Pular para o conteúdo
Publicidade

ਜ਼ਬੂਰਾਂ 60

ਸੰਗੀਤ ਦੇ ਨਿਰਦੇਸ਼ਕ ਲਈ। "ਵਾਚਾ ਦੀ ਪਦਮਨੀ" ਦੀ ਧੁਨ ਲਈ। ਦਾਵੀਦ ਦਾ ਸਿਖਾਉਣ ਲਈ ਇੱਕ ਮਿਕਤਮ60 ਸ਼ਾਇਦ ਇੱਕ ਸਾਹਿਤਕ ਜਾਂ ਸੰਗੀਤਕ ਸ਼ਬਦ। ਜਦੋਂ ਉਹ ਅਰਮ ਨਹਰਾਇਮ60 ਯਾਨੀ, ਉੱਤਰ-ਪੱਛਮੀ ਮੈਸੋਪਟਾਮਿਆ ਦੇ ਅਰਾਮੀ। ਅਤੇ ਅਰਮ ਜ਼ੋਬਾਹ60 ਯਾਨੀ, ਕੇਂਦਰੀ ਸੀਰੀਆ ਦੇ ਅਰਾਮੀ। ਦੇਸ਼ਾ ਨਾਲ ਲੜਿਆ, ਅਤੇ ਜਦੋਂ ਯੋਆਬ ਮੁੜਿਆ ਅਤੇ ਲੂਣ ਦੀ ਵਾਦੀ ਵਿੱਚ ਬਾਰਾਂ ਹਜ਼ਾਰ ਅਦੋਮੀਆਂ ਨੂੰ ਮਾਰਿਆ।

1 ਹੇ ਪਰਮੇਸ਼ਵਰ, ਤੂੰ ਸਾਨੂੰ ਤਿਆਗ ਦਿੱਤਾ ਹੈ, ਅਤੇ ਸਾਨੂੰ ਢਾਹ ਸੁੱਟਿਆ ਹੈ,

ਤੂੰ ਗੁੱਸੇ ਵਿੱਚ ਸੀ, ਹੁਣ ਸਾਨੂੰ ਬਹਾਲ ਕਰ!

2 ਤੂੰ ਧਰਤੀ ਨੂੰ ਹਿਲਾ ਦਿੱਤਾ ਹੈ ਅਤੇ ਉਸ ਨੂੰ ਪਾੜ ਦਿੱਤਾ ਹੈ;

ਇਸ ਨੂੰ ਜੋੜ ਕੇ ਠੀਕ ਕਰ, ਕਿਉਂਕਿ ਇਹ ਕੰਬ ਰਹੀ ਹੈ।

3 ਤੂੰ ਆਪਣੇ ਲੋਕਾਂ ਨੂੰ ਕਈ ਤਰੀਕਿਆਂ ਦੇ ਦੁੱਖ ਵਿਖਾਏ;

ਤੂੰ ਸਾਨੂੰ ਪੈਰ ਲੜਖੜਾਉਣ ਵਾਲੀ ਮਧ ਪਿਆਈ ਹੈ।

4 ਪਰ ਤੇਰੇ ਤੋਂ ਡਰਨ ਵਾਲਿਆ ਲਈ ਤੂੰ ਇੱਕ ਝੰਡਾ ਖੜ੍ਹਾ ਕੀਤਾ ਹੈ,

ਕਿ ਉਹ ਸਚਿਆਈ ਦੇ ਕਾਰਨ ਵਿਖਾਇਆ ਜਾਵੇ।

5 ਸਾਨੂੰ ਬਚਾ ਅਤੇ ਆਪਣੇ ਸੱਜੇ ਹੱਥ ਨਾਲ ਸਾਡੀ ਸਹਾਇਤਾ ਕਰ,

ਤਾਂ ਜੋ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈ ਛੁਡਾਏ ਜਾ ਸਕਣ।

6 ਪਰਮੇਸ਼ਵਰ ਨੇ ਆਪਣੇ ਪਵਿੱਤਰ ਅਸਥਾਨ ਤੋਂ ਬੋਲਿਆ ਹੈ:

"ਮੈਂ ਖੁਸ਼ੀ ਮਨਾਵਾਂਗਾ, ਮੈਂ ਸ਼ੇਕੇਮ ਨੂੰ ਵੰਡ ਦਿਆਂਗਾ,

ਅਤੇ ਸੁੱਕੋਥ ਦੀ ਵਾਦੀ ਨੂੰ ਮਾਪਾਂਗਾ।

7 ਗਿਲਆਦ ਮੇਰਾ ਹੈ, ਅਤੇ ਮਨੱਸ਼ੇਹ ਮੇਰਾ ਹੈ;

ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ,

ਯਹੂਦਾਹ ਮੇਰਾ ਰਾਜਦੰਡ ਹੈ।

8 ਮੋਆਬ ਮੇਰੇ ਹੱਥ ਧੋਣ ਦੀ ਥਾਂ ਵਾਂਗ ਹੈ,

ਅਦੋਮ ਉੱਤੇ ਮੈਂ ਆਪਣੀ ਜੁੱਤੀ ਸੁੱਟਦਾ ਹਾਂ;

ਫ਼ਲਿਸਤਿਆਂ ਉੱਤੇ ਮੈਂ ਜਿੱਤ ਦਾ ਨਾਹਰਾ ਮਾਰਦਾ ਹਾਂ।"

9 ਕੌਣ ਮੈਨੂੰ ਗੜ੍ਹ ਵਾਲੇ ਸ਼ਹਿਰ ਵਿੱਚ ਲਿਆਵੇਗਾ?

ਕੌਣ ਅਦੋਮ ਦੇਸ਼ ਵੱਲ ਮੇਰੀ ਅਗਵਾਈ ਕਰੇਗਾ?

10 ਹੇ ਪਰਮੇਸ਼ਵਰ, ਕੀ ਇਹ ਤੂੰ ਨਹੀਂ ਹੈ ਜਿਸ ਨੇ ਹੁਣ ਸਾਨੂੰ ਤਿਆਗ ਦਿੱਤਾ ਹੈ

ਅਤੇ ਹੁਣ ਸਾਡੀਆਂ ਫ਼ੌਜਾਂ ਨਾਲ ਨਹੀਂ ਚੱਲਦਾ?

11 ਦੁਸ਼ਮਣ ਤੋਂ ਸਾਡੀ ਸਹਾਇਤਾ ਕਰ,

ਮਨੁੱਖੀ ਸਹਾਇਤਾ ਵਿਅਰਥ ਹੈ।

12 ਪਰਮੇਸ਼ਵਰ ਨਾਲ ਅਸੀਂ ਜਿੱਤ ਜਾਵਾਂਗੇ,

ਅਤੇ ਉਹ ਸਾਡੇ ਵੈਰੀਆਂ ਨੂੰ ਮਿੱਧੇਗਾ।

Estes versículos te tocaram? Ore agora!

+581 estão orando agora.

Junte-se à corrente de oração.