Pular para o conteúdo
Publicidade

ਜ਼ਬੂਰਾਂ 147

1 ਯਾਹਵੇਹ ਦੀ ਮਹਿਮਾ ਹੋਵੇ।

ਸਾਡੇ ਪਰਮੇਸ਼ਵਰ ਦੀ ਉਸਤਤ ਕਰਨਾ ਕਿੰਨਾ ਚੰਗਾ ਹੈ,

ਉਸਦੀ ਉਸਤਤ ਕਰਨਾ ਕਿੰਨਾ ਮਨ ਭਾਉਣਾ ਤੇ ਸੋਹਣਾ ਹੈ।

2 ਯਾਹਵੇਹ ਯੇਰੂਸ਼ਲੇਮ ਨੂੰ ਉਸਾਰਦਾ ਹੈ;

ਉਹ ਇਸਰਾਏਲ ਦੇ ਗ਼ੁਲਾਮਾਂ ਨੂੰ ਇਕੱਠਾ ਕਰਦਾ ਹੈ।

3 ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ

ਅਤੇ ਉਹਨਾਂ ਦੇ ਜ਼ਖਮਾਂ ਤੇ ਪੱਟੀ ਬੰਨ੍ਹਦਾ ਹੈ।

4 ਉਹ ਤਾਰਿਆ ਦੀ ਗਿਣਤੀ ਕਰਦਾ ਹੈ,

ਅਤੇ ਉਹਨਾਂ ਸਾਰਿਆ ਦੇ ਨਾਮ ਦੇ ਨਾਲ ਬਲਾਉਂਦਾ ਹੈ।

5 ਸਾਡਾ ਯਾਹਵੇਹ ਮਹਾਨ ਅਤੇ ਸ਼ਕਤੀ ਵਿੱਚ ਬਲਵਾਨ ਹੈ;

ਉਸਦੀ ਸਮਝ ਦੀ ਕੋਈ ਸੀਮਾ ਨਹੀਂ ਹੈ।

6 ਯਾਹਵੇਹ ਨਿਮਰ ਲੋਕਾਂ ਨੂੰ ਸੰਭਾਲਦਾ ਹੈ

ਪਰ ਦੁਸ਼ਟਾਂ ਨੂੰ ਜ਼ਮੀਨ ਤੱਕ ਨਿਵਾ ਦਿੰਦਾ ਹੈ।

7 ਧੰਨਵਾਦ ਦੇ ਨਾਲ ਯਾਹਵੇਹ ਲਈ ਗਾਓ;

ਸਾਡੇ ਪਰਮੇਸ਼ਵਰ ਲਈ ਰਬਾਬ ਨਾਲ ਸੰਗੀਤ ਬਣਾਓ।

8 ਉਹ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ,

ਉਹ ਧਰਤੀ ਉੱਤੇ ਮੀਂਹ ਪਾਉਂਦਾ ਹੈ

ਅਤੇ ਪਹਾੜੀਆਂ ਉੱਤੇ ਘਾਹ ਉਗਾਉਂਦਾ ਹੈ।

9 ਉਹ ਡੰਗਰਾਂ ਨੂੰ ਭੋਜਨ ਦਿੰਦਾ ਹੈ

ਅਤੇ ਕਾਂਵਾਂ ਦੇ ਬੱਚੇ ਜਦੋਂ ਉਹ ਬੁਲਾਉਂਦੇ ਹਨ।

10 ਨਾ ਉਹ ਦੀ ਖੁਸ਼ੀ ਘੋੜੇ ਦੇ ਬਲ ਵਿੱਚ ਹੈ,

ਨਾ ਯੋਧੇ ਦੀਆਂ ਲੱਤਾਂ ਵਿੱਚ ਉਹ ਦੀ ਪ੍ਰਸੰਨਤਾ ਹੈ।

11 ਯਾਹਵੇਹ ਉਹਨਾਂ ਤੋਂ ਪ੍ਰਸੰਨ ਹੁੰਦਾ ਹੈ ਜੋ ਉਸ ਤੋਂ ਡਰਦੇ ਹਨ,

ਜੋ ਉਸ ਦੇ ਅਟੱਲ ਪਿਆਰ ਵਿੱਚ ਆਸ ਰੱਖਦੇ ਹਨ।

12 ਹੇ ਯੇਰੂਸ਼ਲੇਮ, ਯਾਹਵੇਹ ਦੀ ਉਸਤਤ ਕਰ;

ਹੇ ਸੀਯੋਨ, ਆਪਣੇ ਪਰਮੇਸ਼ਵਰ ਦੀ ਉਸਤਤ ਕਰ।

13 ਉਹ ਤੁਹਾਡੇ ਦਰਵਾਜ਼ਿਆਂ ਦੀਆਂ ਪੱਟੀਆਂ ਨੂੰ ਮਜ਼ਬੂਤ ਕਰਦਾ ਹੈ

ਅਤੇ ਤੁਹਾਡੇ ਬੱਚਿਆਂ ਨੂੰ ਅਸੀਸ ਦਿੰਦਾ ਹੈ।

14 ਉਹ ਤੁਹਾਡੀਆਂ ਹੱਦਾਂ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ

ਅਤੇ ਤੁਹਾਨੂੰ ਕਣਕ ਦੇ ਉੱਤਮ ਪਦਾਰਥ ਨਾਲ ਸੰਤੁਸ਼ਟ ਕਰਦਾ ਹੈ।

15 ਉਹ ਆਪਣਾ ਹੁਕਮ ਧਰਤੀ ਉੱਤੇ ਭੇਜਦਾ ਹੈ;

ਉਸਦਾ ਬਚਨ ਬਹੁਤ ਤੇਜ ਦੌੜਦਾ ਹੈ।

16 ਉਹ ਬਰਫ਼ ਨੂੰ ਉੱਨ ਵਾਂਗ

ਅਤੇ ਕੱਕਰ ਨੂੰ ਸੁਆਹ ਵਾਂਗ ਖਿਲਾਰਦਾ ਹੈ।

17 ਉਹ ਕੰਕਰਾਂ ਵਾਂਗ ਆਪਣੇ ਗੜਿਆਂ ਨੂੰ ਸੁੱਟਦਾ ਹੈ।

ਉਸਦੇ ਬਰਫੀਲੇ ਧਮਾਕੇ ਨੂੰ ਕੌਣ ਸਹਿ ਸਕਦਾ ਹੈ?

18 ਉਹ ਆਪਣਾ ਬਚਨ ਭੇਜਦਾ ਹੈ ਅਤੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ।

ਉਹ ਆਪਣੀਆਂ ਹਵਾਵਾਂ ਨੂੰ ਛੱਡਦਾ ਹੈ ਅਤੇ ਪਾਣੀ ਵਗਦਾ ਹੈ।

19 ਉਸ ਨੇ ਯਾਕੋਬ ਉੱਤੇ ਆਪਣਾ ਬਚਨ,

ਇਸਰਾਏਲ ਉੱਤੇ ਆਪਣੇ ਕਾਨੂੰਨ ਅਤੇ ਫ਼ਰਮਾਨ ਪ੍ਰਗਟ ਕਰਦਾ ਹੈ।

20 ਉਸ ਨੇ ਇਹ ਕਿਸੇ ਹੋਰ ਕੌਮ ਲਈ ਨਹੀਂ ਕੀਤਾ;

ਉਹ ਉਸ ਦੇ ਨਿਯਮਾਂ ਨੂੰ ਨਹੀਂ ਜਾਣਦੇ।

ਯਾਹਵੇਹ ਦੀ ਮਹਿਮਾ ਹੋਵੇ।

Estes versículos te tocaram? Ore agora!

+581 estão orando agora.

Junte-se à corrente de oração.