Pular para o conteúdo
Publicidade

ਜ਼ਬੂਰਾਂ 131

ਦਾਵੀਦ ਦਾ ਚੜ੍ਹਾਈ ਦਾ ਗੀਤ।

1 ਹੇ ਯਾਹਵੇਹ, ਮੇਰਾ ਦਿਲ ਹੰਕਾਰੀ ਨਹੀਂ ਹੈ,

ਮੇਰੀਆਂ ਅੱਖਾਂ ਘੁਮੰਡੀ ਨਹੀਂ ਹਨ;

ਮੈਂ ਆਪਣੇ ਆਪ ਲਈ ਵੱਡੀਆਂ ਗੱਲਾਂ ਬਾਰੇ

ਜਾਂ ਫਿਰ ਬਹੁਤ ਸ਼ਾਨਦਾਰ ਚੀਜ਼ਾਂ ਬਾਰੇ ਚਿੰਤਾ ਨਹੀਂ ਕਰਦਾ ਹਾਂ।

2 ਪਰ ਮੈਂ ਆਪਣੇ ਆਪ ਨੂੰ ਸ਼ਾਂਤ ਅਤੇ ਚੁੱਪ ਰੱਖਿਆ ਹੈ,

ਮੈਂ ਇੱਕ ਦੁੱਧ ਛੁਡਾਏ ਹੋਏ ਬੱਚੇ ਵਰਗਾ ਹਾਂ ਜੋ ਆਪਣੀ ਮਾਂ ਨਾਲ ਹੀ ਰਹਿੰਦਾ ਹੈ,

ਦੁੱਧ ਛੁਡਾਏ ਬੱਚੇ ਵਾਂਗ ਮੈਂ ਸੰਤੁਸ਼ਟ ਹਾਂ।

3 ਹੇ ਇਸਰਾਏਲ, ਹੁਣ ਅਤੇ ਸਦਾ ਲਈ,

ਯਾਹਵੇਹ ਉੱਤੇ ਆਪਣੀ ਆਸ ਰੱਖੋ।

Estes versículos te tocaram? Ore agora!

+581 estão orando agora.

Junte-se à corrente de oração.