Publicidade

Salmos 9

ਸੰਗੀਤ ਦੇ ਨਿਰਦੇਸ਼ਕ ਲਈ। "ਪੁੱਤਰ ਦੀ ਮੌਤ" ਦੀ ਧੁਨ ਲਈ। ਦਾਵੀਦ ਦਾ ਇੱਕ ਜ਼ਬੂਰ।

1 ਹੇ ਯਾਹਵੇਹ, ਮੈਂ ਪੂਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ;

ਮੈਂ ਤੇਰੇ ਸਾਰੇ ਅਚਰਜ਼ ਕੰਮਾਂ ਬਾਰੇ ਦੱਸਾਂਗਾ।

2 ਮੈਂ ਤੁਹਾਡੇ ਵਿੱਚ ਖੁਸ਼ੀ ਅਤੇ ਆਨੰਦ ਮਨਾਵਾਂਗਾ;

ਹੇ ਅੱਤ ਮਹਾਨ ਪਰਮੇਸ਼ਵਰ, ਮੈਂ ਤੇਰੇ ਨਾਮ ਦੇ ਗੁਣ ਗਾਵਾਂਗਾ।

3 ਮੇਰੇ ਦੁਸ਼ਮਣ ਪਿੱਛੇ ਮੁੜੇ;

ਉਹ ਤੁਹਾਡੇ ਅੱਗੇ ਠੋਕਰ ਖਾ ਕੇ ਨਾਸ ਹੋ ਗਏ।

4 ਕਿਉਂ ਜੋ ਤੂੰ ਨਿਆਂ ਕੀਤਾ ਅਤੇ ਮੇਰੇ ਹੱਕ ਨੂੰ ਬਰਕਰਾਰ ਰੱਖਿਆ ਹੈ,

ਤੁਸੀਂ ਆਪਣੇ ਸਿੰਘਾਸਣ ਉੱਤੇ ਬੈਠ ਕੇ ਸੱਚਾਈ ਨਾਲ ਨਿਆਂ ਕੀਤਾ ਹੈ।

5 ਤੁਸੀਂ ਕੌਮਾਂ ਨੂੰ ਝਿੜਕਿਆ ਹੈ ਅਤੇ ਦੁਸ਼ਟਾਂ ਨੂੰ ਤਬਾਹ ਕੀਤਾ ਹੈ;

ਤੁਸੀਂ ਉਹਨਾਂ ਦਾ ਨਾਮ ਸਦਾ ਲਈ ਮਿਟਾ ਦਿੱਤਾ ਹੈ।

6 ਮੇਰੇ ਸਾਰੇ ਦੁਸ਼ਮਣਾਂ ਨੂੰ ਨਾਸ ਕਰ ਦਿੱਤਾ ਹੈ,

ਤੁਸੀਂ ਉਹਨਾਂ ਦੇ ਸ਼ਹਿਰਾਂ ਨੂੰ ਉਖਾੜ ਸੁੱਟਿਆ ਹੈ;

ਉਹਨਾਂ ਦੀ ਯਾਦ ਵੀ ਖਤਮ ਹੋ ਗਈ ਹੈ।

7 ਯਾਹਵੇਹ, ਸਦਾ ਲਈ ਰਾਜ ਕਰਦਾ ਹੈ;

ਉਸ ਨੇ ਆਪਣੇ ਸਿੰਘਾਸਣ ਨੂੰ ਨਿਆਂ ਲਈ ਸਥਾਪਿਤ ਕੀਤਾ ਹੈ।

8 ਉਹ ਦੁਨੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ

ਅਤੇ ਲੋਕਾਂ ਦਾ ਨਿਰਪੱਖਤਾ ਨਾਲ ਨਿਆਂ ਕਰਦਾ ਹੈ।

9 ਯਾਹਵੇਹ ਕੁਚਲੇ ਹੋਇਆ ਲਈ ਪਨਾਹ ਹੈ,

ਮੁਸੀਬਤ ਦੇ ਸਮੇਂ ਵਿੱਚ ਇੱਕ ਗੜ੍ਹ ਵਾਂਗ ਹੈ।

10 ਤੇਰੇ ਨਾਮ ਨੂੰ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ,

ਹੇ ਯਾਹਵੇਹ, ਤੁਸੀਂ ਉਹਨਾਂ ਨੂੰ ਕਦੇ ਨਹੀਂ ਤਿਆਗਿਆ ਜੋ ਤੁਹਾਨੂੰ ਭਾਲਦੇ ਹਨ।

11 ਸੀਯੋਨ ਵਿੱਚ ਬਿਰਾਜਮਾਨ ਯਾਹਵੇਹ ਦੇ ਗੁਣ ਗਾਓ;

ਕੌਮਾਂ ਵਿੱਚ ਪਰਚਾਰ ਕਰੋ ਕਿ ਉਸਨੇ ਕੀ ਕੀਤਾ ਹੈ।

12 ਉਹ ਜੋ ਖੂਨ ਦਾ ਬਦਲਾ ਲੈਣ ਵਾਲੇ ਨੂੰ ਯਾਦ ਰੱਖਦਾ ਹੈ;

ਉਹ ਦੁੱਖੀਆਂ ਦੀ ਪੁਕਾਰ ਨੂੰ ਨਜ਼ਰ ਅੰਦਾਜ਼ ਨਹੀਂ ਕਰਦਾ।

13 ਯਾਹਵੇਹ, ਵੇਖੋ ਮੇਰੇ ਦੁਸ਼ਮਣ ਮੈਨੂੰ ਕਿਵੇਂ ਸਤਾਉਂਦੇ ਹਨ!

ਦਯਾ ਕਰ ਅਤੇ ਮੈਨੂੰ ਮੌਤ ਦੇ ਫਾਟਕਾਂ ਤੋਂ ਉੱਚਾ ਚੁੱਕ,

14 ਤਾਂ ਜੋ ਮੈਂ ਸੀਯੋਨ ਧੀ ਦੇ ਫਾਟਕਾਂ ਵਿੱਚ ਤੇਰੀ ਉਸਤਤ ਸੁਣਾਵਾਂ,

ਅਤੇ ਤੇਰੀ ਮੁਕਤੀ ਵਿੱਚ ਅਨੰਦ ਹੋਵਾਂ।

15 ਕੌਮਾਂ ਉਸ ਟੋਏ ਵਿੱਚ ਡਿੱਗ ਪਈਆਂ ਹਨ ਜੋ ਉਹਨਾਂ ਨੇ ਆਪ ਹੀ ਪੁੱਟੇ ਸੀ;

ਉਹਨਾਂ ਦੇ ਪੈਰ ਉਸ ਜਾਲ ਵਿੱਚ ਫਸ ਗਏ ਹਨ ਜੋ ਉਹਨਾਂ ਨੇ ਛਿਪਾਇਆ ਸੀ।

16 ਯਾਹਵੇਹ ਆਪਣੇ ਨਿਆਂ ਦੇ ਕੰਮਾਂ ਦੁਆਰਾ ਜਾਣਿਆ ਜਾਂਦਾ ਹੈ;

ਦੁਸ਼ਟ ਆਪਣੇ ਹੱਥਾਂ ਦੇ ਕੰਮ ਵਿੱਚ ਫਸ ਜਾਂਦੇ ਹਨ।

17 ਦੁਸ਼ਟ ਪਤਾਲ ਵਿੱਚ ਚਲੇ ਜਾਂਦੇ ਹਨ,

ਅਤੇ ਉਹ ਕੌਮਾਂ ਜਿਹੜੀਆਂ ਪਰਮੇਸ਼ਵਰ ਨੂੰ ਭੁੱਲ ਜਾਂਦੀਆਂ ਹਨ।

18 ਪਰ ਪਰਮੇਸ਼ਵਰ ਲੋੜਵੰਦਾਂ ਨੂੰ ਕਦੇ ਨਹੀਂ ਭੁੱਲੇਗਾ;

ਦੁੱਖੀਆਂ ਦੀ ਆਸ ਕਦੇ ਨਾਸ ਨਹੀਂ ਹੋਵੇਗੀ।

19 ਹੇ ਯਾਹਵੇਹ, ਉੱਠ ਮਨੁੱਖ ਨੂੰ ਪਰਬਲ ਨਾ ਹੋਣ ਦਿਓ;

ਤੁਹਾਡੀ ਮੌਜੂਦਗੀ ਵਿੱਚ ਕੌਮਾਂ ਦਾ ਨਿਆਂ ਕੀਤਾ ਜਾਵੇ।

20 ਹੇ ਯਾਹਵੇਹ, ਉਹਨਾਂ ਨੂੰ ਭੈਜਲ ਪਾ;

ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-