Publicidade

Salmos 63

ਦਾਵੀਦ ਦਾ ਇੱਕ ਜ਼ਬੂਰ। ਜਦੋਂ ਉਹ ਯਹੂਦਾਹ ਦੇ ਮਾਰੂਥਲ ਵਿੱਚ ਸੀ।

1 ਹੇ ਪਰਮੇਸ਼ਵਰ, ਤੂੰ ਮੇਰਾ ਪਰਮੇਸ਼ਵਰ ਹੈ,

ਮੈਂ ਤੈਨੂੰ ਦਿਲੋਂ ਭਾਲਦਾ ਹਾਂ।

ਸੁੱਕੀ ਅਤੇ ਖੁਸ਼ਕ ਜ਼ਮੀਨ ਵਿੱਚ,

ਜਿੱਥੇ ਪਾਣੀ ਨਹੀਂ ਹੈ,

ਮੈਂ ਤੇਰੇ ਲਈ ਪਿਆਸਾ ਹਾਂ

ਮੇਰਾ ਸਾਰਾ ਸਰੀਰ ਤੇਰੇ ਲਈ ਤਰਸਦਾ ਹੈ।

2 ਮੈਂ ਤੈਨੂੰ ਪਵਿੱਤਰ ਅਸਥਾਨ ਵਿੱਚ ਵੇਖਿਆ ਹੈ

ਤਾਂ ਜੋ ਤੇਰੀ ਸ਼ਕਤੀ ਅਤੇ ਤੇਰੀ ਮਹਿਮਾ ਵੇਖਾ।

3 ਕਿਉਂਕਿ ਤੇਰਾ ਪਿਆਰ ਜੀਵਨ ਨਾਲੋਂ ਚੰਗਾ ਹੈ,

ਮੇਰੇ ਬੁੱਲ੍ਹ ਤੇਰੀ ਵਡਿਆਈ ਕਰਨਗੇ।

4 ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ, ਮੈਂ ਤੇਰੀ ਵਡਿਆਈ ਕਰਾਂਗਾ,

ਅਤੇ ਤੇਰੇ ਨਾਮ ਵਿੱਚ ਆਪਣੇ ਹੱਥ ਚੁੱਕਾਂਗਾ।

5 ਜਿਵੇਂ ਚਰਬੀ ਤੇ ਥਿੰਧਿਆਈ ਨਾਲ ਮੇਰਾ ਜੀ ਤ੍ਰਿਪਤ ਹੋਵੇਗਾ;

ਗਾਉਣ ਵਾਲੇ ਬੁੱਲ੍ਹਾਂ ਨਾਲ ਮੇਰਾ ਮੂੰਹ ਤੇਰੀ ਵਡਿਆਈ ਕਰੇਗਾ।

6 ਮੇਰੇ ਬਿਸਤਰੇ ਤੇ ਮੈਂ ਤੈਨੂੰ ਯਾਦ ਕਰਦਾ ਹਾਂ;

ਮੈਂ ਰਾਤ ਦੇ ਪੇਹਰਿਆਂ ਵਿੱਚ ਤੇਰੇ ਬਾਰੇ ਸੋਚਦਾ ਹਾਂ।

7 ਕਿਉਂਕਿ ਤੂੰ ਮੇਰਾ ਸਹਾਇਕ ਹੈ,

ਮੈਂ ਤੇਰੇ ਖੰਭਾਂ ਦੀ ਛਾਂ ਵਿੱਚ ਗਾਉਂਦਾ ਹਾਂ।

8 ਮੈਂ ਤੈਨੂੰ ਚਿੰਬੜਿਆ ਹੋਇਆ ਹਾਂ;

ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ।

9 ਜੋ ਮੈਨੂੰ ਮਾਰਨਾ ਚਾਹੁੰਦੇ ਹਨ, ਉਹ ਤਬਾਹ ਹੋ ਜਾਣਗੇ;

ਉਹ ਧਰਤੀ ਦੀਆਂ ਹੇਠਲੀਆਂ ਥਾਵਾਂ ਵਿੱਚ ਚਲੇ ਜਾਣਗੇ।

10 ਉਹ ਤਲਵਾਰ ਦੇ ਹਵਾਲੇ ਕੀਤੇ ਜਾਣਗੇ

ਅਤੇ ਗਿੱਦੜਾਂ ਦਾ ਭੋਜਨ ਬਣ ਜਾਣਗੇ।

11 ਪਰ ਰਾਜਾ ਪਰਮੇਸ਼ਵਰ ਵਿੱਚ ਅਨੰਦ ਹੋਵੇਗਾ;

ਸਾਰੇ ਜਿਹੜੇ ਪਰਮੇਸ਼ਵਰ ਦੀ ਸਹੁੰ ਖਾਂਦੇ ਹਨ ਉਹਦੇ ਵਿੱਚ ਵਡਿਆਈ ਕਰਨਗੇ,

ਜਦ ਕਿ ਝੂਠਿਆਂ ਦੇ ਮੂੰਹ ਬੰਦ ਕਰ ਦਿੱਤੇ ਜਾਣਗੇ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-