Publicidade

Salmos 142

ਦਾਵੀਦ ਦਾ ਇੱਕ ਮਸਕੀਲ ਇੱਕ ਪ੍ਰਾਰਥਨਾ ਜਦੋਂ ਉਹ ਗੁਫਾ ਵਿੱਚ ਸੀ।

1 ਮੈਂ ਉੱਚੀ ਆਵਾਜ਼ ਵਿੱਚ ਯਾਹਵੇਹ ਨੂੰ ਪੁਕਾਰਦਾ ਹਾਂ;

ਮੈਂ ਦਯਾ ਲਈ ਯਾਹਵੇਹ ਅੱਗੇ ਆਪਣੀ ਆਵਾਜ਼ ਉਠਾਉਂਦਾ ਹਾਂ।

2 ਮੈਂ ਆਪਣੀ ਸ਼ਿਕਾਇਤ ਉਹ ਦੇ ਅੱਗੇ ਰੱਖਦਾ ਹਾਂ;

ਅਤੇ ਮੈਂ ਉਸ ਦੇ ਅੱਗੇ ਆਪਣਾ ਦੁੱਖ ਖੋਲ੍ਹ ਕੇ ਦੱਸਦਾ ਹਾਂ।

3 ਜਦੋਂ ਮੇਰਾ ਆਤਮਾ ਮੇਰੇ ਅੰਦਰ ਬੇਹੋਸ਼ ਹੋ ਜਾਂਦਾ ਹੈ,

ਤੁਸੀਂ ਹੀ ਮੇਰੇ ਰਾਹ ਦੀ ਰਾਖੀ ਕਰਦੇ ਹੋ।

ਜਿਸ ਰਾਹ ਵਿੱਚ ਮੈਂ ਤੁਰਦਾ ਹਾਂ

ਲੋਕਾਂ ਨੇ ਮੇਰੇ ਲਈ ਇੱਕ ਫਾਹਾ ਲੁਕਇਆ ਹੈ।

4 ਨਿਗਾਹ ਕਰ ਅਤੇ ਵੇਖ, ਮੇਰੇ ਸੱਜੇ ਪਾਸੇ ਕੋਈ ਨਹੀਂ ਹੈ;

ਕਿਸੇ ਨੂੰ ਮੇਰੀ ਚਿੰਤਾ ਨਹੀਂ ਹੈ।

ਮੇਰੇ ਕੋਲ ਕੋਈ ਪਨਾਹ ਨਹੀਂ ਹੈ;

ਕਿਸੇ ਨੂੰ ਮੇਰੀ ਜਾਨ ਦੀ ਪਰਵਾਹ ਨਹੀਂ ਹੈ।

5 ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹੈ,

ਮੈਂ ਆਖਦਾ ਹਾਂ, "ਤੂੰ ਮੇਰੀ ਪਨਾਹ ਹੈ,

ਜੀਉਂਦਿਆਂ ਦੀ ਧਰਤੀ ਉੱਤੇ ਮੇਰਾ ਹਿੱਸਾ।"

6 ਮੇਰੀ ਦੁਹਾਈ ਸੁਣ,

ਕਿਉਂ ਜੋ ਮੈਨੂੰ ਬਹੁਤ ਲੋੜ ਹੈ।

ਮੈਨੂੰ ਉਹਨਾਂ ਤੋਂ ਬਚਾ ਜੋ ਮੇਰਾ ਪਿੱਛਾ ਕਰਦੇ ਹਨ,

ਕਿਉਂਕਿ ਉਹ ਮੇਰੇ ਤੋਂ ਬਹੁਤ ਬਲਵਾਨ ਹਨ।

7 ਮੇਰੀ ਜਾਨ ਨੂੰ ਕੈਦ ਵਿੱਚੋਂ ਛੁਡਾ,

ਤਾਂ ਜੋ ਮੈਂ ਤੇਰੇ ਨਾਮ ਦੀ ਉਸਤਤ ਕਰਾਂ।

ਤਦ ਧਰਮੀ ਮੇਰੇ ਕੋਲ ਇਕੱਠੇ ਹੋਣਗੇ

ਤੇਰੀਆਂ ਭਲਿਆਈਆਂ ਦੇ ਕਾਰਨ ਜੋ ਮੇਰੇ ਉੱਤੇ ਹਨ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-