ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਇੱਕ ਜ਼ਬੂਰ।
1 ਹੇ ਯਾਹਵੇਹ, ਕਦੋਂ ਤੱਕ? ਕੀ ਤੂੰ ਮੈਨੂੰ ਸਦਾ ਲਈ ਭੁੱਲ ਜਾਵੇਂਗਾ?
ਕਦ ਤੱਕ ਤੂੰ ਮੈਥੋਂ ਆਪਣਾ ਮੂੰਹ ਲੁਕਾਵੇਂਗਾ?
2 ਕਿੰਨਾ ਚਿਰ ਮੈਂ ਆਪਣੇ ਮਨ ਦੇ ਵਿਚਾਰਾਂ ਨਾਲ ਲੜਦਾ ਰਹਾਂਗਾ
ਅਤੇ ਦਿਨੋਂ-ਦਿਨ ਦਿਲ ਵਿੱਚ ਉਦਾਸ ਰਹਾਂਗਾ?
ਕਦੋਂ ਤੱਕ ਮੇਰਾ ਦੁਸ਼ਮਣ ਮੇਰੇ ਉੱਤੇ ਜਿੱਤ ਪ੍ਰਾਪਤ ਕਰਦਾ ਰਹੇਗਾ?
3 ਹੇ ਯਾਹਵੇਹ, ਮੇਰੇ ਪਰਮੇਸ਼ਵਰ, ਮੇਰੇ ਵੱਲ ਵੇਖ ਕੇ ਉੱਤਰ ਦੇ।
ਮੇਰੀਆਂ ਅੱਖਾਂ ਨੂੰ ਚਾਨਣ ਕਰ, ਕਿਤੇ ਅਜਿਹਾ ਨਾ ਹੋਵੇ ਮੈਂ ਮੌਤ ਦੀ ਨੀਂਦ ਸੌ ਜਾਵਾਂ,
4 ਅਜਿਹਾ ਨਾ ਹੋਵੇ ਕਿ ਮੇਰਾ ਵੈਰੀ ਆਖੇ, "ਮੈਂ ਉਸ ਨੂੰ ਜਿੱਤ ਲਿਆ ਹੈ,"
ਅਤੇ ਮੇਰੇ ਦੁਸ਼ਮਣ ਖੁਸ਼ ਹੋਣਗੇ ਜਦੋਂ ਮੈਂ ਡਿੱਗਦਾ ਹਾਂ।
5 ਪਰ ਮੈਨੂੰ ਤੁਹਾਡੇ ਅਥਾਹ ਪਿਆਰ ਵਿੱਚ ਭਰੋਸਾ ਹੈ;
ਮੇਰਾ ਦਿਲ ਤੇਰੀ ਮੁਕਤੀ ਵਿੱਚ ਆਨੰਦ ਹੁੰਦਾ ਹੈ।
6 ਮੈਂ ਯਾਹਵੇਹ ਦੀ ਮਹਿਮਾ ਗਾਵਾਂਗਾ, ਕਿਉਂਕਿ ਉਸਨੇ ਮੇਰੇ ਉੱਤੇ ਬਹੁਤ ਉਪਕਾਰ ਕੀਤੇ ਹਨ।