1 ਯਾਹਵੇਹ ਮੇਰੀ ਚੱਟਾਨ ਹੈ ਉਸਦੀ ਉਸਤਤ ਹੋਵੇ,
ਜੋ ਮੇਰੇ ਹੱਥਾਂ ਨੂੰ ਯੁੱਧ ਕਰਨ,
ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ।
2 ਉਹ ਮੇਰਾ ਪਿਆਰਾ ਪਰਮੇਸ਼ਵਰ ਅਤੇ ਮੇਰਾ ਗੜ੍ਹ ਹੈ,
ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ,
ਮੇਰੀ ਢਾਲ ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ,
ਜੋ ਲੋਕਾਂ ਨੂੰ ਮੇਰੇ ਅਧੀਨ ਕਰਦਾ ਹੈ।
3 ਹੇ ਯਾਹਵੇਹ, ਮਨੁੱਖ ਕੀ ਹਨ ਜੋ ਤੁਸੀਂ ਉਹਨਾਂ ਦੀ ਦੇਖਭਾਲ ਕਰਦੇ ਹੋ,
ਸਿਰਫ ਪ੍ਰਾਣੀ ਹੈ ਜੋ ਤੁਸੀਂ ਉਹਨਾਂ ਬਾਰੇ ਸੋਚਦੇ ਹੋ?
4 ਉਹ ਸਾਹ ਵਾਂਗ ਹਨ;
ਉਸਦੇ ਦਿਨ ਇੱਕ ਢਲ ਰਹੇ ਪਰਛਾਵੇਂ ਵਰਗੇ ਹਨ।
5 ਹੇ ਯਾਹਵੇਹ, ਆਪਣੇ ਅਕਾਸ਼ ਨੂੰ ਖੋਲ੍ਹ ਕੇ ਥੱਲੇ ਆ ਜਾ;
ਪਹਾੜਾਂ ਨੂੰ ਛੂਹ ਤਾਂ ਜੋ ਧੂੰਆਂ ਨਿਕਲੇ।
6 ਬਿਜਲੀ ਦੀਆਂ ਲਿਸ਼ਕਾ ਭੇਜ ਅਤੇ ਦੁਸ਼ਮਣਾਂ ਨੂੰ ਖਿੰਡਾ ਦੇ;
ਆਪਣੇ ਤੀਰ ਚਲਾ ਅਤੇ ਉਹਨਾਂ ਦਾ ਨਾਸ਼ ਕਰ।
7 ਆਪਣਾ ਹੱਥ ਉੱਪਰੋ ਹੇਠਾਂ ਕਰ;
ਮੈਨੂੰ ਬਚਾ ਅਤੇ ਮੈਨੂੰ ਛੁਡਾ,
ਵੱਡੇ ਪਾਣੀਆਂ ਤੋਂ
ਅਤੇ ਪਰਦੇਸੀਆਂ ਦੇ ਹੱਥੋਂ
8 ਜਿਨ੍ਹਾਂ ਦੇ ਮੂੰਹ ਝੂਠ ਨਾਲ ਭਰੇ ਹੋਏ ਹਨ,
ਜਿਨ੍ਹਾਂ ਦੇ ਸੱਜੇ ਹੱਥ ਧੋਖੇ ਨਾਲ ਭਰੇ ਹੋਏ ਹਨ।
9 ਹੇ ਮੇਰੇ ਪਰਮੇਸ਼ਵਰ, ਮੈਂ ਤੇਰੇ ਲਈ ਇੱਕ ਨਵਾਂ ਗੀਤ ਗਾਵਾਂਗਾ,
ਦਸ ਤਾਰਾਂ ਵਾਲੀ ਸਿਤਾਰ ਉੱਤੇ ਮੈਂ ਤੇਰੇ ਲਈ ਭਜਨ ਗਾਵਾਂਗਾ।
10 ਉਸ ਨੂੰ ਜਿਹੜਾ ਰਾਜਿਆਂ ਨੂੰ ਜਿੱਤ ਦਿੰਦਾ ਹੈ,
ਜਿਹੜਾ ਆਪਣੇ ਸੇਵਕ ਦਾਵੀਦ ਨੂੰ ਮਾਰਨ ਵਾਲੀ ਤਲਵਾਰ ਛੁਡਾਉਂਦਾ ਹੈ।
ਮਾਰਨ ਵਾਲੀ ਤਲਵਾਰ 11 ਮੈਨੂੰ ਛੁਡਾ;
ਮੈਨੂੰ ਪਰਦੇਸੀਆਂ ਦੇ ਹੱਥੋਂ ਬਚਾ,
ਜਿਨ੍ਹਾਂ ਦੇ ਮੂੰਹ ਝੂਠ ਨਾਲ ਭਰੇ ਹੋਏ ਹਨ,
ਜਿਨ੍ਹਾਂ ਦੇ ਸੱਜੇ ਹੱਥ ਧੋਖੇ ਨਾਲ ਭਰੇ ਹੋਏ ਹਨ।
12 ਤਦ ਸਾਡੇ ਪੁੱਤਰ ਆਪਣੀ ਜਵਾਨੀ ਵਿੱਚ,
ਚੰਗੇ ਪੌਦਿਆਂ ਵਰਗੇ ਹੋਣਗੇ,
ਅਤੇ ਸਾਡੀਆਂ ਧੀਆਂ ਮਹਿਲ ਨੂੰ ਸਜਾਉਣ ਲਈ,
ਖੂੰਜੇ ਦੇ ਪੱਥਰਾਂ ਦੇ ਵਾਂਗ ਹੋਣ।
13 ਸਾਡੇ ਕੋਠੇ ਹਰ ਕਿਸਮ ਦੇ ਭੋਜਨ ਨਾਲ ਭਰੇ ਹੋਏ ਹੋਣ,
ਅਤੇ ਸਾਡੀਆਂ ਭੇਡਾਂ ਹਜ਼ਾਰਾਂ ਵਿੱਚ ਵੱਧ ਜਾਣ,
ਅਤੇ ਦਸ ਹਜ਼ਾਰਾਂ ਵਿੱਚ ਸਾਡੇ ਖੇਤ ਵਧ ਜਾਣ;
14 ਸਾਡੇ ਬਲਦ ਬਹੁਤ ਸਾਰਾ ਭਾਰ ਢੋਣਗੇ।
ਕੋਈ ਕੰਧਾਂ ਨੂੰ ਤੋੜਨ ਵਾਲਾ ਨਹੀਂ ਹੋਵੇਗਾ,
ਕੈਦ ਵਿੱਚ ਨਹੀਂ ਜਾਵੇਗਾ,
ਸਾਡੀਆਂ ਗਲੀਆਂ ਵਿੱਚ ਬਿਪਤਾ ਦਾ ਰੌਲਾ ਨਹੀਂ ਹੋਵੇਗਾ।
15 ਮੁਬਾਰਕ ਹਨ ਉਹ ਲੋਕ ਜਿਨ੍ਹਾਂ ਬਾਰੇ ਇਹ ਸੱਚ ਹੈ;
ਮੁਬਾਰਕ ਹਨ ਉਹ ਲੋਕ ਜਿਨ੍ਹਾਂ ਦਾ ਪਰਮੇਸ਼ਵਰ ਯਾਹਵੇਹ ਹੈ।