Publicidade

Salmos 75

ਸੰਗੀਤ ਦੇ ਨਿਰਦੇਸ਼ਕ ਲਈ। "ਨਾਸ਼ ਨਾ ਕਰੋ" ਦੀ ਧੁਨ ਤੇ ਅਧਾਰਿਤ। ਆਸਾਫ਼ ਦਾ ਇੱਕ ਜ਼ਬੂਰ। ਇੱਕ ਗੀਤ।

1 ਹੇ ਪਰਮੇਸ਼ਵਰ, ਅਸੀਂ ਤੇਰੀ ਉਸਤਤ ਕਰਦੇ ਹਾਂ,

ਅਸੀਂ ਤੇਰੀ ਉਸਤਤ ਕਰਦੇ ਹਾਂ, ਕਿਉਂਕਿ ਤੇਰਾ ਨਾਮ ਨੇੜੇ ਹੈ;

ਲੋਕ ਤੇਰੇ ਅਚਰਜ਼ ਕੰਮਾਂ ਦਾ ਵਰਣਨ ਕਰਦੇ ਹਨ।

2 ਤੂੰ ਆਖਦਾ ਹੈ, "ਮੈਂ ਨਿਸ਼ਚਿਤ ਸਮਾਂ ਚੁਣਦਾ ਹਾਂ;

ਇਹ ਮੈਂ ਹਾਂ ਜੋ ਠੀਕ ਨਿਆਂ ਕਰਦਾ ਹਾਂ।

3 ਜਦੋਂ ਧਰਤੀ ਅਤੇ ਇਸ ਦੇ ਸਾਰੇ ਲੋਕ ਕੰਬਦੇ ਹਨ,

ਤਦ ਮੈਂ ਹੀ ਉਸਦੇ ਥੰਮ੍ਹਾਂ ਨੂੰ ਮਜ਼ਬੂਤੀ ਨਾਲ ਸੰਭਾਲ ਕੇ ਰੱਖਿਆ ਹੈ।

4 ਹੰਕਾਰੀ ਨੂੰ ਮੈਂ ਆਖਦਾ ਹਾਂ, ‘ਹੋਰ ਹੰਕਾਰ ਨਾ ਕਰ’

ਅਤੇ ਦੁਸ਼ਟਾਂ ਨੂੰ ਆਖਦਾ ਹਾਂ, ‘ਆਪਣੇ ਸਿੰਗਾਂ ਨੂੰ ਉੱਚਾ ਨਾ ਕਰੋ।

5 ਆਪਣੇ ਸਿੰਗਾਂ ਨੂੰ ਅਕਾਸ਼ ਦੇ ਵਿਰੁੱਧ ਨਾ ਉਠਾਓ;

ਨਾ ਢੀਠ-ਪੁਣੇ ਦੀਆ ਗੱਲਾਂ ਕਰੋ।’ "

6 ਨਾ ਪੂਰਬ ਵੱਲੋਂ, ਨਾ ਪੱਛਮ ਵੱਲੋਂ,

ਜਾਂ ਮਾਰੂਥਲ ਵਿੱਚੋਂ ਕੋਈ ਵੀ ਆਪਣੇ ਆਪ ਨੂੰ ਉੱਚਾ ਨਹੀਂ ਕਰ ਸਕਦਾ।

7 ਇਹ ਪਰਮੇਸ਼ਵਰ ਹੈ ਜੋ ਨਿਆਂ ਕਰਦਾ ਹੈ:

ਉਹ ਇੱਕ ਨੂੰ ਨੀਵਾਂ ਅਤੇ ਦੂਸਰੇ ਨੂੰ ਉੱਚਾ ਕਰ ਦਿੰਦਾ ਹੈ।

8 ਯਾਹਵੇਹ ਦੇ ਹੱਥ ਵਿੱਚ ਇੱਕ ਪਿਆਲਾ ਹੈ,

ਜਿਸ ਵਿੱਚ ਮਸਾਲੇ ਵਾਲੀ ਦਾਖ਼ਰਸ ਝੱਗ ਛੱਡਦੀ ਹੈ;

ਉਹ ਇਸ ਨੂੰ ਡੋਲ੍ਹਦਾ ਹੈ ਅਤੇ ਧਰਤੀ ਦੇ ਸਾਰੇ ਦੁਸ਼ਟ

ਉਸ ਨੂੰ ਜਦੋਂ ਤੱਕ ਖਤਮ ਨਹੀਂ ਹੁੰਦੀ ਪੀਦੇਂ ਹਨ।

9 ਪਰ ਮੈਂ ਸਦਾ ਲਈ ਇਹ ਆਖਾਗਾਂ;

ਮੈਂ ਯਾਕੋਬ ਦੇ ਪਰਮੇਸ਼ਵਰ ਦੀ ਉਸਤਤ ਗਾਵਾਂਗਾ,

10 ਪਰਮੇਸ਼ਵਰ ਆਖਦਾ ਹੈ, "ਮੈਂ ਸਾਰੇ ਦੁਸ਼ਟਾਂ ਦੇ ਸਿੰਗਾਂ ਨੂੰ ਵੱਢ ਸੁੱਟਾਂਗਾ,

ਪਰ ਧਰਮੀਆਂ ਦੇ ਸਿੰਗ ਉੱਚੇ ਕੀਤੇ ਜਾਣਗੇ।"

Veja também

Publicidade
Bíblia Online Bíblia Online

Bíblia Online • Versão: 2026-06-16_06-50-08-