Pular para o conteúdo
Publicidade

ਜ਼ਬੂਰਾਂ 54

ਸੰਗੀਤ ਦੇ ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ। ਦਾਵੀਦ ਦਾ ਇੱਕ ਮਸਕੀਲ54 ਸ਼ਾਇਦ ਕੋਈ ਸਾਹਿਤਕ ਜਾਂ ਸੰਗੀਤਕ ਸ਼ਬਦ। ਜਦੋਂ ਜ਼ੀਫ਼ੀਆਂ ਨੇ ਸ਼ਾਊਲ ਕੋਲ ਜਾ ਕੇ ਆਖਿਆ, "ਕੀ ਦਾਵੀਦ ਸਾਡੇ ਵਿੱਚ ਛੁਪਿਆ ਨਹੀਂ ਹੈ?"

1 ਹੇ ਪਰਮੇਸ਼ਵਰ, ਆਪਣੇ ਨਾਮ ਦੁਆਰਾ ਮੈਨੂੰ ਬਚਾ।

ਆਪਣੀ ਸ਼ਕਤੀ ਨਾਲ ਮੈਨੂੰ ਸਹੀ ਸਾਬਤ ਕਰ।

2 ਹੇ ਪਰਮੇਸ਼ਵਰ, ਮੇਰੀ ਪ੍ਰਾਰਥਨਾ ਸੁਣ।

ਮੇਰੇ ਮੂੰਹ ਦੀਆਂ ਗੱਲਾਂ ਸੁਣ।

3 ਹੰਕਾਰੀ ਦੁਸ਼ਮਣ ਮੇਰੇ ਉੱਤੇ ਹਮਲਾ ਕਰ ਰਹੇ ਹਨ;

ਬੇਰਹਿਮ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ,

ਉਹਨਾਂ ਲੋਕਾਂ ਨੇ ਪਰਮੇਸ਼ਵਰ ਦੀ ਪਰਵਾਹ ਨਹੀਂ ਕੀਤੀ।

4 ਯਕੀਨਨ ਹੀ ਪਰਮੇਸ਼ਵਰ ਮੇਰਾ ਮਦਦਗਾਰ ਹੈ;

ਯਾਹਵੇਹ ਉਹ ਹੈ ਜੋ ਮੈਨੂੰ ਸੰਭਾਲਦਾ ਹੈ।

5 ਜਿਹੜੇ ਮੇਰੀ ਨਿੰਦਿਆ ਕਰਦੇ ਹਨ, ਉਹਨਾਂ ਉੱਤੇ ਹੀ ਬੁਰਾਈ ਜਾ ਪਵੇ।

ਆਪਣੀ ਸਚਿਆਈ ਵਿੱਚ ਉਹਨਾਂ ਨੂੰ ਨਾਸ ਕਰ।

6 ਮੈਂ ਤੁਹਾਡੇ ਲਈ ਇੱਕ ਖੁਸ਼ੀ ਦੀ ਭੇਟ ਚੜ੍ਹਾਵਾਂਗਾ;

ਹੇ ਯਾਹਵੇਹ, ਮੈਂ ਤੇਰੇ ਨਾਮ ਦੀ ਵਡਿਆਈ ਕਰਾਂਗਾ, ਕਿਉਂਕਿ ਇਹ ਚੰਗਾ ਹੈ।

7 ਤੂੰ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾਇਆ ਹੈ,

ਅਤੇ ਮੇਰੀਆਂ ਅੱਖਾਂ ਨੇ ਮੇਰੇ ਦੁਸ਼ਮਣਾਂ ਉੱਤੇ ਜਿੱਤ ਵੇਖੀ ਹੈ।

Estes versículos te tocaram? Ore agora!

+581 estão orando agora.

Junte-se à corrente de oração.