Pular para o conteúdo
Publicidade

ਜ਼ਬੂਰਾਂ 96

1 ਯਾਹਵੇਹ ਲਈ ਇੱਕ ਨਵਾਂ ਗੀਤ ਗਾਓ;

ਹੇ ਸਾਰੀ ਧਰਤੀ ਯਾਹਵੇਹ ਲਈ ਗਾਓ।

2 ਯਾਹਵੇਹ ਲਈ ਗਾਓ, ਉਸਦੇ ਨਾਮ ਦੀ ਉਸਤਤ ਕਰੋ;

ਹਰ ਦਿਨ ਉਸਦੀ ਮੁਕਤੀ ਦਾ ਪ੍ਰਚਾਰ ਕਰੋ।

3 ਕੌਮਾਂ ਵਿੱਚ ਉਸ ਦੀ ਮਹਿਮਾ,

ਅਤੇ ਸਾਰੀਆਂ ਕੌਮਾਂ ਵਿੱਚ ਉਸ ਦੇ ਅਚਰਜ ਕੰਮਾਂ ਦਾ ਪਰਚਾਰ ਕਰੋ।

4 ਕਿਉਂਕਿ ਯਾਹਵੇਹ ਮਹਾਨ ਅਤੇ ਉਸਤਤ ਦੇ ਯੋਗ ਹੈ,

ਉਹ ਸਾਰੇ ਦੇਵਤਿਆਂ ਨਾਲੋਂ ਭੈਅਦਾਇਕ ਹੈ।

5 ਕਿਉਂਕਿ ਕੌਮਾਂ ਦੇ ਸਾਰੇ ਦੇਵਤੇ ਮੂਰਤੀਆਂ ਹਨ,

ਪਰ ਯਾਹਵੇਹ ਨੇ ਅਕਾਸ਼ ਬਣਾਏ ਹਨ।

6 ਸ਼ਾਨ ਅਤੇ ਪਰਤਾਪ ਉਹ ਦੇ ਅੱਗੇ ਹੈ।

ਸਮਰੱਥਾ ਅਤੇ ਮਹਿਮਾ ਉਸ ਦੇ ਪਵਿੱਤਰ ਅਸਥਾਨ ਵਿੱਚ ਹੈ।

7 ਹੇ ਕੌਮਾਂ ਦੇ ਸਾਰੇ ਘਰਾਣੇ ਯਾਹਵੇਹ ਨੂੰ ਮੰਨੋ,

ਯਾਹਵੇਹ ਦੀ ਮਹਿਮਾ ਅਤੇ ਤਾਕਤ ਦਾ ਧੰਨਵਾਦ ਕਰੋ।

8 ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ,

ਭੇਟ ਲੈ ਕੇ ਉਸਦੀ ਹਜ਼ੂਰੀ ਦੇ ਵਿੱਚ ਆਓ।

9 ਉਸਦੀ ਪਵਿੱਤਰਤਾ ਦੀ ਸ਼ਾਨ ਵਿੱਚ ਯਾਹਵੇਹ ਦੀ ਉਪਾਸਨਾ ਕਰੋ;

ਹੇ ਸਾਰੀ ਧਰਤੀ ਉਸ ਦੇ ਅੱਗੇ ਕੰਬ ਜਾਓ।

10 ਕੌਮਾਂ ਵਿੱਚ ਆਖੋ, "ਯਾਹਵੇਹ ਰਾਜ ਕਰਦਾ ਹੈ।"

ਸੰਸਾਰ ਦ੍ਰਿੜਤਾ ਨਾਲ ਸਥਾਪਿਤ ਹੈ, ਇਸਨੂੰ ਹਿਲਾਇਆ ਨਹੀਂ ਜਾ ਸਕਦਾ;

ਉਹ ਲੋਕਾਂ ਦਾ ਨਿਆਂ ਨਾਲ ਇਨਸਾਫ਼ ਕਰੇਗਾ।

11 ਅਕਾਸ਼ ਅਨੰਦ ਹੋਣ, ਧਰਤੀ ਖੁਸ਼ ਹੋਵੇ;

ਸਮੁੰਦਰ ਅਤੇ ਸਭ ਜੋ ਉਸ ਦੇ ਵਿੱਚ ਹੈ ਗਰਜੇ।

12 ਖੇਤ ਅਤੇ ਜੋ ਕੁਝ ਉਸ ਦੇ ਵਿੱਚ ਹੈ ਖੁਸ਼ ਹੋਵੋ;

ਜੰਗਲ ਦੇ ਸਾਰੇ ਰੁੱਖ ਖੁਸ਼ੀ ਦੇ ਗੀਤ ਗਾਉਣ।

13 ਸਾਰੀ ਸ੍ਰਿਸ਼ਟੀ ਯਾਹਵੇਹ ਦੇ ਅੱਗੇ ਆਨੰਦ ਕਰੇ, ਕਿਉਂਕਿ ਉਹ ਆਉਂਦਾ ਹੈ,

ਉਹ ਧਰਤੀ ਦਾ ਨਿਆਂ ਕਰਨ ਲਈ ਆਉਂਦਾ ਹੈ।

ਉਹ ਦੁਨੀਆਂ ਦਾ ਧਰਮ ਨਾਲ ਨਿਆਂ ਕਰੇਗਾ

ਅਤੇ ਲੋਕਾਂ ਦਾ ਆਪਣੀ ਵਫ਼ਾਦਾਰੀ ਵਿੱਚ।

Estes versículos te tocaram? Ore agora!

+581 estão orando agora.

Junte-se à corrente de oração.