Pular para o conteúdo
Publicidade

ਜ਼ਬੂਰਾਂ 83

ਇੱਕ ਗੀਤ। ਆਸਾਫ਼ ਦਾ ਇੱਕ ਜ਼ਬੂਰ।

1 ਹੇ ਪਰਮੇਸ਼ਵਰ, ਚੁੱਪ ਨਾ ਰਹਿ;

ਕੰਨ ਨਾ ਮੋੜ,

ਹੇ ਪਰਮੇਸ਼ਵਰ, ਦੂਰ ਨਾ ਖਲੋ।

2 ਵੇਖੋ, ਤੁਹਾਡੇ ਵੈਰੀ ਕਿਵੇਂ ਗਰਜਦੇ ਹਨ,

ਕਿਵੇਂ ਤੁਹਾਡੇ ਦੁਸ਼ਮਣ ਆਪਣੇ ਸਿਰ ਚੁੱਕਦੇ ਹਨ।

3 ਉਹ ਚਲਾਕੀ ਨਾਲ ਤੇਰੇ ਲੋਕਾਂ ਦੇ ਵਿਰੁੱਧ ਸਾਜ਼ਿਸ਼ ਰਚਦੇ ਹਨ;

ਉਹ ਉਹਨਾਂ ਦੇ ਵਿਰੁੱਧ ਸਾਜ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ।

4 ਉਹ ਆਖਦੇ ਹਨ, "ਆਓ, ਅਸੀਂ ਇੱਕ ਕੌਮ ਵਜੋਂ ਉਹਨਾਂ ਦਾ ਨਾਸ਼ ਕਰੀਏ,

ਤਾਂ ਜੋ ਇਸਰਾਏਲ ਦਾ ਨਾਮ ਚੇਤੇ ਹੀ ਨਾ ਰਹੇ।"

5 ਇੱਕ ਮਨ ਨਾਲ ਉਹ ਇਕੱਠੇ ਸਾਜ਼ਿਸ਼ ਕਰਦੇ ਹਨ;

ਉਹ ਤੁਹਾਡੇ ਵਿਰੁੱਧ ਗੱਠਜੋੜ ਬਣਾਉਂਦੇ ਹਨ।

6 ਅਦੋਮ ਅਤੇ ਇਸਮਾਏਲੀ ਦੇ ਲੋਕ,

ਮੋਆਬ ਅਤੇ ਹਗਰੀਆਂ,

7 ਗਿਬਾਲ, ਅੰਮੋਨ ਅਤੇ ਅਮਾਲੇਕ,

ਫ਼ਲਿਸਤੀ ਅਤੇ ਸੂਰ ਦੇ ਲੋਕਾਂ ਸਣੇ।

8 ਇੱਥੋ ਤੱਕ ਅੱਸ਼ੂਰ ਵੀ ਉਨ੍ਹਾਂ ਵਿੱਚ ਸ਼ਾਮਲ ਹੋ ਗਿਆ ਹੈ,

ਲੂਤ ਦੇ ਉੱਤਰਾਧਿਕਾਰੀ ਨੂੰ ਮਜ਼ਬੂਤ ਕਰਨ ਲਈ।

9 ਤੂੰ ਉਹਨਾਂ ਨਾਲ ਇਸ ਤਰ੍ਹਾਂ ਕਰ ਜਿਵੇਂ ਤੂੰ ਮਿਦਯਾਨ ਦੇਸ਼,

ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ ਸੀ।

10 ਜੋ ਉਹ ਏਨ-ਦੋਰ ਵਿੱਚ ਨਾਸ ਹੋ ਗਿਆ,

ਅਤੇ ਉਹ ਜ਼ਮੀਨ ਉੱਤੇ ਗੋਹੇ ਵਰਗਾ ਹੋ ਗਿਆ।

11 ਉਹਨਾਂ ਦੇ ਸਰਦਾਰਾਂ ਨੂੰ ਓਰੇਬ ਅਤੇ ਜ਼ਏਬ ਵਾਂਗੂੰ,

ਉਹਨਾਂ ਦੇ ਸਾਰੇ ਰਾਜਕੁਮਾਰਾਂ ਨੂੰ ਵੀ ਜ਼ਬਾਹ ਅਤੇ ਜ਼ਲਮੁੰਨਾ ਵਾਂਗੂੰ ਬਣਾ,

12 ਉਹਨਾਂ ਨੇ ਕਿਹਾ,

"ਆਓ ਅਸੀਂ ਪਰਮੇਸ਼ਵਰ ਦੀਆਂ ਚਰਾਂਦਾਂ ਉੱਤੇ ਕਬਜ਼ਾ ਕਰੀਏ।"

13 ਹੇ ਮੇਰੇ ਪਰਮੇਸ਼ਵਰ, ਉਹਨਾਂ ਨੂੰ ਤੂੜੀ ਵਾਂਗ

ਹਵਾ ਵਿੱਚ ਖਿਲਾਰ ਦਿਓ।

14 ਜਿਵੇਂ ਅੱਗ ਜੰਗਲ ਨੂੰ ਭਸਮ ਕਰ ਦਿੰਦੀ ਹੈ,

ਜਾਂ ਇੱਕ ਲਾਟ ਪਹਾੜਾਂ ਨੂੰ ਸਾੜ ਦਿੰਦੀ ਹੈ,

15 ਤੂੰ ਆਪਣੇ ਤੂਫ਼ਾਨ ਨਾਲ ਉਹਨਾਂ ਦਾ ਪਿੱਛਾ ਕਰ

ਅਤੇ ਆਪਣੇ ਤੂਫ਼ਾਨ ਨਾਲ ਉਹਨਾਂ ਨੂੰ ਡਰਾਓ।

16 ਹੇ ਯਾਹਵੇਹ, ਸ਼ਰਮ ਨਾਲ ਉਹਨਾਂ ਦੇ ਮੂੰਹ ਕਾਲੇ ਕਰ,

ਤਾਂ ਜੋ ਉਹ ਤੇਰਾ ਨਾਮ ਭਾਲਣ।

17 ਉਹ ਸਦਾ ਸ਼ਰਮਿੰਦੇ ਅਤੇ ਘਬਰਾਏ ਹੋਏ ਹੋਣ;

ਉਹ ਬਦਨਾਮੀ ਵਿੱਚ ਨਾਸ ਹੋ ਜਾਣ।

18 ਤੂੰ ਉਹਨਾਂ ਨੂੰ ਦੱਸ ਕਿ ਸਿਰਫ ਤੂੰ ਹੀ ਯਾਹਵੇਹ ਹੈ,

ਕਿ ਤੁਸੀਂ ਹੀ ਸਾਰੀ ਧਰਤੀ ਉੱਤੇ ਅੱਤ ਮਹਾਨ ਹੋ।

Estes versículos te tocaram? Ore agora!

+581 estão orando agora.

Junte-se à corrente de oração.