Pular para o conteúdo
Publicidade

ਜ਼ਬੂਰਾਂ 130

ਚੜ੍ਹਾਈ ਦਾ ਗੀਤ।

1 ਹੇ ਯਾਹਵੇਹ, ਮੈਂ ਤੁਹਾਨੂੰ ਡੂੰਘਾਈ ਤੋਂ ਪੁਕਾਰਦਾ ਹਾਂ;

2 ਯਾਹਵੇਹ, ਮੇਰੀ ਆਵਾਜ਼ ਸੁਣ।

ਤੇਰੇ ਕੰਨ ਮੇਰੀ ਦੁਹਾਈ ਵੱਲ ਧਿਆਨ ਦੇਣ।

3 ਹੇ ਯਾਹਵੇਹ, ਜੇਕਰ ਤੂੰ ਪਾਪਾਂ ਦਾ ਲੇਖਾ ਕਰਦਾ,

ਤਾਂ ਤੇਰੇ ਅੱਗੇ ਕੌਣ ਖੜਾ ਰਹਿ ਸਕਦਾ ਹੈ?

4 ਪਰ ਤੂੰ ਮਾਫ਼ ਕਰਨ ਵਾਲਾ ਹੈ,

ਤਾਂ ਜੋ ਅਸੀਂ ਸ਼ਰਧਾ ਨਾਲ ਤੁਹਾਡੀ ਸੇਵਾ ਕਰ ਸਕੀਏ।

5 ਮੈਂ ਅਤੇ ਮੇਰੀ ਜਾਨ ਯਾਹਵੇਹ ਦੀ ਉਡੀਕਦੀ ਹੈ,

ਅਤੇ ਮੈਂ ਉਸ ਦੇ ਬਚਨ ਵਿੱਚ ਆਸ ਰੱਖਦਾ ਹਾਂ।

6 ਮੈਂ ਯਾਹਵੇਹ ਦੀ ਉਡੀਕ ਕਰਦਾ ਹਾਂ,

ਜਿਵੇਂ ਪਹਿਰੇਦਾਰ ਸਵੇਰ ਦੀ ਉਡੀਕ ਕਰਦਾ ਹਾਂ

ਮੈਂ ਉਸ ਤੋਂ ਵਧ ਯਾਹਵੇਹ ਦੀ ਉਡੀਕ ਕਰਦਾ ਹਾਂ।

7 ਹੇ ਇਸਰਾਏਲ, ਯਾਹਵੇਹ ਉੱਤੇ ਆਪਣੀ ਆਸ ਰੱਖੋ,

ਕਿਉਂਕਿ ਯਾਹਵੇਹ ਦਾ ਪਿਆਰ ਅਟੱਲ ਹੈ,

ਅਤੇ ਉਹ ਪੂਰਾ ਛੁਟਕਾਰਾ ਦੇਣ ਵਾਲਾ ਹੈ।

8 ਉਹ ਆਪ ਇਸਰਾਏਲ ਨੂੰ,

ਅਤੇ ਉਹਨਾਂ ਦੇ ਸਾਰੇ ਪਾਪਾਂ ਤੋਂ ਉਹਨਾਂ ਨੂੰ ਛੁਟਕਾਰਾ ਦੇਵੇਗਾ।

Estes versículos te tocaram? Ore agora!

+581 estão orando agora.

Junte-se à corrente de oração.