Pular para o conteúdo
Publicidade

ਜ਼ਬੂਰਾਂ 74

ਆਸਾਫ਼ ਦਾ ਮਸਕੀਲ74 ਸ਼ਾਇਦ ਇੱਕ ਸਾਹਿਤਕ ਜਾਂ ਸੰਗੀਤਕ ਸ਼ਬਦ

1 ਹੇ ਪਰਮੇਸ਼ਵਰ, ਤੂੰ ਸਾਨੂੰ ਸਦਾ ਲਈ ਕਿਉਂ ਤਿਆਗ ਦਿੱਤਾ ਹੈ?

ਕਿਉਂ ਤੇਰਾ ਕ੍ਰੋਧ ਤੇਰੀਆਂ ਇੱਜੜ ਦੀਆਂ ਭੇਡਾਂ ਉੱਤੇ ਧੂੰਏਂ ਦੀ ਤਰ੍ਹਾਂ ਉੱਠਦਾ ਹੈ?

2 ਉਸ ਕੌਮ ਨੂੰ ਚੇਤੇ ਕਰੋ ਜਿਸਨੂੰ ਤੂੰ ਸ਼ੁਰੂ ਤੋਂ ਹੀ ਮੁੱਲ ਲਿਆ ਹੈ,

ਆਪਣੀ ਵਿਰਾਸਤ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਤੂੰ ਛੁਡਾਇਆ ਸੀ,

ਨਾਲੇ ਇਸ ਸੀਯੋਨ ਪਰਬਤ ਨੂੰ, ਜਿੱਥੇ ਤੂੰ ਵਾਸ ਕੀਤਾ ਸੀ।

3 ਆਪਣੇ ਕਦਮਾਂ ਨੂੰ ਇਨ੍ਹਾਂ ਉਜੜੇ ਥਾਵਾਂ ਵੱਲ ਮੋੜ,

ਇਹ ਸਾਰੀ ਤਬਾਹੀ ਵੱਲ ਜਿਹੜੀ ਦੁਸ਼ਮਣ ਨੇ ਪਵਿੱਤਰ ਸਥਾਨ ਉੱਤੇ ਲਿਆਂਦੀ ਹੈ।

4 ਜਿੱਥੇ ਤੁਸੀਂ ਸਾਡੇ ਨਾਲ ਮਿਲੇ ਸੀ ਉੱਥੇ ਤੁਹਾਡੇ ਦੁਸ਼ਮਣ ਗਰਜਦੇ ਹਨ।

ਉਹਨਾਂ ਨੇ ਜਿੱਤ ਦੇ ਲਈ ਆਪਣੇ ਝੰਡੇ ਸਥਾਪਿਤ ਕੀਤੇ ਹਨ।

5 ਉਹਨਾਂ ਦਾ ਵਿਵਹਾਰ ਦਰਖਤਾਂ ਨੂੰ ਕੱਟਣ

ਲਈ ਕੁਹਾੜੇ ਚਲਾਉਣ ਵਾਲੇ ਆਦਮੀਆਂ ਵਰਗਾ ਸੀ।

6 ਉਹਨਾਂ ਨੇ ਆਪਣੇ ਕੁਹਾੜਿਆਂ ਅਤੇ ਹਥੋੜਿਆਂ ਨਾਲ

ਸਾਰੀਆਂ ਉੱਕਰੀਆ ਹੋਈਆ ਵਸਤਾਂ ਤੋੜ ਸੁੱਟੀਆਂ।

7 ਉਹਨਾਂ ਨੇ ਤੇਰੇ ਪਵਿੱਤਰ ਅਸਥਾਨ ਨੂੰ ਸਾੜ ਕੇ ਮਿੱਟੀ ਵਿੱਚ ਮਿਲਾ ਦਿੱਤਾ,

ਉਹਨਾਂ ਨੇ ਤੁਹਾਡੇ ਨਾਮ ਦੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰ ਦਿੱਤਾ।

8 ਉਹਨਾਂ ਨੇ ਆਪਣੇ ਮਨ ਵਿੱਚ ਆਖਿਆ, "ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਕੁਚਲ ਦਿਆਂਗੇ!"

ਉਹਨਾਂ ਨੇ ਦੇਸ਼ ਦੇ ਹਰ ਉਸ ਸਥਾਨ ਨੂੰ ਸਾੜ ਦਿੱਤਾ ਜਿੱਥੇ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਂਦੀ ਸੀ।

9 ਸਾਨੂੰ ਪਰਮੇਸ਼ਵਰ ਵੱਲੋਂ ਕੋਈ ਵੀ ਚਿੰਨ੍ਹ ਨਹੀਂ ਦਿੱਤਾ ਗਿਆ ਹੈ;

ਕੋਈ ਨਬੀ ਨਹੀਂ ਬਚਿਆ,

ਅਤੇ ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਹੈ ਕਿ ਅਜਿਹਾ ਕਦੋਂ ਤੱਕ ਰਹੇਗਾ।

10 ਹੇ ਪਰਮੇਸ਼ਵਰ, ਦੁਸ਼ਮਣ ਕਦੋਂ ਤੱਕ ਤੁਹਾਡੀ ਨਿੰਦਿਆ ਕਰੇਗਾ?

ਕੀ ਵੈਰੀ ਸਦਾ ਤੱਕ ਤੁਹਾਡੇ ਨਾਮ ਨੂੰ ਕੁਫ਼ਰ ਬੋਲੇਗਾ?

11 ਤੁਸੀਂ ਆਪਣਾ ਸੱਜਾ ਹੱਥ ਕਿਉਂ ਰੋਕਿਆ ਹੈ?

ਕੱਪੜਿਆਂ ਵਿੱਚ ਛਿੱਪੇ ਆਪਣੇ ਹੱਥ ਨੂੰ ਬਾਹਰ ਕੱਢੋ ਅਤੇ ਆਪਣੇ ਦੁਸ਼ਮਣ ਦਾ ਨਾਸ਼ ਕਰੋ।

12 ਪਰ ਪਰਮੇਸ਼ਵਰ, ਪ੍ਰਾਚੀਨ ਕਾਲ ਤੋਂ ਹੀ ਮੇਰਾ ਰਾਜਾ ਹੈ;

ਉਹ ਧਰਤੀ ਉੱਤੇ ਮੁਕਤੀ ਲਿਆਉਂਦਾ ਹੈ।

13 ਇਹ ਤੂੰ ਹੀ ਸੀ ਜਿਸ ਨੇ ਆਪਣੀ ਸ਼ਕਤੀ ਨਾਲ ਸਮੁੰਦਰ ਨੂੰ ਦੋ ਹਿੱਸਿਆ ਵਿੱਚ ਕੀਤਾ ਸੀ।

ਤੂੰ ਹੀ ਪਾਣੀਆਂ ਵਿੱਚ ਸਮੁੰਦਰੀ ਜੰਤੂਆਂ ਦੇ ਸਿਰ ਤੋੜਿਆ ਹੈ।

14 ਇਹ ਤੂੰ ਹੀ ਸੀ ਜਿਸ ਨੇ ਲਿਵਯਾਥਾਨ74:14 ਲਿਵਯਾਥਾਨ ਅਰਥਾਤ ਸਮੁੰਦਰ ਦਾ ਵੱਡਾ ਕੋਈ ਜੀਵ ਦੇ ਸਿਰ ਨੂੰ ਚੂਰ-ਚੂਰ ਕੀਤਾ

ਅਤੇ ਉਸਦੇ ਮਾਸ ਨੂੰ ਮਾਰੂਥਲ ਦੇ ਜੀਵਾਂ ਦਾ ਭੋਜਨ ਬਣਾਇਆ।

15 ਇਹ ਤੂੰ ਹੀ ਸੀ ਜਿਸ ਨੇ ਚਸ਼ਮੇ ਅਤੇ ਨਦੀਆਂ ਨੂੰ ਖੋਲ੍ਹਿਆ ਸੀ।

ਤੁਸੀਂ ਸਦਾ ਵਗਣ ਵਾਲੀਆਂ ਨਦੀਆਂ ਨੂੰ ਸੁੱਕਾ ਦਿੱਤਾ ਹੈ।

16 ਦਿਨ ਵੀ ਤੇਰਾ ਅਤੇ ਰਾਤ ਵੀ ਤੇਰੀ ਹੈ।

ਤੂੰ ਸੂਰਜ ਅਤੇ ਚੰਦ ਨੂੰ ਸਥਾਪਿਤ ਕੀਤਾ ਹੈ।

17 ਇਹ ਤੂੰ ਹੀ ਸੀ ਜਿਸ ਨੇ ਧਰਤੀ ਦੀਆਂ ਸਾਰੀਆਂ ਹੱਦਾਂ ਬੰਨ੍ਹੀਆਂ ਸਨ,

ਤੂੰ ਹੀ ਗਰਮੀਆਂ ਅਤੇ ਸਰਦੀਆਂ ਦੋਹਾਂ ਨੂੰ ਬਣਾਇਆ ਹੈ।

18 ਹੇ ਯਾਹਵੇਹ, ਯਾਦ ਰੱਖੋ ਕਿ ਕਿਵੇਂ ਦੁਸ਼ਮਣ ਨੇ ਤੁਹਾਡਾ ਮਜ਼ਾਕ ਉਡਾਇਆ ਹੈ,

ਕਿਵੇਂ ਮੂਰਖ ਲੋਕਾਂ ਨੇ ਤੁਹਾਡੇ ਨਾਮ ਨੂੰ ਬਦਨਾਮ ਕੀਤਾ ਹੈ।

19 ਆਪਣੇ ਕਬੂਤਰ ਦੀ ਜਾਨ ਨੂੰ ਜੰਗਲੀ ਜਾਨਵਰਾਂ ਦੇ ਹਵਾਲੇ ਨਾ ਕਰੋ।

ਆਪਣੇ ਦੁੱਖੀ ਲੋਕਾਂ ਦੇ ਜੀਵਨ ਨੂੰ ਸਦਾ ਲਈ ਨਾ ਭੁੱਲੋ।

20 ਆਪਣੇ ਨੇਮ ਨੂੰ ਯਾਦ ਰੱਖ ਜੋ ਤੂੰ ਸਾਡੇ ਨਾਲ ਬੰਨ੍ਹਿਆ ਹੈ,

ਕਿਉਂਕਿ ਹਿੰਸਾ ਕਰਨ ਵਾਲੇ ਦੇਸ਼ ਦੇ ਹਨੇਰੇ ਸਥਾਨਾਂ ਨੂੰ ਭਰ ਦਿੰਦੇ ਹਨ।

21 ਸਤਾਏ ਹੋਇਆ ਨੂੰ ਲੱਜਿਆਵਾਨ ਹੋ ਕੇ ਪਿੱਛੇ ਨਾ ਮੁੜਨਾ ਪਵੇ;

ਗਰੀਬ ਅਤੇ ਲੋੜਵੰਦ ਤੇਰੇ ਨਾਮ ਦੀ ਉਸਤਤ ਕਰਨ।

22 ਹੇ ਪਰਮੇਸ਼ਵਰ, ਉੱਠ ਅਤੇ ਆਪਣਾ ਮੁਕੱਦਮਾ ਲੜ;

ਯਾਦ ਰੱਖ ਕਿ ਕਿਵੇਂ ਮੂਰਖ ਸਾਰਾ ਦਿਨ ਤੇਰੀ ਨਿੰਦਿਆ ਕਰਦਾ ਰਹਿੰਦਾ ਹੈ।

23 ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਅਣਦੇਖਿਆ ਨਾ ਕਰ,

ਤੇਰੇ ਵੈਰੀਆਂ ਦੇ ਸ਼ੋਰ ਨੂੰ, ਜੋ ਸਦਾ ਵੱਧਦਾ ਜਾਂਦਾ ਹੈ।

Estes versículos te tocaram? Ore agora!

+581 estão orando agora.

Junte-se à corrente de oração.