1 ਯਾਹਵੇਹ ਦੀ ਉਸਤਤ ਹੋਵੇ।
ਹੇ ਯਾਹਵੇਹ ਦੇ ਸੇਵਕੋ, ਉਸਦੀ ਉਸਤਤ ਕਰੋ;
ਯਾਹਵੇਹ ਦੇ ਨਾਮ ਦੀ ਉਸਤਤ ਕਰੋ
2 ਯਾਹਵੇਹ ਦੇ ਨਾਮ ਦੀ ਹੁਣ ਅਤੇ ਸਦਾ ਲਈ ਉਸਤਤ ਹੋਵੇ।
3 ਸੂਰਜ ਦੇ ਚੜ੍ਹਨ ਤੋਂ ਲੈ ਕੇ ਅਤੇ ਉਸਦੇ ਡੁੱਬਣ ਤੱਕ,
ਯਾਹਵੇਹ ਦੇ ਨਾਮ ਦੀ ਉਸਤਤ ਹੋਵੇ।
4 ਯਾਹਵੇਹ ਸਾਰੀਆਂ ਕੌਮਾਂ ਉੱਤੇ ਉੱਚਾ ਹੈ,
ਉਸਦੀ ਮਹਿਮਾ ਅਕਾਸ਼ਾਂ ਤੋਂ ਵੀ ਉੱਪਰ ਹੈ।
5 ਕੌਣ ਸਾਡੇ ਯਾਹਵੇਹ ਪਰਮੇਸ਼ਵਰ ਵਰਗਾ ਹੈ,
ਉਹ ਜਿਹੜਾ ਉੱਚੀ ਥਾਂ ਉੱਤੇ ਬਿਰਾਜਮਾਨ ਹੈ।
6 ਉਹ ਅਕਾਸ਼ ਅਤੇ ਧਰਤੀ ਨੂੰ,
ਵੇਖਣ ਲਈ ਹੇਠਾਂ ਦੇਖਦਾ ਹੈ।
7 ਉਹ ਗਰੀਬਾਂ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ
ਅਤੇ ਕੰਗਾਲ ਨੂੰ ਰੂੜ੍ਹੀ ਤੋਂ ਉਠਾਉਂਦਾ ਹੈ।
8 ਤਾਂ ਜੋ ਉਹ ਉਹਨਾਂ ਨੂੰ ਪਤਵੰਤਾਂ ਵਿੱਚ,
ਜੋ ਆਪਣੇ ਲੋਕਾਂ ਦੇ ਪਤਵੰਤਾਂ ਵਿੱਚ ਬਿਠਾਵੇ।
9 ਉਹ ਬੇ-ਔਲਾਦ ਔਰਤ ਦਾ ਘਰ ਵਸਾਉਂਦਾ ਹੈ,
ਉਸਨੂੰ ਇੱਕ ਖੁਸ਼ ਮਾਂ ਬਣਾਉਂਦਾ ਹੈ।
ਯਾਹਵੇਹ ਦੀ ਉਸਤਤ ਹੋਵੇ।