Publicidade

Salmos 24

ਦਾਵੀਦ ਦੁਆਰਾ ਇੱਕ ਜ਼ਬੂਰ।

1 ਧਰਤੀ ਅਤੇ ਜੋ ਕੁਝ ਵੀ ਇਸ ਉੱਤੇ ਹੈ ਸਭ ਕੁਝ ਯਾਹਵੇਹ ਦਾ ਹੈ,

ਸੰਸਾਰ ਅਤੇ ਇਸ ਵਿੱਚ ਰਹਿਣ ਵਾਲੇ ਸਾਰੇ;

2 ਕਿਉਂਕਿ ਉਸ ਨੇ ਇਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ

ਅਤੇ ਪਾਣੀਆਂ ਉੱਤੇ ਸਥਾਪਿਤ ਕੀਤੀ।

3 ਕੌਣ ਯਾਹਵੇਹ ਦੇ ਪਹਾੜ ਉੱਤੇ ਚੜ੍ਹ ਸਕਦਾ ਹੈ?

ਕੌਣ ਉਸ ਦੇ ਪਵਿੱਤਰ ਸਥਾਨ ਵਿੱਚ ਖੜ੍ਹਾ ਹੋ ਸਕਦਾ ਹੈ?

4 ਉਹ ਜਿਸ ਦੇ ਹੱਥ ਸਾਫ਼ ਅਤੇ ਦਿਲ ਸ਼ੁੱਧ ਹੈ,

ਜੋ ਮੂਰਤੀ ਵਿੱਚ ਭਰੋਸਾ ਨਹੀਂ ਰੱਖਦਾ

ਤੇ ਨਾ ਹੀ ਝੂਠੇ ਦੇਵਤੇ ਦੀ ਸਹੁੰ ਖਾਂਦਾ।

5 ਉਹ ਯਾਹਵੇਹ ਵੱਲੋਂ ਅਸੀਸ ਪ੍ਰਾਪਤ ਕਰਨਗੇ

ਅਤੇ ਮੁਕਤੀਦਾਤਾ ਪਰਮੇਸ਼ਵਰ ਤੋਂ ਧਾਰਮਿਕਤਾ ਪ੍ਰਾਪਤ ਕਰਨਗੇ।

6 ਅਜਿਹੀ ਪੀੜ੍ਹੀ ਹੈ ਜਿਹੜੀ ਉਸ ਨੂੰ ਭਾਲਦੀ ਹੈ,

ਯਾਕੋਬ ਦੇ ਪਰਮੇਸ਼ਵਰ, ਜੋ ਤੇਰੇ ਦਰਸ਼ਨ ਨੂੰ ਭਾਲਦੇ ਹਨ।

7 ਹੇ ਫਾਟਕੋ, ਆਪਣੇ ਸਿਰ ਉੱਪਰ ਚੁੱਕੋ;

ਹੇ ਪ੍ਰਾਚੀਨ ਦਰਵਾਜ਼ਿਓ, ਉੱਚੇ ਹੋ ਜਾਵੋ,

ਤਾਂ ਜੋ ਮਹਿਮਾ ਦਾ ਰਾਜਾ ਅੰਦਰ ਆਵੇ।

8 ਇਹ ਮਹਿਮਾ ਦਾ ਰਾਜਾ ਕੌਣ ਹੈ?

ਯਾਹਵੇਹ ਬਲਵਾਨ ਅਤੇ ਸ਼ਕਤੀਸ਼ਾਲੀ,

ਯਾਹਵੇਹ ਯੁੱਧ ਵਿੱਚ ਸ਼ਕਤੀਸ਼ਾਲੀ।

9 ਹੇ ਫਾਟਕੋ, ਆਪਣੇ ਸਿਰ ਉੱਪਰ ਚੁੱਕੋ;

ਹੇ ਪ੍ਰਾਚੀਨ ਦਰਵਾਜ਼ਿਓ, ਉਹਨਾਂ ਨੂੰ ਉੱਚਾ ਚੁੱਕੋ,

ਤਾਂ ਜੋ ਮਹਿਮਾ ਦਾ ਰਾਜਾ ਅੰਦਰ ਆਵੇ।

10 ਉਹ ਕੌਣ ਹੈ, ਇਹ ਮਹਿਮਾ ਦਾ ਰਾਜਾ?

ਯਾਹਵੇਹ ਸਰਬਸ਼ਕਤੀਮਾਨ!

ਉਹ ਹੀ ਮਹਿਮਾ ਦਾ ਰਾਜਾ ਹੈ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-