1 ਹੇ ਯਾਹਵੇਹ, ਮੇਰੇ ਬਚਨਾਂ ਨੂੰ ਸੁਣ,
ਮੇਰੇ ਵਿਰਲਾਪ ਉੱਤੇ ਵਿਚਾਰ ਕਰ।
2 ਮੇਰੀ ਮਦਦ ਲਈ ਪੁਕਾਰ ਸੁਣ,
ਮੇਰੇ ਰਾਜਾ ਅਤੇ ਮੇਰੇ ਪਰਮੇਸ਼ਵਰ,
ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।
3 ਹੇ ਯਾਹਵੇਹ ਸਵੇਰੇ ਤੁਸੀਂ ਮੇਰੀ ਆਵਾਜ਼ ਸੁਣਦੇ ਹੋ;
ਸਵੇਰ ਨੂੰ ਮੈਂ ਤੁਹਾਡੇ ਅੱਗੇ ਆਪਣੀਆਂ ਬੇਨਤੀਆਂ ਰੱਖਾਂਗਾ
ਅਤੇ ਉਡੀਕ ਕਰਾਂਗਾ।
4 ਕਿਉਂਕਿ ਤੁਸੀਂ ਇੱਕ ਅਜਿਹੇ ਪਰਮੇਸ਼ਵਰ ਨਹੀਂ ਜੋ ਦੁਸ਼ਟਤਾ ਨਾਲ ਪ੍ਰਸੰਨ ਹੁੰਦੇ ਹੋ;
ਬੁਰੇ ਲੋਕ ਤੇਰੇ ਨਾਲ ਨਹੀਂ ਰਹਿ ਸਕਦੇ।
5 ਹੰਕਾਰੀ ਤੁਹਾਡੀ ਮੌਜੂਦਗੀ ਵਿੱਚ
ਖੜ੍ਹੇ ਨਹੀਂ ਹੋ ਸਕਦੇ।
ਤੁਸੀਂ ਉਹਨਾਂ ਸਾਰਿਆਂ ਨਾਲ ਨਫ਼ਰਤ ਕਰਦੇ ਹੋ ਜੋ ਗ਼ਲਤ ਕੰਮ ਕਰਦੇ ਹਨ।
6 ਤੁਸੀਂ ਝੂਠ ਬੋਲਣ ਵਾਲਿਆਂ ਨੂੰ ਤਬਾਹ ਕਰ ਦਿੰਦੇ ਹੋ।
ਹੇ ਯਾਹਵੇਹ, ਤੁਸੀਂ ਖੂਨੀ ਅਤੇ ਧੋਖੇਬਾਜ਼ ਤੋਂ
ਨਫ਼ਰਤ ਕਰਦੇ ਹੋ।
7 ਪਰ ਮੈਂ, ਤੁਹਾਡੇ ਮਹਾਨ ਪਿਆਰ ਦੇ ਦੁਆਰਾ,
ਤੁਹਾਡੇ ਘਰ ਵਿੱਚ ਆ ਸਕਦਾ ਹਾਂ;
ਮੈਂ ਸਤਿਕਾਰ ਨਾਲ
ਤੁਹਾਡੇ ਪਵਿੱਤਰ ਮੰਦਰ ਵਿੱਚ ਮੱਥਾ ਟੇਕਾਂਗਾ।
8 ਮੇਰੇ ਦੁਸ਼ਮਣਾਂ ਦੇ ਕਾਰਨ,
ਹੇ ਯਾਹਵੇਹ, ਆਪਣੀ ਧਾਰਮਿਕਤਾ ਵਿੱਚ ਮੇਰੀ ਅਗਵਾਈ ਕਰ,
ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ।
9 ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਇੱਕ ਸ਼ਬਦ ਉੱਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ;
ਉਹਨਾਂ ਦਾ ਦਿਲ ਦੁਰਭਾਵਨਾ ਨਾਲ ਭਰਿਆ ਹੋਇਆ ਹੈ।
ਉਹਨਾਂ ਦਾ ਗਲਾ ਇੱਕ ਖੁੱਲੀ ਕਬਰ ਹੈ;
ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।
10 ਹੇ ਪਰਮੇਸ਼ਵਰ! ਉਹਨਾਂ ਨੂੰ ਦੋਸ਼ੀ ਕਰਾਰ ਦੇ,
ਉਹ ਆਪਣੀਆਂ ਯੋਜਨਾਵਾਂ ਦੇ ਕਾਰਨ ਡਿੱਗ ਪੈਣ।
ਉਹਨਾਂ ਦੇ ਬਹੁਤ ਸਾਰੇ ਅਪਰਾਧਾਂ ਦੇ ਕਾਰਨ ਉਹਨਾਂ ਨੂੰ ਆਪਣੇ ਸਨਮੁਖ ਕੱਢ ਦਿਓ,
ਕਿਉਂਕਿ ਉਹਨਾਂ ਨੇ ਤੁਹਾਡੇ ਵਿਰੁੱਧ ਬਗਾਵਤ ਕੀਤੀ ਹੈ।
11 ਪਰ ਉਹ ਸਾਰੇ ਜਿਹੜੇ ਤੁਹਾਡੇ ਵਿੱਚ ਪਨਾਹ ਲੈਂਦੇ ਹਨ ਖੁਸ਼ ਹੋਣ;
ਉਹਨਾਂ ਨੂੰ ਸਦਾ ਖੁਸ਼ੀ ਲਈ ਗਾਉਣ ਦਿਓ।
ਉਹਨਾਂ ਉੱਤੇ ਆਪਣੀ ਸੁਰੱਖਿਆ ਫੈਲਾਓ,
ਤਾਂ ਜੋ ਤੁਹਾਡੇ ਨਾਮ ਨੂੰ ਪਿਆਰ ਕਰਨ ਵਾਲੇ ਤੁਹਾਡੇ ਵਿੱਚ ਆਨੰਦ ਕਰਨ।
12 ਹੇ ਯਾਹਵੇਹ, ਯਕੀਨਨ, ਤੁਸੀਂ ਧਰਮੀ ਨੂੰ ਅਸੀਸ ਦਿੰਦੇ ਹੋ;
ਤੁਸੀਂ ਉਹਨਾਂ ਨੂੰ ਆਪਣੀ ਕਿਰਪਾ ਨਾਲ ਢਾਲ ਵਾਂਗ ਘੇਰ ਲੈਂਦੇ ਹੋ।