Publicidade

Salmos 34

ਦਾਵੀਦ ਦਾ ਲਿਖਿਆ ਹੋਇਆ ਭਜਨ। ਜਦੋਂ ਉਹ ਅਬੀਮੇਲੇਕ ਰਾਜਾ ਦੇ ਸਾਹਮਣੇ ਪਾਗਲ ਵਰਗਾ ਨਾਟਕ ਕਰਦਾ ਹੈ ਅਤੇ ਅਬੀਮੇਲੇਕ ਨੇ ਉਸਨੂੰ ਕੱਢ ਦਿੱਤਾ ਤੇ ਉਹ ਚਲਾ ਗਿਆ।

1 ਮੈਂ ਹਰ ਸਮੇਂ ਯਾਹਵੇਹ ਦੀ ਮਹਿਮਾ ਕਰਾਂਗਾ;

ਉਸ ਦੀ ਮਹਿਮਾ ਸਦਾ ਮੇਰੇ ਬੁੱਲਾਂ ਉੱਤੇ ਰਹੇਗੀ।

2 ਮੈਂ ਯਾਹਵੇਹ ਵਿੱਚ ਗੌਰਵ ਕਰਾਂਗਾ;

ਦੁੱਖੀ ਸੁਣਨ ਅਤੇ ਅਨੰਦ ਮਨਾਉਣ।

3 ਮੇਰੇ ਨਾਲ ਯਾਹਵੇਹ ਦੀ ਵਡਿਆਈ ਕਰੋ;

ਆਓ ਆਪਾਂ ਮਿਲ ਕੇ ਉਸਦੇ ਨਾਮ ਨੂੰ ਉੱਚਾ ਕਰੀਏ।

4 ਮੈਂ ਯਾਹਵੇਹ ਨੂੰ ਭਾਲਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ;

ਉਸ ਨੇ ਮੈਨੂੰ ਮੇਰੇ ਸਾਰੇ ਡਰ ਤੋਂ ਛੁਡਾਇਆ।

5 ਜੋ ਉਸ ਨੂੰ ਵੇਖਦੇ ਹਨ ਉਹ ਤੇਜਸਵੀ ਹਨ;

ਉਹਨਾਂ ਦੇ ਮੂੰਹ ਕਦੇ ਸ਼ਰਮ ਨਾਲ ਨਹੀਂ ਢੱਕੇ ਜਾਂਦੇ।

6 ਇਸ ਦੁੱਖੀ ਆਦਮੀ ਨੇ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਸੁਣਿਆ;

ਯਾਹਵੇਹ ਨੇ ਉਸ ਨੂੰ ਉਸ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।

7 ਯਾਹਵੇਹ ਦੇ ਦੂਤ ਉਹਨਾਂ ਦੇ ਦੁਆਲੇ ਡੇਰੇ ਲਾਉਂਦਾ ਹੈ ਜੋ ਉਸ ਤੋਂ ਡਰਦੇ ਹਨ,

ਅਤੇ ਉਹ ਉਹਨਾਂ ਨੂੰ ਛੁਡਾਉਂਦਾ ਹੈ।

8 ਚੱਖ ਕੇ ਵੇਖੋ ਕਿ ਯਾਹਵੇਹ ਭਲਾ ਹੈ;

ਧੰਨ ਹੈ ਉਹ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ।

9 ਹੇ ਪਵਿੱਤਰ ਲੋਕੋ, ਤੁਸੀਂ ਉਸ ਯਾਹਵੇਹ ਤੋਂ ਡਰੋ,

ਕਿਉਂਕਿ ਉਸ ਤੋਂ ਡਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ।

10 ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ,

ਪਰ ਜਿਹੜੇ ਯਾਹਵੇਹ ਨੂੰ ਭਾਲਦੇ ਹਨ, ਉਹਨਾਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਕਮੀ ਨਹੀਂ ਹੁੰਦੀ।

11 ਆਓ, ਮੇਰੇ ਬੱਚਿਓ, ਮੇਰੀ ਗੱਲ ਸੁਣੋ;

ਮੈਂ ਤੁਹਾਨੂੰ ਯਾਹਵੇਹ ਦਾ ਡਰ ਸਿਖਾਵਾਂਗਾ।

12 ਤੁਹਾਡੇ ਵਿੱਚੋਂ ਜੋ ਕੋਈ ਜ਼ਿੰਦਗੀ ਨੂੰ ਪਿਆਰ ਕਰਦਾ ਹੈ

ਅਤੇ ਬਹੁਤ ਸਾਰੇ ਚੰਗੇ ਦਿਨ ਦੇਖਣਾ ਚਾਹੁੰਦਾ ਹੈ,

13 ਆਪਣੀ ਜੀਭ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲ੍ਹਾਂ ਨੂੰ ਝੂਠ ਬੋਲਣ ਤੋਂ ਰੋਕ ਰੱਖੇ।

14 ਬੁਰਾਈ ਤੋਂ ਮੁੜ ਕੇ ਅਤੇ ਭਲੇ ਕੰਮ ਕਰੋ;

ਸ਼ਾਂਤੀ ਦੀ ਭਾਲ ਵਿੱਚ ਅਤੇ ਇਸ ਦਾ ਪਿੱਛਾ ਕਰੋ।

15 ਯਾਹਵੇਹ ਦੀਆਂ ਅੱਖਾਂ ਧਰਮੀ ਲੋਕਾਂ ਉੱਤੇ ਹਨ,

ਅਤੇ ਉਸਦੇ ਕੰਨ ਧਿਆਨ ਦੇ ਨਾਲ ਉਨ੍ਹਾਂ ਦੀ ਪ੍ਰਾਰਥਨਾ ਦੇ ਵੱਲ ਲੱਗੇ ਰਹਿੰਦੇ ਹਨ;

16 ਪਰ ਯਾਹਵੇਹ ਦਾ ਚਿਹਰਾ ਉਨ੍ਹਾਂ ਲੋਕਾਂ ਦੇ ਵਿਰੁੱਧ ਹੈ ਜੋ ਬੁਰਾਈ ਕਰਦੇ ਹਨ,

ਤਾਂ ਜੋ ਉਹਨਾਂ ਦਾ ਨਾਮ ਧਰਤੀ ਤੋਂ ਮਿਟ ਜਾਵੇ।

17 ਧਰਮੀ ਪੁਕਾਰਦੇ ਹਨ, ਅਤੇ ਯਾਹਵੇਹ ਉਹਨਾਂ ਨੂੰ ਸੁਣਦਾ ਹੈ;

ਯਾਹਵੇਹ ਉਹਨਾਂ ਨੂੰ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾਉਂਦਾ ਹੈ।

18 ਯਾਹਵੇਹ ਟੁੱਟੇ ਦਿਲ ਵਾਲੇ ਦੇ ਨੇੜੇ ਹੈ

ਅਤੇ ਕੁਚਲੇ ਆਤਮਾ ਵਾਲੇ ਲੋਕਾਂ ਨੂੰ ਬਚਾਉਂਦਾ ਹੈ।

19 ਧਰਮੀ ਵਿਅਕਤੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆ ਸਕਦੀਆਂ ਹਨ,

ਪਰ ਯਾਹਵੇਹ ਉਸ ਨੂੰ ਸਭ ਤੋਂ ਛੁਟਕਾਰਾ ਦਿੰਦਾ ਹੈ;

20 ਯਾਹਵੇਹ ਉਸਦੀ ਸਾਰੀਆਂ ਹੱਡੀਆਂ ਦੀ ਰੱਖਿਆ ਕਰਦਾ ਹੈ,

ਉਹਨਾਂ ਵਿੱਚੋਂ ਇੱਕ ਵੀ ਨਹੀਂ ਟੁੱਟੇਗੀ।

21 ਬੁਰਾਈ ਦੁਸ਼ਟ ਨੂੰ ਮਾਰ ਦੇਵੇਗੀ;

ਧਰਮੀ ਨਾਲ ਵੈਰ ਰੱਖਣ ਵਾਲੇ ਦੋਸ਼ੀ ਠਹਿਰਨਗੇ।

22 ਯਾਹਵੇਹ ਆਪਣੇ ਸੇਵਕਾਂ ਨੂੰ ਬਚਾਵੇਗਾ;

ਕੋਈ ਵੀ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-