਲਈ ਉੱਠਿਆ

ਤਾਂ ਜੋ ਦੇਸ਼ ਦੇ ਸਾਰੇ ਦੁੱਖੀਆਂ ਨੂੰ ਬਚਾ ਸਕੇ।

10 ਸੱਚ-ਮੁੱਚ ਹੀ ਮਨੁੱਖਾਂ ਦੇ ਵਿਰੁੱਧ ਤੇਰਾ ਕ੍ਰੋਧ ਤੇਰੀ ਉਸਤਤ ਲਿਆਉਂਦਾ ਹੈ,

ਅਤੇ ਜਿਹੜੇ ਤੇਰੇ ਕ੍ਰੋਧ ਤੋਂ ਬੱਚ ਜਾਣਗੇ, ਉਹ ਤੇਰੇ ਤਿਉਹਾਰ ਤੇ ਤੇਰੀ ਉਸਤਤ ਕਰਨਗੇ।

11 ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਸੁੱਖਣਾ ਸੁੱਖੋ ਅਤੇ ਉਸ ਨੂੰ ਪੂਰਾ ਕਰੋ;

ਸਾਰੇ ਗੁਆਂਢੀ,

ਉਸ ਦੇ ਲਈ ਜਿਸ ਤੋਂ ਡਰਨਾ ਚਾਹੀਦਾ ਹੈ ਭੇਂਟਾਂ ਲਿਆਉਣ।

12 ਉਹ ਹਾਕਮਾਂ ਦਾ ਮਨੋਬਲ ਤੋੜਦਾ ਹੈ;

ਧਰਤੀ ਦੇ ਮਹਾਨ ਰਾਜੇ ਉਸ ਤੋਂ ਡਰਦੇ ਹਨ।

Estes versículos te tocaram? Ore agora!

+581 estão orando agora.

Junte-se à corrente de oração.