Pular para o conteúdo
Publicidade

ਜ਼ਬੂਰਾਂ 127

ਸ਼ਲੋਮੋਨ ਦਾ ਯਾਤਰਾ ਦਾ ਗੀਤ।

1 ਜਦੋਂ ਤੱਕ ਯਾਹਵੇਹ ਘਰ ਨਹੀਂ ਬਣਾਉਂਦਾ,

ਉਸਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।

ਜਦੋਂ ਤੱਕ ਯਾਹਵੇਹ ਸ਼ਹਿਰ ਦੀ ਰਾਖੀ ਨਾ ਕਰੇ,

ਪਹਿਰੇਦਾਰ ਦਾ ਜਾਗਣਾ ਵਿਅਰਥ ਹੈ।

2 ਤੁਹਾਡਾ ਸਵੇਰ ਦਾ ਉੱਠਣਾ

ਅਤੇ ਦੇਰ ਤੱਕ ਬੈਠੇ ਰਹਿਣਾ,

ਅਤੇ ਦੁੱਖਾ ਦੀ ਰੋਟੀ ਖਾਣੀ ਵਿਅਰਥ ਹੈ,

ਕਿਉਂਕਿ ਉਹ ਤਾਂ ਆਪਣੇ ਪਿਆਰਿਆਂ ਨੂੰ ਮਿੱਠੀ ਨੀਂਦ ਦਿੰਦਾ ਹੈ।

3 ਬੱਚੇ ਯਾਹਵੇਹ ਵੱਲੋਂ ਇੱਕ ਵਿਰਾਸਤ ਹਨ,

ਅਤੇ ਗਰਭ ਦਾ ਫਲ ਇੱਕ ਇਨਾਮ ਹੈ।

4 ਜਿਵੇਂ ਸੂਰਮੇ ਦੇ ਹੱਥ ਵਿੱਚ ਤੀਰ,

ਉਸੇ ਤਰ੍ਹਾਂ ਜਵਾਨੀ ਦੇ ਪੁੱਤਰ ਹਨ।

5 ਮੁਬਾਰਕ ਹੈ ਉਹ ਮਨੁੱਖ,

ਜਿਸ ਦਾ ਤਰਕਸ਼ ਉਹਨਾਂ ਨਾਲ ਭਰਿਆ ਹੋਇਆ ਹੈ।

ਉਹ ਸ਼ਰਮਿੰਦਾ ਨਹੀਂ ਹੋਣਗੇ

ਜਦੋਂ ਉਹ ਅਦਾਲਤ ਵਿੱਚ ਆਪਣੇ ਵਿਰੋਧੀਆਂ ਨਾਲ ਲੜਦੇ ਹਨ।

Estes versículos te tocaram? Ore agora!

+581 estão orando agora.

Junte-se à corrente de oração.