Publicidade

Salmos 57

ਸੰਗੀਤ ਦੇ ਨਿਰਦੇਸ਼ਕ ਲਈ। "ਨਾਸ਼ ਨਾ ਕਰੋ" ਦੀ ਧੁਨ ਲਈ। ਦਾਵੀਦ ਦਾ। ਮਿਕਤਾਮ ਜਦੋਂ ਉਹ ਸ਼ਾਊਲ ਤੋਂ ਗੁਫ਼ਾ ਵਿੱਚ ਭੱਜ ਗਿਆ ਸੀ।

1 ਹੇ ਮੇਰੇ ਪਰਮੇਸ਼ਵਰ, ਮੇਰੇ ਉੱਤੇ ਮਿਹਰ ਕਰ, ਮੇਰੇ ਉੱਤੇ ਦਯਾ ਕਰ,

ਕਿਉਂ ਜੋ ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ।

ਜਦ ਤੱਕ ਬਿਪਤਾ ਨਾ ਲੰਘ ਜਾਵੇ

ਮੈਂ ਤੇਰੇ ਖੰਭਾਂ ਦੇ ਸਾਯੇ ਵਿੱਚ ਪਨਾਹ ਲਵਾਂਗਾ।

2 ਮੈਂ ਅੱਤ ਮਹਾਨ ਪਰਮੇਸ਼ਵਰ ਨੂੰ ਪੁਕਾਰਦਾ ਹਾਂ,

ਉਸ ਪਰਮੇਸ਼ਵਰ ਨੂੰ ਜੋ ਮੈਨੂੰ ਸਹੀ ਠਹਿਰਾਉਂਦਾ ਹੈ।

3 ਉਹ ਸਵਰਗ ਤੋਂ ਘੱਲਦਾ ਹੈ ਅਤੇ ਮੈਨੂੰ ਬਚਾਉਂਦਾ ਹੈ,

ਉਹਨਾਂ ਨੂੰ ਝਿੜਕਦਾ ਹੈ ਜੋ ਮੇਰਾ ਪਿੱਛਾ ਕਰਦੇ ਹਨ,

ਪਰਮੇਸ਼ਵਰ ਆਪਣਾ ਪਿਆਰ ਅਤੇ ਆਪਣੀ ਵਫ਼ਾਦਾਰੀ ਨੂੰ ਭੇਜਦਾ ਹੈ।

4 ਮੈਂ ਸ਼ੇਰਾਂ ਨਾਲ ਘਿਰਿਆ ਹਾਂ;

ਮੈਂ ਹਿੰਸਕ ਸਮਾਨ ਮਨੁੱਖਾਂ ਦੇ ਮੱਧ ਹਾਂ।

ਉਹਨਾਂ ਦੇ ਦੰਦ ਬਰਛੀਆਂ ਅਤੇ ਤੀਰਾਂ ਸਮਾਨ ਹਨ,

ਜਦ ਕਿ ਜੀਭਾਂ ਤਲਵਾਰ ਸਮਾਨ ਹਨ।

5 ਹੇ ਪਰਮੇਸ਼ਵਰ, ਤੂੰ ਅਕਾਸ਼ਾਂ ਤੋਂ ਉੱਚਾ ਹੋ;

ਤੇਰੀ ਮਹਿਮਾ ਸਾਰੀ ਧਰਤੀ ਉੱਤੇ ਹੋਵੇ।

6 ਉਹਨਾਂ ਨੇ ਮੇਰੇ ਪੈਰਾਂ ਲਈ ਜਾਲ ਵਿਛਾਇਆ

ਮੈਂ ਦੁੱਖ ਵਿੱਚ ਝੁਕਿਆ ਹੋਇਆ ਸੀ।

ਉਹਨਾਂ ਨੇ ਮੇਰੇ ਰਾਹ ਵਿੱਚ ਟੋਆ ਪੁੱਟਿਆ

ਪਰ ਉਹ ਆਪ ਉਸ ਵਿੱਚ ਡਿੱਗ ਪਏ ਹਨ।

7 ਹੇ ਪਰਮੇਸ਼ਵਰ, ਮੇਰਾ ਦਿਲ ਕਾਇਮ ਹੈ,

ਮੇਰਾ ਦਿਲ ਸਥਿਰ ਹੈ;

ਮੈਂ ਗਾਵਾਂਗਾ ਅਤੇ ਉਸਤਤ ਕਰਾਂਗਾ।

8 ਮੇਰੀ ਜ਼ਿੰਦੜੀਏ, ਜਾਗ!

ਹੇ ਰਬਾਬ ਅਤੇ ਸਿਤਾਰ, ਜਾਗੋ!

ਮੈਂ ਸਵੇਰ ਨੂੰ ਜਗਾਵਾਂਗਾ।

9 ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਮਹਿਮਾ ਕਰਾਂਗਾ;

ਮੈਂ ਲੋਕਾਂ ਵਿੱਚ ਤੇਰੀ ਅਰਾਧਨਾ ਕਰਾਂਗਾ।

10 ਕਿਉਂ ਜੋ ਤੇਰਾ ਮਹਾਨ ਪਿਆਰ ਸਵਰਗਾਂ ਤੱਕ,

ਅਤੇ ਤੇਰੀ ਵਫ਼ਾਦਾਰੀ ਅਕਾਸ਼ ਤੱਕ ਪਹੁੰਚਦੀ ਹੈ।

11 ਹੇ ਪਰਮੇਸ਼ਵਰ, ਤੂੰ ਅਕਾਸ਼ਾਂ ਤੋਂ ਉੱਚਾ ਹੋ;

ਤੇਰੀ ਮਹਿਮਾ ਸਾਰੀ ਧਰਤੀ ਉੱਤੇ ਹੋਵੇ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-