1 ਮੈਂ ਕਿਹਾ, "ਮੈਂ ਆਪਣੇ ਰਾਹਾਂ ਦੀ ਰਾਖੀ ਕਰਾਂਗਾ
ਅਤੇ ਆਪਣੀ ਜੀਭ ਨੂੰ ਪਾਪ ਤੋਂ ਬਚਾਵਾਂਗਾ;
ਜਦੋਂ ਤੱਕ ਦੁਸ਼ਟ ਮੇਰੇ ਅੱਗੇ ਹਨ
ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਗਾ।"
2 ਇਸ ਲਈ ਮੈਂ ਬਿਲਕੁਲ ਚੁੱਪ ਰਿਹਾ,
ਕੁਝ ਵੀ ਚੰਗਾ ਨਹੀਂ ਕਿਹਾ।
ਪਰ ਮੇਰਾ ਦੁੱਖ ਵੱਧ ਗਿਆ।
3 ਮੇਰਾ ਦਿਲ ਮੇਰੇ ਅੰਦਰ ਗਰਮ ਹੋ ਗਿਆ,
ਜਦੋਂ ਮੈਂ ਸਿਮਰਨ ਕਰਦਾ ਸੀ, ਅੱਗ ਬਲਦੀ ਸੀ,
ਤਦ ਮੈਂ ਆਪਣੀ ਜੀਭ ਨਾਲ ਬੋਲਿਆ:
4 "ਯਾਹਵੇਹ, ਮੈਨੂੰ, ਮੇਰੀ ਜ਼ਿੰਦਗੀ ਦਾ ਅੰਤ
ਅਤੇ ਮੇਰੇ ਦਿਨਾਂ ਦੀ ਗਿਣਤੀ ਦਿਖਾ;
ਮੈਨੂੰ ਦੱਸ ਕਿ ਮੇਰੀ ਜ਼ਿੰਦਗੀ ਕਿੰਨੀ ਅਸਥਿਰ ਹੈ।
5 ਤੂੰ ਮੇਰੇ ਦਿਨਾਂ ਨੂੰ ਸਿਰਫ ਹੱਥਾਂ ਦੀ ਚੌੜਾਈ ਬਣਾ ਦਿੱਤਾ ਹੈ;
ਮੇਰੇ ਸਾਲਾਂ ਦੀ ਮਿਆਦ ਤੁਹਾਡੇ ਅੱਗੇ ਕੁਝ ਵੀ ਨਹੀਂ ਹੈ।
ਹਰ ਕੋਈ ਇੱਕ ਸਾਹ ਹੈ,
ਉਹ ਵੀ ਜੋ ਸੁਰੱਖਿਅਤ ਜਾਪਦੇ ਹਨ।
6 "ਯਕੀਨਨ ਹੀ ਹਰ ਮਨੁੱਖ ਸਿਰਫ ਛਾਇਆ ਵਾਂਗੂੰ ਘੁੰਮਦਾ ਫਿਰਦਾ ਹੈ;
ਸੱਚ-ਮੁੱਚ ਉਹ ਵਿਅਰਥ ਭੱਜ-ਦੌੜ ਕਰਦੇ ਅਤੇ ਧਨ ਇਕੱਠਾ ਕਰਦੇ ਹਨ
ਇਹ ਜਾਣੇ ਬਿਨਾਂ ਕਿ ਇਹ ਅੰਤ ਕਿਸ ਦਾ ਹੋਵੇਗਾ।
7 "ਹੇ ਯਾਹਵੇਹ, ਪਰ ਹੁਣ ਮੈਂ ਕੀ ਭਾਲਦਾ ਹਾਂ?
ਮੇਰੀ ਆਸ ਤੇਰੇ ਵਿੱਚ ਹੈ।
8 ਮੈਨੂੰ ਮੇਰੇ ਸਾਰੇ ਅਪਰਾਧਾਂ ਤੋਂ ਬਚਾ;
ਮੈਨੂੰ ਮੂਰਖਾਂ ਦਾ ਮਖੌਲ ਨਾ ਬਣਾ।
9 ਮੈਂ ਚੁੱਪ ਰਿਹਾ; ਮੈਂ ਆਪਣਾ ਮੂੰਹ ਨਹੀਂ ਖੋਲ੍ਹਾਂਗਾ,
ਕਿਉਂਕਿ ਤੁਸੀਂ ਹੀ ਹੋ ਜਿਸਨੇ ਇਹ ਕੀਤਾ ਹੈ।
10 ਮੇਰੇ ਤੋਂ ਆਪਣੀ ਬਿਪਤਾ ਦੂਰ ਕਰ;
ਮੈਂ ਤੇਰੇ ਹੱਥ ਦੀ ਫੂਕ ਨਾਲ ਹਾਰ ਗਿਆ ਹਾਂ।
11 ਜਦੋਂ ਤੂੰ ਕਿਸੇ ਨੂੰ ਉਸ ਦੇ ਪਾਪ ਲਈ ਝਿੜਕਦਾ ਅਤੇ ਅਨੁਸ਼ਾਸਿਤ ਕਰਦਾ ਹੈ,
ਤੂੰ ਉਹਨਾਂ ਦੀ ਦੌਲਤ ਨੂੰ ਕੀੜੇ ਵਾਂਗ ਖਾ ਜਾਂਦਾ ਹੈ
ਸੱਚ-ਮੁੱਚ ਹਰ ਇੱਕ ਇਨਸਾਨ ਸਾਹ ਹੀ ਹੈ।
12 "ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ ਅਤੇ ਮੇਰੀ
ਮਦਦ ਕਰ;
ਮੇਰੇ ਰੋਣੇ ਨੂੰ ਵੇਖ ਕੇ ਬੋਲਾ ਨਾ ਹੋ।
ਮੈਂ ਵੀ ਤੁਹਾਡੇ ਨਾਲ ਪਰਦੇਸੀ,
ਵਾਂਗ ਰਹਿੰਦਾ ਹਾਂ ਅਤੇ ਆਪਣੇ ਸਾਰੇ ਪੁਰਖਿਆਂ ਵਾਂਗ ਮੁਸਾਫਰ ਹਾਂ।
13 ਮੇਰੇ ਤੋਂ ਦੂਰ ਰਹੋ, ਤਾਂ ਜੋ ਮੈਂ ਮੁੜ ਕੇ ਜ਼ਿੰਦਗੀ ਦਾ ਆਨੰਦ ਮਾਣ ਸਕਾਂ
ਇਸ ਤੋਂ ਪਹਿਲਾਂ ਕਿ ਮੈਂ ਰਵਾਨਾ ਹੋਵਾਂ ਅਤੇ ਹੋਰ ਨਹੀਂ ਹਾਂ।"