Pular para o conteúdo
Publicidade

ਜ਼ਬੂਰਾਂ 80

ਸੰਗੀਤ ਨਿਰਦੇਸ਼ਕ ਲਈ। "ਵਾਚਾ ਦੀਆਂ ਲੀਲੀ" ਦੀ ਧੁਨ ਲਈ। ਆਸਾਫ਼ ਦਾ ਇੱਕ ਜ਼ਬੂਰ।

1 ਹੇ ਇਸਰਾਏਲ ਦੇ ਚਰਵਾਹੋ, ਸਾਡੀ ਸੁਣੋ,

ਹੇ ਯੋਸੇਫ਼ ਦੀ ਇੱਜੜ ਵਾਂਗ ਅਗਵਾਈ ਕਰਨ ਵਾਲੇ,

ਤੁਸੀਂ ਜੋ ਕਰੂਬੀਆਂ ਦੇ ਵਿੱਚਕਾਰ ਬਿਰਾਜਮਾਨ ਹੋ,

ਤੁਸੀਂ ਚਮਕੋ,

2 ਇਫ਼ਰਾਈਮ, ਬਿਨਯਾਮੀਨ ਅਤੇ ਮਨੱਸ਼ੇਹ ਦੇ ਅੱਗੇ

ਆਪਣੀ ਤਾਕਤ ਨੂੰ ਜਗਾਓ;

ਆਓ ਅਤੇ ਸਾਨੂੰ ਬਚਾਓ।

3 ਹੇ ਪਰਮੇਸ਼ਵਰ, ਸਾਨੂੰ ਬਹਾਲ ਕਰੋ।

ਆਪਣਾ ਚਿਹਰਾ ਸਾਡੇ ਉੱਤੇ ਚਮਕਾਓ,

ਤਾਂ ਜੋ ਅਸੀਂ ਬਚਾਏ ਜਾਈਏ।

4 ਹੇ ਯਾਹਵੇਹ, ਸਰਬਸ਼ਕਤੀਮਾਨ ਪਰਮੇਸ਼ਵਰ,

ਕਦ ਤੱਕ ਤੁਹਾਡਾ ਕ੍ਰੋਧ,

ਤੁਹਾਡੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਵਿਰੁੱਧ ਭੜਕਦਾ ਰਹੇਗਾ?

5 ਤੁਸੀਂ ਉਹਨਾਂ ਨੂੰ ਹੰਝੂਆਂ ਦੀ ਰੋਟੀ ਖੁਆਈ ਹੈ;

ਤੁਸੀਂ ਉਹਨਾਂ ਨੂੰ ਕਟੋਰੇ ਭਰ ਕੇ ਹੰਝੂ ਪੀਣ ਲਈ ਮਜ਼ਬੂਰ ਕਰ ਦਿੱਤਾ ਹੈ।

6 ਤੁਸੀਂ ਸਾਨੂੰ ਸਾਡੇ ਗੁਆਂਢੀਆਂ ਲਈ ਮਖੌਲ ਦਾ ਕਾਰਨ ਬਣਾਇਆ ਹੈ,

ਅਤੇ ਸਾਡੇ ਵੈਰੀ ਸਾਡਾ ਮਜ਼ਾਕ ਉਡਾਉਂਦੇ ਹਨ।

7 ਹੇ ਸੈਨਾ ਦੇ ਪਰਮੇਸ਼ਵਰ, ਸਾਨੂੰ ਬਹਾਲ ਕਰੋ

ਆਪਣਾ ਚਿਹਰਾ ਸਾਡੇ ਉੱਤੇ ਚਮਕਾਓ,

ਤਾਂ ਜੋ ਅਸੀਂ ਬਚਾਏ ਜਾਈਏ।

8 ਤੁਸੀਂ ਸਾਨੂੰ ਮਿਸਰ ਤੋਂ ਇੱਕ ਅੰਗੂਰੀ ਵੇਲ ਵਾਂਗ ਕੱਢ ਲਿਆਏ;

ਤੁਸੀਂ ਕੌਮਾਂ ਨੂੰ ਬਾਹਰ ਕੱਢ ਦਿੱਤਾ ਅਤੇ ਸਾਨੂੰ ਬੀਜਿਆ ਹੈ।

9 ਤੁਸੀਂ ਸਾਡੇ ਲਈ ਜ਼ਮੀਨ ਸਾਫ਼ ਕੀਤੀ,

ਅਤੇ ਅਸੀਂ ਜੜ੍ਹ ਫੜੀ ਤੇ ਜ਼ਮੀਨ ਨੂੰ ਭਰ ਦਿੱਤਾ।

10 ਪਹਾੜ ਉਸਦੀ ਦੀ ਛਾਂ ਨਾਲ ਢੱਕੇ ਹੋਏ ਸਨ,

ਬਲਵੰਤ ਦਿਆਰ ਸਾਡੀਆਂ ਟਹਿਣੀਆਂ ਨਾਲ ਢੱਕੇ ਹੋਏ ਸਨ।

11 ਸਾਡੀਆਂ ਟਹਿਣੀਆਂ ਸਮੁੰਦਰ ਤੱਕ,

ਅਤੇ ਸਾਡੀਆਂ ਸ਼ਾਖਾਵਾਂ ਨਦੀ ਤੱਕ ਪਹੁੰਚ ਗਈਆਂ।

12 ਤੁਸੀਂ ਸਾਡੀਆਂ ਕੰਧਾਂ ਕਿਉਂ ਢਾਹ ਦਿੱਤੀਆਂ ਹਨ

ਤਾਂ ਜੋ ਸਾਰੇ ਲੰਘਣ ਵਾਲੇ ਸਾਡੇ ਅੰਗੂਰਾਂ ਨੂੰ ਤੋੜ ਲੈਣ?

13 ਜੰਗਲ ਦੇ ਸੂਰ ਉਸ ਨੂੰ ਉਜਾੜਦੇ ਹਨ,

ਅਤੇ ਖੇਤਾਂ ਦੇ ਜੰਗਲੀ ਜਾਨਵਰ ਉਸ ਨੂੰ ਖਾਂਦੇ ਹਨ।

14 ਹੇ ਸਰਬਸ਼ਕਤੀਮਾਨ ਪਰਮੇਸ਼ਵਰ, ਸਾਡੇ ਵੱਲ ਮੁੜੋ!

ਅਕਾਸ਼ ਤੋਂ ਹੇਠਾਂ ਤੱਕ ਕੇ ਵੇਖੋ!

ਇਸ ਵੇਲ ਨੂੰ ਦੇਖੋ,

15 ਉਸ ਜੜ੍ਹ ਨੂੰ ਜੋ ਤੁਹਾਡੇ ਸੱਜੇ ਹੱਥ ਨੇ ਬੀਜੀ ਹੈ,

ਉਸ ਪੁੱਤਰ ਨੂੰ ਜੋ ਤੁਸੀਂ ਆਪਣੇ ਲਈ ਪਾਲਿਆ ਹੈ।

16 ਤੁਹਾਡੀ ਵੇਲ ਵੱਢੀ ਜਾਂਦੀ ਹੈ, ਉਹ ਅੱਗ ਨਾਲ ਸਾੜ ਦਿੱਤੀ ਜਾਂਦੀ ਹੈ।

ਤੁਹਾਡੀ ਝਿੜਕ ਨਾਲ ਤੁਹਾਡੇ ਲੋਕ ਨਾਸ ਹੋ ਜਾਂਦੇ ਹਨ।

17 ਤੁਹਾਡਾ ਹੱਥ ਉਹਨਾਂ ਮਨੁੱਖਾਂ ਉੱਤੇ ਬਣਿਆ ਰਹੇ ਜੋ ਤੇਰੇ ਸੱਜੇ ਹੱਥ ਹਨ,

ਮਨੁੱਖ ਦੇ ਪੁੱਤਰ ਨੂੰ ਤੁਸੀਂ ਆਪਣੇ ਲਈ ਖੜ੍ਹਾ ਕੀਤਾ ਹੈ।

18 ਤਦ ਅਸੀਂ ਤੁਹਾਡੇ ਤੋਂ ਮੂੰਹ ਨਾ ਮੋੜਾਂਗੇ।

ਸਾਨੂੰ ਜੀਉਂਦਾ ਕਰੋ ਅਤੇ ਅਸੀਂ ਤੁਹਾਡੇ ਨਾਮ ਨੂੰ ਪੁਕਾਰਾਂਗੇ।

19 ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਸਾਨੂੰ ਬਹਾਲ ਕਰੋ;

ਆਪਣਾ ਚਿਹਰਾ ਸਾਡੇ ਉੱਤੇ ਚਮਕਾਓ,

ਤਾਂ ਜੋ ਅਸੀਂ ਬਚਾਏ ਜਾਈਏ।

Estes versículos te tocaram? Ore agora!

+581 estão orando agora.

Junte-se à corrente de oração.