Pular para o conteúdo
Publicidade

ਜ਼ਬੂਰਾਂ 43

1 ਮੇਰੇ ਪਰਮੇਸ਼ਵਰ, ਮੈਨੂੰ ਸਹੀ ਠਹਿਰਾ ਅਤੇ ਇੱਕ ਬੇਵਫ਼ਾ ਕੌਮ ਦੇ ਵਿਰੁੱਧ ਮੇਰਾ ਪੱਖ ਪੇਸ਼ ਕਰ।

ਮੈਨੂੰ ਉਹਨਾਂ ਲੋਕਾਂ ਤੋਂ ਬਚਾ ਜੋ

ਧੋਖੇਬਾਜ਼ ਅਤੇ ਦੁਸ਼ਟ ਹਨ।

2 ਪਰਮੇਸ਼ਵਰ ਤੂੰ ਮੇਰਾ ਗੜ੍ਹ ਹੈ।

ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?

ਵੈਰੀ ਦੇ ਸਤਾਉਂਣ ਦੇ ਕਾਰਨ

ਮੈਂ ਕਿਉਂ ਵਿਰਲਾਪ ਕਰਾਂ?

3 ਆਪਣੇ ਚਾਨਣ ਅਤੇ ਸਚਿਆਈ ਨੂੰ ਭੇਜ,

ਤਾਂ ਜੋ ਉਹ ਮੇਰੀ ਅਗਵਾਈ ਕਰਨ;

ਉਹ ਮੈਨੂੰ ਤੇਰੇ ਪਵਿੱਤਰ ਪਰਬਤ ਉੱਤੇ,

ਅਤੇ ਉਸ ਥਾਂ ਤੇ ਲੈ ਕੇ ਜਾਣ ਜਿੱਥੇ ਤੂੰ ਰਹਿੰਦਾ ਹੈ।

4 ਤਦ ਮੈਂ ਪਰਮੇਸ਼ਵਰ ਦੀ ਜਗਵੇਦੀ ਕੋਲ ਜਾਵਾਂਗਾ,

ਪਰਮੇਸ਼ਵਰ ਕੋਲ, ਜਿਹੜਾ ਮੇਰੀ ਅੱਤ ਵੱਡੀ ਖੁਸ਼ੀ ਅਤੇ ਅਨੰਦ ਹੈ

ਹੇ ਪਰਮੇਸ਼ਵਰ, ਮੇਰੇ ਪਰਮੇਸ਼ਵਰ, ਮੈਂ ਗੀਤ ਨਾਲ ਤੇਰੀ ਵਡਿਆਈ ਕਰਾਂਗਾ।

5 ਹੇ ਮੇਰੀ ਜਾਨ, ਤੂੰ ਨਿਰਾਸ਼ ਕਿਉਂ ਹੈ?

ਮੇਰੇ ਅੰਦਰ ਇੰਨੀ ਬੇਚੈਨੀ ਕਿਉਂ ਹੈ?

ਪਰਮੇਸ਼ਵਰ ਉੱਤੇ ਆਪਣੀ ਆਸ ਰੱਖ,

ਕਿਉਂ ਜੋ ਮੈਂ ਅਜੇ ਵੀ ਉਹ ਦੀ ਵਡਿਆਈ ਕਰਾਂਗਾ,

ਉਹ ਮੇਰਾ ਮੁਕਤੀਦਾਤਾ ਅਤੇ ਮੇਰਾ ਪਰਮੇਸ਼ਵਰ ਹੈ।

Estes versículos te tocaram? Ore agora!

+581 estão orando agora.

Junte-se à corrente de oração.