Pular para o conteúdo
Publicidade

ਜ਼ਬੂਰਾਂ 136

1 ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ,

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

2 ਦੇਵਤਿਆਂ ਦੇ ਪਰਮੇਸ਼ਵਰ ਦਾ ਧੰਨਵਾਦ ਕਰੋ,

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

3 ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ,

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

4 ਉਸ ਲਈ ਜੋ ਇਕੱਲਾ ਹੀ ਵੱਡੇ-ਵੱਡੇ ਅਚੰਭੇ ਕੰਮ ਕਰਦਾ ਹੈ,

ਉਸ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

5 ਜਿਸ ਨੇ ਆਪਣੀ ਸਮਝ ਨਾਲ ਅਕਾਸ਼ ਨੂੰ ਬਣਾਇਆ,

ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

6 ਜਿਸ ਨੇ ਧਰਤੀ ਨੂੰ ਪਾਣੀਆਂ ਉੱਤੇ ਫ਼ੈਲਾਇਆ,

ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

7 ਜਿਸ ਨੇ ਵੱਡੀਆਂ-ਵੱਡੀਆਂ ਰੌਸ਼ਨੀਆਂ ਨੂੰ ਬਣਾਈਆਂ,

ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

8 ਸੂਰਜ ਦਿਨ ਉੱਤੇ ਰਾਜ ਕਰਦਾ ਹੈ;

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

9 ਚੰਦ ਅਤੇ ਤਾਰੇ ਰਾਤ ਉੱਤੇ ਰਾਜ ਕਰਦੇ ਹਨ;

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

10 ਉਸ ਦੇ ਲਈ ਜਿਸ ਨੇ ਮਿਸਰ ਦੇ ਪਹਿਲੌਠਿਆ ਨੂੰ ਮਾਰਿਆ

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

11 ਅਤੇ ਇਸਰਾਏਲ ਨੂੰ ਉਹਨਾਂ ਵਿੱਚੋਂ ਕੱਢ ਲਿਆਇਆ,

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

12 ਇੱਕ ਸ਼ਕਤੀਸ਼ਾਲੀ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ;

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

13 ਉਹ ਦੇ ਲਈ ਜਿਸ ਨੇ ਲਾਲ ਸਮੁੰਦਰ ਨੂੰ ਦੋਹਾਂ ਹਿੱਸੇ ਵਿੱਚ ਵੰਡ ਦਿੱਤਾ,

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

14 ਅਤੇ ਇਸਰਾਏਲ ਨੂੰ ਉਹ ਦੇ ਵਿੱਚੋਂ ਦੀ ਕੱਢ ਲਿਆਇਆ,

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

15 ਪਰ ਫ਼ਿਰਾਊਨ ਅਤੇ ਉਸਦੀ ਫ਼ੌਜ ਨੂੰ ਲਾਲ ਸਮੁੰਦਰ ਵਿੱਚ ਵਹਾ ਦਿੱਤਾ।

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

16 ਉਸੇ ਦਾ ਜਿਸ ਨੇ ਆਪਣੇ ਲੋਕਾਂ ਨੂੰ ਉਜਾੜ ਵਿੱਚੋਂ ਲੰਘਾਇਆ,

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

17 ਉਸੇ ਦਾ ਜਿਸ ਨੇ ਵੱਡੇ-ਵੱਡੇ ਰਾਜਿਆਂ ਨੂੰ ਮਾਰਿਆ,

ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

18 ਅਤੇ ਬਲਵੰਤ ਰਾਜਿਆਂ ਨੂੰ ਵੱਢ ਸੁੱਟਿਆ,

ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

19 ਅਮੋਰੀਆਂ ਦਾ ਰਾਜਾ ਸੀਹੋਨ

ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

20 ਅਤੇ ਬਾਸ਼ਾਨ ਦੇ ਰਾਜਾ ਓਗ ਨੂੰ

ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

21 ਅਤੇ ਉਹਨਾਂ ਦੀ ਧਰਤੀ ਵਿਰਾਸਤ ਵਿੱਚ ਦਿੱਤੀ,

ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

22 ਉਹ ਦੇ ਦਾਸ ਇਸਰਾਏਲ ਲਈ ਵਿਰਾਸਤ ਵਿੱਚ।

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

23 ਜਿਸ ਨੇ ਸਾਨੂੰ ਸਾਡੇ ਮਾੜੇ ਹਲਾਤਾ ਵਿੱਚ ਸਾਨੂੰ ਚੇਤੇ ਰੱਖਿਆ,

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

24 ਅਤੇ ਸਾਨੂੰ ਸਾਡੇ ਵੈਰੀਆਂ ਤੋਂ ਛੁਡਾਇਆ,

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

25 ਉਹ ਹਰੇਕ ਪ੍ਰਾਣੀ ਨੂੰ ਭੋਜਨ ਦਿੰਦਾ ਹੈ,

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

26 ਅਕਾਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰੋ,

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

Estes versículos te tocaram? Ore agora!

+581 estão orando agora.

Junte-se à corrente de oração.