ਯਾਤਰਾ ਦਾ ਗੀਤ।
1 ਜਦੋਂ ਯਾਹਵੇਹ ਨੇ ਸੀਯੋਨ ਦੇ ਕੈਦੀਆਂ ਨੂੰ ਬਹਾਲ ਕੀਤਾ,
ਅਸੀਂ ਸੁਪਨੇ ਵੇਖਣ ਵਾਲਿਆਂ ਵਰਗੇ ਸੀ।
2 ਸਾਡੇ ਮੂੰਹ ਹਾਸਿਆਂ ਨਾਲ ਭਰ ਗਏ,
ਸਾਡੀਆਂ ਜੀਭਾਂ ਉੱਤੇ ਅਨੰਦ ਦਾ ਜੈਕਾਰਾ ਸੀ।
ਤਦ ਕੌਮਾਂ ਵਿੱਚ ਇਹ ਆਖਿਆ ਜਾਂਦਾ ਸੀ,
"ਯਾਹਵੇਹ ਨੇ ਉਹਨਾਂ ਲਈ ਮਹਾਨ ਕੰਮ ਕੀਤੇ ਹਨ।"
3 ਯਾਹਵੇਹ ਨੇ ਸਾਡੇ ਲਈ ਮਹਾਨ ਕੰਮ ਕੀਤੇ ਹਨ,
ਅਤੇ ਅਸੀਂ ਅਨੰਦ ਨਾਲ ਭਰ ਗਏ ਹਾਂ।
4 ਹੇ ਯਾਹਵੇਹ, ਸਾਡੇ ਗੁਲਾਮਾਂ ਨੂੰ,
ਨੇਗੇਬ ਦੀਆਂ ਨਦੀਆਂ ਵਾਂਗੂੰ ਮੋੜ ਲਿਆਂ।
5 ਜਿਹੜੇ ਹੰਝੂਆਂ ਨਾਲ ਬੀਜਦੇ ਹਨ
ਉਹ ਜੈਕਾਰਿਆਂ ਨਾਲ ਵੱਢਣਗੇ।
6 ਜਿਹੜੇ ਬੀਜਣ ਲਈ ਬੀਜ ਚੁੱਕ ਕੇ
ਰੌਂਦੇ ਹੋਏ ਜਾਂਦੇ ਹਨ,
ਉਹ ਜ਼ਰੂਰ ਜੈਕਾਰਿਆਂ ਨਾਲ
ਭਰੀਆਂ ਚੁੱਕ ਕੇ ਵਾਪਸ ਆਉਣਗੇ।