Publicidade

Salmos 15

ਦਾਵੀਦ ਦਾ ਜ਼ਬੂਰ।

1 ਹੇ ਯਾਹਵੇਹ, ਤੇਰੇ ਪਵਿੱਤਰ ਤੰਬੂ ਵਿੱਚ ਕੌਣ ਰਹਿ ਸਕਦਾ ਹੈ?

ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵਾਸ ਕਰ ਸਕਦਾ ਹੈ?

2 ਉਹ ਜਿਸ ਦੀ ਚਾਲ ਨਿਰਦੋਸ਼ ਹੈ,

ਜੋ ਧਰਮੀ ਹੈ,

ਜੋ ਆਪਣੇ ਦਿਲੋਂ ਸੱਚ ਬੋਲਦਾ ਹੈ;

3 ਜਿਸ ਦੀ ਜੀਭ ਕੋਈ ਨਿੰਦਿਆ ਨਹੀਂ ਕਰਦੀ,

ਜੋ ਕਿਸੇ ਗੁਆਂਢੀ ਨਾਲ ਕੋਈ ਬੁਰਾਈ ਨਹੀਂ ਕਰਦਾ,

ਅਤੇ ਨਾ ਹੀ ਦੂਸਰਿਆ ਨੂੰ ਗਾਲਾਂ ਕੱਢਦਾ;

4 ਜੋ ਇੱਕ ਘਟੀਆ ਵਿਅਕਤੀ ਨੂੰ ਤੁੱਛ ਸਮਝਦਾ ਹੈ

ਪਰ ਯਾਹਵੇਹ ਤੋਂ ਡਰਨ ਵਾਲਿਆਂ ਦਾ ਆਦਰ ਕਰਦਾ ਹੈ;

ਜੋ ਦੁੱਖੀ ਹੋਣ ਦੇ ਬਾਵਜੂਦ ਵੀ ਸਹੁੰ ਪੂਰੀ ਕਰਦਾ ਹੈ,

ਅਤੇ ਆਪਣਾ ਮਨ ਨਹੀਂ ਬਦਲਦਾ;

5 ਜੋ ਗਰੀਬਾਂ ਨੂੰ ਬਿਨਾਂ ਵਿਆਜ ਦੇ ਪੈਸੇ ਉਧਾਰ ਦਿੰਦਾ ਹੈ;

ਜੋ ਨਿਰਦੋਸ਼ਾਂ ਵਿਰੁੱਧ ਰਿਸ਼ਵਤ ਨਹੀਂ ਲੈਂਦਾ।

ਜੋ ਕੋਈ ਵੀ ਇਹ ਗੱਲਾਂ ਕਰਦਾ ਹੈ

ਉਹ ਕਦੇ ਵੀ ਨਹੀਂ ਡੋਲੇਗਾ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-