Pular para o conteúdo
Publicidade

ਜ਼ਬੂਰਾਂ 25

ਦਾਵੀਦ ਦਾ ਜ਼ਬੂਰ।

1 ਯਾਹਵੇਹ ਮੇਰੇ ਪਰਮੇਸ਼ਵਰ, ਤੇਰੇ ਉੱਤੇ

ਮੈਂ ਆਪਣਾ ਭਰੋਸਾ ਰੱਖਦਾ ਹਾਂ।

2 ਮੇਰਾ ਭਰੋਸਾ ਪਰਮੇਸ਼ਵਰ ਉੱਤੇ ਹੈ;

ਮੈਨੂੰ ਸ਼ਰਮਿੰਦਾ ਨਾ ਹੋਣ ਦੇਵੀ,

ਨਾ ਹੀ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਜਿੱਤ ਦੇਵੀ।

3 ਕੋਈ ਵੀ ਜੋ ਤੇਰੇ ਉੱਤੇ ਆਸ ਰੱਖਦਾ ਹੈ,

ਕਦੇ ਸ਼ਰਮਿੰਦਾ ਨਹੀਂ ਹੋਵੇਗਾ,

ਪਰ ਉਹ ਲੋਕ ਸ਼ਰਮਿੰਦਾ ਹੋਣਗੇ

ਜੋ ਬਿਨਾਂ ਕਾਰਨ ਧੋਖੇਬਾਜ਼ੀ ਕਰਦੇ ਹਨ।

4 ਹੇ ਯਾਹਵੇਹ, ਮੈਨੂੰ ਆਪਣੇ ਰਸਤੇ ਦਿਖਾਓ,

ਮੈਨੂੰ ਆਪਣੇ ਮਾਰਗ ਸਿਖਾਓ।

5 ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਓ,

ਕਿਉਂ ਜੋ ਤੂੰ ਪਰਮੇਸ਼ਵਰ ਮੇਰਾ ਮੁਕਤੀਦਾਤਾ ਹੈ,

ਅਤੇ ਮੇਰੀ ਆਸ ਸਾਰਾ ਦਿਨ ਤੁਹਾਡੇ ਵਿੱਚ ਹੈ।

6 ਹੇ ਯਾਹਵੇਹ, ਆਪਣੀ ਮਹਾਨ ਦਯਾ ਅਤੇ ਪਿਆਰ ਨੂੰ ਯਾਦ ਰੱਖ,

ਕਿਉਂਕਿ ਇਹ ਪੁਰਾਣੇ ਸਮੇਂ ਤੋਂ ਹਨ।

7 ਮੇਰੀ ਜੁਆਨੀ ਦੇ ਪਾਪਾਂ ਨੂੰ

ਅਤੇ ਅਪਰਾਧੀ ਰਾਹਾਂ ਨੂੰ ਚੇਤੇ ਨਾ ਰੱਖ;

ਆਪਣੇ ਪਿਆਰ ਦੇ ਅਨੁਸਾਰ ਮੈਨੂੰ ਯਾਦ ਰੱਖੀਂ,

ਕਿਉਂਕਿ ਯਾਹਵੇਹ, ਤੂੰ ਚੰਗਾ ਹੈ।

8 ਯਾਹਵੇਹ ਭਲਾ ਅਤੇ ਸੱਚਾ ਹੈ;

ਇਸ ਲਈ ਉਹ ਪਾਪੀਆਂ ਨੂੰ ਆਪਣੇ ਰਾਹਾਂ ਦੀ ਸਿੱਖਿਆ ਦਿੰਦਾ ਹੈ।

9 ਉਹ ਨਿਮਰ ਲੋਕਾਂ ਦੀ ਅਗਵਾਈ ਨਿਆਂ ਨਾਲ ਕਰੇਗਾ।

ਅਤੇ ਉਹਨਾਂ ਨੂੰ ਆਪਣੇ ਰਾਹ ਸਿਖਾਉਂਦਾ ਹੈ।

10 ਯਾਹਵੇਹ ਦੇ ਸਾਰੇ ਰਾਹ ਉਹਨਾਂ ਲਈ ਪਿਆਰੇ ਅਤੇ ਵਫ਼ਾਦਾਰ ਹਨ

ਜੋ ਉਸਦੇ ਨੇਮ ਦੀ ਪਾਲਣਾ ਕਰਦੇ ਹਨ।

11 ਹੇ ਯਾਹਵੇਹ, ਆਪਣੇ ਨਾਮ ਦੀ ਖ਼ਾਤਰ,

ਮੇਰੀ ਬਦੀ ਨੂੰ ਮਾਫ਼ ਕਰ, ਭਾਵੇਂ ਮੇਰੀ ਬਦੀ ਮਹਾਨ ਹੈ।

12 ਤਾਂ ਫਿਰ, ਉਹ ਕੌਣ ਹਨ ਜੋ ਯਾਹਵੇਹ ਤੋਂ ਡਰਦੇ ਹਨ?

ਪਰਮੇਸ਼ਵਰ ਉਹਨਾਂ ਨੂੰ ਉਹ ਤਰੀਕਿਆਂ ਬਾਰੇ ਸਿਖਾਏਗਾ ਜਿਹੜੇ ਉਹਨਾਂ ਨੂੰ ਚੁਣਨੇ ਚਾਹੀਦੇ ਹਨ।

13 ਉਹ ਆਪਣੇ ਦਿਨ ਖੁਸ਼ਹਾਲੀ ਵਿੱਚ ਬਿਤਾਉਣਗੇ,

ਅਤੇ ਉਹਨਾਂ ਦੇ ਵੰਸ਼ ਧਰਤੀ ਦੇ ਵਾਰਸ ਹੋਣਗੇ।

14 ਯਾਹਵੇਹ ਉਹਨਾਂ ਵਿੱਚ ਭਰੋਸਾ ਰੱਖਦਾ ਹੈ ਜੋ ਉਸ ਤੋਂ ਡਰਦੇ ਹਨ;

ਉਹ ਆਪਣਾ ਨੇਮ ਉਹਨਾਂ ਉੱਤੇ ਪ੍ਰਗਟ ਕਰਦਾ ਹੈ।

15 ਮੇਰੀਆਂ ਨਿਗਾਹਾਂ ਸਦਾ ਯਾਹਵੇਹ ਉੱਤੇ ਟਿਕੀਆਂ ਹੋਈਆਂ ਹਨ,

ਕਿਉਂਕਿ ਕੇਵਲ ਉਹ ਹੀ ਮੇਰੇ ਪੈਰਾਂ ਨੂੰ ਫੰਦੇ ਤੋਂ ਛੁਡਾਵੇਗਾ।

16 ਮੇਰੇ ਵੱਲ ਮੂੰਹ ਕਰ ਅਤੇ ਮੇਰੇ ਉੱਤੇ ਦਯਾ ਕਰ,

ਕਿਉਂਕਿ ਮੈਂ ਇਕੱਲਾ ਅਤੇ ਦੁੱਖੀ ਹਾਂ।

17 ਮੇਰੇ ਦਿਲ ਦੀਆਂ ਤਕਲੀਫਾਂ ਨੂੰ ਦੂਰ ਕਰ

ਅਤੇ ਮੈਨੂੰ ਮੇਰੇ ਦੁੱਖ ਤੋਂ ਮੁਕਤ ਕਰ।

18 ਮੇਰੀ ਬਿਪਤਾ ਅਤੇ ਮੇਰੇ ਦੁੱਖ ਨੂੰ ਵੇਖ

ਅਤੇ ਮੇਰੇ ਸਾਰੇ ਪਾਪ ਮਾਫ਼ ਕਰ।

19 ਵੇਖੋ, ਮੇਰੇ ਵੈਰੀ ਕਿੰਨੇ ਸਾਰੇ ਹਨ

ਅਤੇ ਉਹ ਮੇਰੇ ਨਾਲ ਬਹੁਤ ਵੈਰ ਰੱਖਦੇ ਹਨ!

20 ਮੇਰੀ ਜਾਨ ਦੀ ਰਾਖੀ ਕਰ ਅਤੇ ਮੈਨੂੰ ਬਚਾ;

ਮੈਨੂੰ ਸ਼ਰਮਿੰਦਾ ਨਾ ਹੋਣ ਦੇ,

ਕਿਉਂ ਜੋ ਮੈਂ ਤੇਰੀ ਸ਼ਰਨ ਲੈਂਦਾ ਹਾਂ।

21 ਖਰਿਆਈ ਅਤੇ ਨੇਕੀ ਮੇਰੀ ਰੱਖਿਆ ਕਰੇ,

ਕਿਉਂਕਿ ਮੇਰੀ ਆਸ, ਯਾਹਵੇਹ ਤੇਰੇ ਵਿੱਚ ਹੈ।

22 ਹੇ ਪਰਮੇਸ਼ਵਰ, ਇਸਰਾਏਲ ਨੂੰ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾ!

Estes versículos te tocaram? Ore agora!

+581 estão orando agora.

Junte-se à corrente de oração.