Pular para o conteúdo
Publicidade

ਜ਼ਬੂਰਾਂ 132

ਚੜ੍ਹਾਈ ਦਾ ਗੀਤ।

1 ਹੇ ਯਾਹਵੇਹ, ਦਾਵੀਦ ਅਤੇ

ਉਸਦੇ ਸਾਰੇ ਦੁੱਖਾਂ ਨੂੰ ਚੇਤੇ ਰੱਖ।

2 ਉਸ ਨੇ ਯਾਹਵੇਹ ਦੇ ਅੱਗੇ ਸਹੁੰ ਖਾਧੀ,

ਉਸ ਨੇ ਯਾਕੋਬ ਦੇ ਸਰਵਸ਼ਕਤੀਮਾਨ ਪੁਰਖ ਅੱਗੇ ਸੁੱਖਣਾ ਸੁੱਖੀ;

3 "ਮੈਂ ਨਾ ਆਪਣੇ ਘਰ ਵਿੱਚ ਵੜਾਂਗਾ, ਅਤੇ ਨਾ ਹੀ ਆਪਣੇ ਬਿਸਤਰੇ ਤੇ ਜਾਵਾਂਗਾ।

4 ਮੈਂ ਆਪਣੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਣ ਦਿਆਂਗਾ

ਨਾ ਆਪਣੀਆਂ ਪਲਕਾਂ ਨੂੰ ਊਂਘ ਆਉਣ ਦਿਆਂਗਾ,

5 ਜਦੋਂ ਤੱਕ ਮੈਨੂੰ ਯਾਹਵੇਹ ਲਈ ਕੋਈ ਜਗ੍ਹਾ ਨਹੀਂ ਮਿਲ ਜਾਂਦੀ,

ਅਤੇ ਯਾਕੋਬ ਦੇ ਸਰਵਸ਼ਕਤੀਮਾਨ ਲਈ ਕੋਈ ਡੇਰਾ!"

6 ਅਸੀਂ ਅਫ਼ਰਾਥ ਵਿੱਚ ਇਹ ਸੁਣਿਆ,

ਉਹ ਸਾਨੂੰ ਯਾਅਰ ਦੇ ਮੈਦਾਨ ਵਿੱਚ ਲੱਭ ਪਿਆ।

7 "ਆਓ ਅਸੀਂ ਉਹ ਦੇ ਨਿਵਾਸ ਸਥਾਨ ਨੂੰ ਚੱਲੀਏ,

ਅਸੀਂ ਉਹ ਦੇ ਚਰਨਾਂ ਦੀ ਚੌਂਕੀ ਵਿੱਚ ਮੱਥਾ ਟੇਕਦੇ ਹਾਂ,

8 ‘ਹੇ ਯਾਹਵੇਹ, ਉੱਠ ਅਤੇ ਆਪਣੇ ਆਰਾਮ ਸਥਾਨ ਵਿੱਚ ਆ,

ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ।

9 ਤੇਰੇ ਜਾਜਕ ਤੇਰੀ ਧਾਰਮਿਕਤਾ ਨੂੰ ਪਹਿਨ ਲੈ,

ਤੁਹਾਡੇ ਵਫ਼ਾਦਾਰ ਲੋਕ ਖੁਸ਼ੀ ਵਿੱਚ ਗਾਉਣ।’ "

10 ਆਪਣੇ ਸੇਵਕ ਦਾਵੀਦ ਦੀ ਖ਼ਾਤਰ,

ਆਪਣੇ ਮਸਹ ਕੀਤੇ ਹੋਏ ਨੂੰ ਰੱਦ ਨਾ ਕਰ।

11 ਯਾਹਵੇਹ ਨੇ ਦਾਵੀਦ ਨਾਲ ਸਹੁੰ ਖਾਧੀ,

ਇੱਕ ਪੱਕੀ ਸਹੁੰ ਉਹ ਰੱਦ ਨਹੀਂ ਕਰੇਗਾ:

"ਤੇਰੇ ਆਪਣੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਨੂੰ,

ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।

12 ਜੇਕਰ ਤੇਰੇ ਪੁੱਤਰ ਮੇਰੇ ਨੇਮ ਨੂੰ ਮੰਨਦੇ ਹਨ,

ਅਤੇ ਉਹਨਾਂ ਬਿਧੀਆਂ ਨੂੰ ਜੋ ਮੈਂ ਉਹਨਾਂ ਨੂੰ ਸਿਖਾਉਂਦਾ ਹਾਂ,

ਤਾਂ ਉਹਨਾਂ ਦੇ ਪੁੱਤਰ ਵੀ ਸਦਾ ਲਈ,

ਤੇਰੇ ਸਿੰਘਾਸਣ ਉੱਤੇ ਬੈਠਣਗੇ।"

13 ਕਿਉਂਕਿ ਯਾਹਵੇਹ ਨੇ ਸੀਯੋਨ ਨੂੰ ਚੁਣਿਆ ਹੈ,

ਉਸ ਨੇ ਆਪਣੇ ਰਹਿਣ ਲਈ ਇਸ ਦੀ ਇੱਛਾ ਕੀਤੀ ਹੈ।

14 "ਇਹ ਸਦਾ ਲਈ ਮੇਰੇ ਆਰਾਮ ਕਰਨ ਦੀ ਜਗ੍ਹਾ ਹੈ;

ਇੱਥੇ ਮੈਂ ਸਿੰਘਾਸਣ ਉੱਤੇ ਬੈਠਾਂਗਾ, ਕਿਉਂਕਿ ਮੈਂ ਇਹ ਚਾਹੁੰਦਾ ਸੀ।

15 ਮੈਂ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਅਸੀਸ ਕਰਾਂਗਾ;

ਉਸਦੀ ਗਰੀਬੀ ਨੂੰ ਮੈਂ ਭੋਜਨ ਨਾਲ ਸੰਤੁਸ਼ਟ ਕਰਾਂਗਾ।

16 ਮੈਂ ਉਹ ਦੇ ਜਾਜਕਾਂ ਨੂੰ ਮੁਕਤੀ ਦਾ ਪਹਿਰਾਵਾ ਪਹਿਨਾਵਾਂਗਾ,

ਅਤੇ ਉਹ ਦੇ ਵਫ਼ਾਦਾਰ ਲੋਕ ਸਦਾ ਅਨੰਦ ਦੇ ਗੀਤ ਗਾਉਣਗੇ।

17 "ਇੱਥੇ ਮੈਂ ਦਾਵੀਦ ਲਈ ਇੱਕ ਸਿੰਗ132:17 ਸਿੰਗ ਅਰਥਾਤ ਰਾਜੇ ਦੀ ਤਾਕਤ ਬਣਾਵਾਂਗਾ ਬਣਾਵਾਂਗਾ,

ਅਤੇ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਕਰਾਂਗਾ।

18 ਮੈਂ ਉਹ ਦੇ ਵੈਰੀਆਂ ਨੂੰ ਸ਼ਰਮ ਦੇ ਕੱਪੜੇ ਪਹਿਨਾਵਾਂਗਾ,

ਪਰ ਉਹ ਦੇ ਸਿਰ ਨੂੰ ਚਮਕਦਾਰ ਤਾਜ ਨਾਲ ਸਜਾਵਾਗਾ।"

Estes versículos te tocaram? Ore agora!

+581 estão orando agora.

Junte-se à corrente de oração.