Pular para o conteúdo
Publicidade

ਜ਼ਬੂਰਾਂ 115

1 ਸਾਡੀ ਨਹੀਂ, ਹੇ ਯਾਹਵੇਹ, ਸਾਡੀ ਨਹੀਂ

ਪਰ ਤੇਰੇ ਪਿਆਰ ਅਤੇ ਵਫ਼ਾਦਾਰੀ ਦੇ ਕਾਰਨ

ਤੇਰੇ ਨਾਮ ਦੀ ਮਹਿਮਾ ਹੋਵੇ।

2 ਕੌਮਾਂ ਕਿਉਂ ਆਖਦੀਆਂ ਹਨ,

"ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ?"

3 ਸਾਡਾ ਪਰਮੇਸ਼ਵਰ ਸਵਰਗ ਵਿੱਚ ਹੈ,

ਉਹ ਉਹੀ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।

4 ਪਰ ਉਹਨਾਂ ਦੀਆਂ ਮੂਰਤੀਆਂ ਚਾਂਦੀ ਅਤੇ ਸੋਨੇ ਦੀਆਂ ਹਨ,

ਜੋ ਮਨੁੱਖਾਂ ਦੇ ਹੱਥਾਂ ਦੀਆਂ ਬਣਾਈਆਂ ਹੋਈਆਂ ਹਨ।

5 ਉਹਨਾਂ ਦੇ ਮੂੰਹ ਹਨ ਪਰ ਬੋਲ ਨਹੀਂ ਸਕਦੇ,

ਅੱਖਾਂ ਹਨ ਪਰ ਵੇਖ ਨਹੀਂ ਸਕਦੇ।

6 ਉਹਨਾਂ ਦੇ ਕੰਨ ਹਨ, ਪਰ ਸੁਣ ਨਹੀਂ ਸਕਦੇ,

ਨੱਕ ਹਨ, ਪਰ ਸੁੰਘ ਨਹੀਂ ਸਕਦੇ।

7 ਉਹਨਾਂ ਦੇ ਹੱਥ ਹਨ, ਪਰ ਮਹਿਸੂਸ ਨਹੀਂ ਕਰ ਸਕਦੇ,

ਉਹਨਾਂ ਦੇ ਪੈਰ ਹਨ, ਪਰ ਚੱਲ ਨਹੀਂ ਸਕਦੇ,

ਅਤੇ ਉਹਨਾਂ ਦੇ ਮੂੰਹ ਹਨ ਪਰ ਉਹ ਆਵਾਜ਼ ਨਹੀਂ ਕੱਢ ਸਕਦੇ।

8 ਜਿਹੜੇ ਉਹਨਾਂ ਨੂੰ ਬਣਾਉਂਦੇ ਹਨ ਉਹ ਉਹਨਾਂ ਵਰਗੇ ਹੋਣਗੇ,

ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਭਰੋਸਾ ਰੱਖਦੇ ਹਨ।

9 ਹੇ ਸਾਰੇ ਇਸਰਾਏਲੀਓ, ਯਾਹਵੇਹ ਉੱਤੇ ਭਰੋਸਾ ਰੱਖੋ;

ਉਹ ਉਹਨਾਂ ਦੀ ਸਹਾਇਤਾ ਅਤੇ ਢਾਲ ਹੈ।

10 ਹਾਰੋਨ ਦੇ ਘਰਾਣੇ, ਯਾਹਵੇਹ ਉੱਤੇ ਭਰੋਸਾ ਰੱਖੋ;

ਉਹ ਉਹਨਾਂ ਦੀ ਸਹਾਇਤਾ ਅਤੇ ਢਾਲ ਹੈ।

11 ਤੁਸੀਂ ਜਿਹੜੇ ਉਸ ਤੋਂ ਡਰਦੇ ਹੋ, ਯਾਹਵੇਹ ਉੱਤੇ ਭਰੋਸਾ ਰੱਖਦੇ ਹੋ,

ਉਹ ਉਹਨਾਂ ਦੀ ਸਹਾਇਤਾ ਅਤੇ ਢਾਲ ਹੈ।

12 ਯਾਹਵੇਹ ਸਾਨੂੰ ਯਾਦ ਕਰਦਾ ਹੈ ਅਤੇ ਸਾਨੂੰ ਅਸੀਸ ਦੇਵੇਗਾ:

ਉਹ ਆਪਣੀ ਪਰਜਾ ਇਸਰਾਏਲ ਨੂੰ ਅਸੀਸ ਦੇਵੇਗਾ,

ਉਹ ਹਾਰੋਨ ਦੇ ਘਰਾਣੇ ਨੂੰ ਅਸੀਸ ਦੇਵੇਗਾ,

13 ਉਹ ਉਹਨਾਂ ਨੂੰ ਅਸੀਸ ਦੇਵੇਗਾ ਜਿਹੜੇ ਯਾਹਵੇਹ ਦਾ ਡਰ ਮੰਨਦੇ ਹਨ,

ਭਾਵੇਂ ਕੋਈ ਛੋਟਾ ਜਾਂ ਕੋਈ ਵੱਡਾ।

14 ਯਾਹਵੇਹ ਤੁਹਾਨੂੰ ਭਰਪੂਰ ਅਸੀਸ ਦੇਵੇ,

ਤੁਹਾਨੂੰ ਅਤੇ ਤੁਹਾਡੇ ਬੱਚਿਆ ਨੂੰ ਵੀ।

15 ਯਾਹਵੇਹ ਦੀ ਅਸੀਸ ਤੁਹਾਡੇ ਉੱਤੇ ਹੋਵੇ,

ਜਿਹੜਾ ਸਵਰਗ ਅਤੇ ਧਰਤੀ ਨੂੰ ਬਣਾਉਣ ਵਾਲਾ ਹੈ।

16 ਸਭ ਤੋਂ ਉੱਚਾ ਅਕਾਸ਼ ਯਾਹਵੇਹ ਦਾ ਹੈ,

ਪਰ ਧਰਤੀ ਉਸ ਨੇ ਮਨੁੱਖਜਾਤੀ ਨੂੰ ਦਿੱਤੀ ਹੈ।

17 ਮੁਰਦੇ ਯਾਹਵੇਹ ਦੀ ਉਸਤਤ ਨਹੀਂ ਕਰਦੇ ਹਨ,

ਉਹ ਜਿਹੜੇ ਖਾਮੋਸ਼ੀ ਦੇ ਸਥਾਨ ਨੂੰ ਜਾਂਦੇ ਹਨ;

18 ਇਹ ਅਸੀਂ ਹੀ ਹਾਂ ਜਿਹੜੇ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ

ਯਾਹਵੇਹ ਦੀ ਉਸਤਤ ਕਰਾਂਗੇ।

ਯਾਹਵੇਹ ਦੀ ਉਸਤਤ ਕਰੋ115:18 ਯਾਹਵੇਹ ਦੀ ਉਸਤਤ ਕਰੋ ਅਰਥਾਤ ਹਾਲੇਲੂਆ।

Estes versículos te tocaram? Ore agora!

+581 estão orando agora.

Junte-se à corrente de oração.