Publicidade

Salmos 32

ਦਾਵੀਦ ਦਾ ਇੱਕ ਮਸਕੀਲ ਗੀਤ।

1 ਮੁਬਾਰਕ ਹੈ ਉਹ

ਜਿਸ ਦੇ ਅਪਰਾਧ ਮਾਫ਼ ਹੋ ਗਏ ਹਨ,

ਜਿਸ ਦੇ ਪਾਪ ਢੱਕੇ ਗਏ ਹਨ।

2 ਮੁਬਾਰਕ ਹੈ ਉਹ

ਜਿਸ ਦੇ ਪਾਪਾਂ ਦਾ ਹਿਸਾਬ ਯਾਹਵੇਹ ਉਸ ਦੇ ਵਿਰੁੱਧ ਨਹੀਂ ਕਰਦਾ

ਅਤੇ ਜਿਸ ਦੇ ਆਤਮਾ ਵਿੱਚ ਕੋਈ ਛਲ ਨਹੀਂ ਹੈ।

3 ਜਦੋਂ ਤੱਕ ਮੈਂ ਚੁੱਪ ਰਿਹਾ,

ਮੇਰਾ ਸਾਰਾ ਦਿਨ ਹੂੰਗਣ ਦੇ ਕਾਰਨ

ਮੇਰੀਆਂ ਹੱਡੀਆਂ ਉਜੜ ਗਈਆਂ।

4 ਦਿਨ-ਰਾਤ

ਤੇਰਾ ਹੱਥ ਮੇਰੇ ਉੱਤੇ ਭਾਰਾ ਸੀ;

ਮੇਰੀ ਤਾਕਤ ਜਿਵੇਂ ਗਰਮੀ ਨਾਲ

ਖਤਮ ਹੋ ਗਈ ਸੀ।

5 ਫਿਰ ਮੈਂ ਤੇਰੇ ਅੱਗੇ ਆਪਣੇ ਪਾਪਾਂ ਨੂੰ ਕਬੂਲ ਕੀਤਾ

ਅਤੇ ਆਪਣੀ ਬਦੀ ਨਹੀਂ ਲੁਕਾਈ।

ਮੈਂ ਕਿਹਾ, "ਮੈਂ ਯਾਹਵੇਹ ਅੱਗੇ

ਆਪਣੇ ਅਪਰਾਧਾਂ ਨੂੰ ਮੰਨ ਲਵਾਂਗਾ।"

ਅਤੇ ਤੂੰ ਮੇਰੇ ਪਾਪ ਦੇ ਦੋਸ਼ ਨੂੰ

ਮਾਫ਼ ਕਰ ਦਿੱਤਾ।

6 ਇਸ ਲਈ ਸਾਰੇ ਵਫ਼ਾਦਾਰ ਤੇਰੇ ਅੱਗੇ ਪ੍ਰਾਰਥਨਾ ਕਰਨ

ਜਦੋਂ ਤੱਕ ਤੂੰ ਲੱਭ ਸਕੇ;

ਯਕੀਨਨ ਹੀ ਸ਼ਕਤੀਸ਼ਾਲੀ ਪਾਣੀਆਂ ਦਾ ਚੜ੍ਹਨਾ

ਉਹਨਾਂ ਤੱਕ ਨਹੀਂ ਪਹੁੰਚੇਗਾ।

7 ਤੂੰ ਮੇਰੇ ਛੁਪਣ ਦੀ ਜਗ੍ਹਾ ਹੈ;

ਤੂੰ ਮੈਨੂੰ ਮੁਸੀਬਤਾਂ ਤੋਂ ਬਚਾਵੇਂਗਾ

ਅਤੇ ਮੈਨੂੰ ਛੁਟਕਾਰੇ ਦੇ ਗੀਤਾਂ ਨਾਲ ਘੇਰ ਲਵੇਂਗਾ।

8 ਮੈਂ ਤੁਹਾਨੂੰ ਸਿਖਾਵਾਂਗਾ ਅਤੇ ਤੁਹਾਨੂੰ ਉਹ ਤਰੀਕੇ ਸਮਝਾਵਾਂਗਾ ਜਿਸ ਤਰ੍ਹਾਂ ਤੁਹਾਨੂੰ ਜਿਉਂਣਾ ਚਾਹੀਦਾ ਹੈ;

ਮੈਂ ਤੁਹਾਡੇ ਉੱਤੇ ਆਪਣੀ ਪਿਆਰੀ ਨਜ਼ਰ ਨਾਲ ਤੁਹਾਡੀ ਰੱਖਿਆ ਕਰਾਂਗਾ।

9 ਤੁਸੀਂ ਘੋੜੇ ਜਾਂ ਖੱਚਰ ਵਰਗੇ ਨਾ ਬਣੋ,

ਜਿਸ ਨੂੰ ਕੋਈ ਸਮਝ ਨਹੀਂ ਹੁੰਦੀ

ਪਰ ਰੋਕ ਅਤੇ ਲਗਾਮ ਨਾਲ ਕਾਬੂ ਕਰਨਾ ਪੈਂਦਾ ਹੈ

ਨਹੀਂ ਤਾਂ ਉਹ ਤੁਹਾਡੇ ਕੋਲ ਨਹੀਂ ਆਉਣਗੇ।

10 ਦੁਸ਼ਟਾਂ ਦੇ ਦੁੱਖ ਬਹੁਤ ਹਨ,

ਪਰ ਯਾਹਵੇਹ ਦਾ ਅਟੱਲ ਪਿਆਰ

ਉਸ ਵਿੱਚ ਭਰੋਸਾ ਰੱਖਣ ਵਾਲੇ ਨੂੰ ਸੁਰੱਖਿਅਤ ਰੱਖਦਾ ਹੈ।

11 ਹੇ ਧਰਮੀਓ, ਯਾਹਵੇਹ ਵਿੱਚ ਅਨੰਦ ਹੋਵੋ ਅਤੇ ਖੁਸ਼ ਮਨਾਓ,

ਹੇ ਸਾਰੇ ਸੱਚੇ ਦਿਲ ਵਾਲੇ ਲੋਕੋ, ਗਾਓ!

Veja também

Publicidade
Bíblia Online Bíblia Online

Bíblia Online • Versão: 2026-06-16_06-50-08-