Publicidade

Salmos 12

ਸੰਗੀਤ ਦੇ ਨਿਰਦੇਸ਼ਕ ਲਈ। ਸ਼ੇਮਿਨੀਥ ਦੇ ਅਨੁਸਾਰ। ਦਾਵੀਦ ਦਾ ਇੱਕ ਜ਼ਬੂਰ।

1 ਹੇ ਯਾਹਵੇਹ, ਮਦਦ ਕਰੋ, ਕਿਉਂਕਿ ਕੋਈ ਵੀ ਹੁਣ ਵਫ਼ਾਦਾਰ ਨਹੀਂ ਰਿਹਾ;

ਜਿਹੜੇ ਵਫ਼ਾਦਾਰ ਸਨ ਉਹ ਮਨੁੱਖਜਾਤੀ ਵਿੱਚੋਂ ਅਲੋਪ ਹੋ ਗਏ ਹਨ।

2 ਹਰ ਕੋਈ ਇੱਕ-ਦੂਜੇ ਨਾਲ ਝੂਠ ਬੋਲਦਾ ਹੈ;

ਉਹ ਬੁੱਲ੍ਹਾਂ ਨਾਲ ਤਾਂ ਚਾਪਲੂਸੀ ਕਰਦੇ ਹਨ

ਪਰ ਦਿਲਾਂ ਵਿੱਚ ਦੂਜਿਆਂ ਪ੍ਰਤੀ ਛਲ ਰੱਖਦੇ ਹਨ।

3 ਯਾਹਵੇਹ ਸਾਰੇ ਚਾਪਲੂਸ ਬੁੱਲ੍ਹਾਂ ਨੂੰ

ਅਤੇ ਹਰ ਘੁਮੰਡੀ ਜੀਭ ਨੂੰ ਕੱਟ ਸੁੱਟੇਗਾ

4 ਜਿਹੜੇ ਕਹਿੰਦੇ ਹਨ,

"ਅਸੀਂ ਆਪਣੀਆਂ ਜੀਭਾਂ ਨਾਲ ਜਿੱਤਾਂਗੇ;

ਸਾਡੇ ਆਪਣੇ ਬੁੱਲ੍ਹ ਸਾਡੀ ਰੱਖਿਆ ਕਰਨਗੇ, ਸਾਡੇ ਉੱਤੇ ਮਾਲਕ ਕੌਣ ਹੈ?"

5 "ਕਿਉਂਕਿ ਗਰੀਬ ਲੁੱਟੇ ਜਾਂਦੇ ਹਨ ਅਤੇ ਲੋੜਵੰਦ ਹੌਂਕੇ ਮਾਰਦੇ ਹਨ,

ਹੁਣ ਮੈਂ ਉੱਠਾਂਗਾ," ਯਾਹਵੇਹ ਆਖਦਾ ਹੈ।

"ਮੈਂ ਉਹਨਾਂ ਨੂੰ ਉਹਨਾਂ ਲੋਕਾਂ ਤੋਂ ਬਚਾਵਾਂਗਾ ਜੋ ਉਹਨਾਂ ਨੂੰ ਬਦਨਾਮ ਕਰਦੇ ਹਨ।"

6 ਅਤੇ ਯਾਹਵੇਹ ਦੇ ਬਚਨ ਸ਼ੁੱਧ ਹਨ, ਜਿਵੇਂ ਕਿ ਉਸ ਚਾਂਦੀ ਵਾਂਗ ਜਿਹੜੀ ਭੱਠੀ ਵਿੱਚ ਤਾਈ ਹੋਈ ਹੈ,

ਅਤੇ ਜਿਵੇਂ ਸੋਨਾ ਸੱਤ ਵਾਰ ਸ਼ੁੱਧ ਕੀਤਾ ਗਿਆ ਹੋਵੇ।

7 ਹੇ ਯਾਹਵੇਹ, ਤੁਸੀਂ ਲੋੜਵੰਦਾਂ ਦੀ ਰੱਖਿਆ ਕਰੋਗੇ

ਅਤੇ ਦੁਸ਼ਟਾਂ ਤੋਂ ਸਦਾ ਲਈ ਸਾਨੂੰ ਬਚਾਓਗੇ,

8 ਜਦੋਂ ਮਨੁੱਖਾਂ ਵਿੱਚ ਬੁਰਾਈ ਦਾ ਆਦਰ ਹੁੰਦਾ ਹੈ,

ਤਾਂ ਦੁਸ਼ਟ ਇਧਰ-ਉਧਰ ਭਟਕਦੇ ਹਨ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-