Pular para o conteúdo
Publicidade

ਜ਼ਬੂਰਾਂ 82

ਆਸਾਫ਼ ਦਾ ਜ਼ਬੂਰ।

1 ਪਰਮੇਸ਼ਵਰ ਆਪਣੀ ਮਹਾਂਸਭਾ ਵਿੱਚ ਬੈਠਾ ਹੈ;

ਉਹ "ਦੇਵਤਿਆਂ" ਦਾ ਨਿਆਂ ਕਰਦਾ ਹੈ:

2 "ਕਦ ਤੱਕ ਤੁਸੀਂ ਬੇਇਨਸਾਫ਼ੀ ਕਰੋਗੇ,

ਅਤੇ ਦੁਸ਼ਟਾਂ ਦਾ ਪੱਖਪਾਤ ਕਰੋਗੇ?

3 ਕਮਜ਼ੋਰ ਅਤੇ ਯਤੀਮ ਦੀ ਰੱਖਿਆ ਕਰੋ;

ਗਰੀਬਾਂ ਅਤੇ ਪੀੜਤਾਂ ਦੇ ਅਧਿਕਾਰਾਂ ਨੂੰ ਕਾਇਮ ਰੱਖੋ।

4 ਕਮਜ਼ੋਰਾਂ ਅਤੇ ਲੋੜਵੰਦਾਂ ਨੂੰ ਬਚਾਓ;

ਉਹਨਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਓ।

5 "ਉਹ ‘ਦੇਵਤੇ’ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ

ਉਹ ਹਨੇਰੇ ਵਿੱਚ ਫਿਰਦੇ ਹਨ,

ਧਰਤੀ ਦੀਆਂ ਸਾਰੀਆਂ ਨੀਹਾਂ ਹਿੱਲ ਗਈਆਂ ਹਨ।

6 "ਮੈਂ ਕਿਹਾ, ‘ਕਿ ਤੁਸੀਂ "ਦੇਵਤੇ" ਹੋ;

ਤੁਸੀਂ ਸਾਰੇ ਅੱਤ ਮਹਾਨ ਦੇ ਬੱਚੇ ਹੋ।’

7 ਪਰ ਤੁਸੀਂ ਸਿਰਫ ਆਮ ਮਨੁੱਖਾਂ ਵਾਂਗ ਮਰੋਗੇ।

ਤੁਸੀਂ ਹਰ ਦੂਜੇ ਸ਼ਾਸਕ ਵਾਂਗ ਡਿੱਗ ਜਾਓਗੇ।"

8 ਹੇ ਪਰਮੇਸ਼ਵਰ, ਉੱਠ ਧਰਤੀ ਦਾ ਨਿਆਂ ਕਰ,

ਕਿਉਂ ਜੋ ਸਾਰੀਆਂ ਕੌਮਾਂ ਤੇਰੀ ਵਿਰਾਸਤ ਹਨ।

Estes versículos te tocaram? Ore agora!

+581 estão orando agora.

Junte-se à corrente de oração.