Pular para o conteúdo
Publicidade

ਜ਼ਬੂਰਾਂ 85

ਸੰਗੀਤ ਨਿਰਦੇਸ਼ਕ ਲਈ। ਕੋਰਾਹ ਦੇ ਪੁੱਤਰਾਂ ਵਿੱਚੋਂ। ਇੱਕ ਜ਼ਬੂਰ।

1 ਹੇ ਯਾਹਵੇਹ, ਤੂੰ ਆਪਣੀ ਧਰਤੀ ਉੱਤੇ ਕਿਰਪਾ ਕੀਤੀ;

ਅਤੇ ਯਾਕੋਬ ਦੀ ਗੁਲਾਮੀ ਮਿਟਾ ਦਿੱਤੀ।

2 ਤੂੰ ਆਪਣੇ ਲੋਕਾਂ ਦੀ ਬਦੀ ਨੂੰ ਮਾਫ਼ ਕੀਤਾ

ਅਤੇ ਉਹਨਾਂ ਦੇ ਸਾਰੇ ਪਾਪਾਂ ਨੂੰ ਢੱਕ ਲਿਆ।

3 ਤੂੰ ਆਪਣੇ ਸਾਰੇ ਕ੍ਰੋਧ ਨੂੰ ਪਾਸੇ ਕਰ ਦਿੱਤਾ

ਅਤੇ ਆਪਣੇ ਭਿਆਨਕ ਕ੍ਰੋਧ ਤੋਂ ਮੁੜਿਆ।

4 ਹੇ ਪਰਮੇਸ਼ਵਰ, ਸਾਡੇ ਮੁਕਤੀਦਾਤਾ, ਸਾਨੂੰ ਫਿਰ ਤੋਂ ਬਹਾਲ ਕਰ,

ਅਤੇ ਸਾਡੇ ਉੱਤੋਂ ਆਪਣੀ ਨਾਰਾਜ਼ਗੀ ਦੂਰ ਕਰ।

5 ਕੀ ਤੁਸੀਂ ਸਾਡੇ ਨਾਲ ਸਦਾ ਲਈ ਨਾਰਾਜ਼ ਰਹੋਗੇ?

ਕੀ ਤੂੰ ਆਪਣੇ ਕ੍ਰੋਧ ਨੂੰ ਸਾਰੀਆਂ ਪੀੜ੍ਹੀਆਂ ਤੱਕ ਰੱਖੇਗਾ?

6 ਕੀ ਤੂੰ ਸਾਨੂੰ ਫੇਰ ਨਹੀਂ ਜੀਉਂਦਾ ਕਰੇਗਾ,

ਤਾਂ ਜੋ ਤੇਰੇ ਲੋਕ ਤੇਰੇ ਵਿੱਚ ਆਨੰਦ ਹੋਣ?

7 ਯਾਹਵੇਹ, ਸਾਨੂੰ ਆਪਣਾ ਅਟੁੱਟ ਪਿਆਰ ਦਿਖਾ,

ਅਤੇ ਆਪਣੀ ਮੁਕਤੀ ਸਾਨੂੰ ਬਖ਼ਸ਼।

8 ਮੈਂ ਸੁਣਾਂਗਾ ਕਿ ਯਾਹਵੇਹ ਪਰਮੇਸ਼ਵਰ ਕੀ ਆਖਦਾ ਹੈ;

ਉਹ ਆਪਣੇ ਲੋਕਾਂ, ਆਪਣੇ ਵਫ਼ਾਦਾਰ ਸੇਵਕਾਂ ਨਾਲ ਸ਼ਾਂਤੀ ਦਾ ਵਾਅਦਾ ਕਰਦਾ ਹੈ

ਕਿ ਉਹ ਫਿਰ ਮੂਰਖਤਾਈ ਵੱਲ ਨਾ ਮੁੜਨ।

9 ਸੱਚ-ਮੁੱਚ ਹੀ ਉਹਨਾਂ ਦੀ ਮੁਕਤੀ ਨੇੜੇ ਹੈ ਜੋ ਉਸ ਤੋਂ ਡਰਦੇ ਹਨ,

ਤਾਂ ਜੋ ਉਹ ਦਾ ਪਰਤਾਪ ਸਾਡੇ ਦੇਸ਼ ਵਿੱਚ ਵੱਸੇ।

10 ਪਿਆਰ ਅਤੇ ਵਫ਼ਾਦਾਰੀ ਇਕੱਠੇ ਮਿਲਦੇ ਹਨ;

ਧਾਰਮਿਕਤਾ ਅਤੇ ਸ਼ਾਂਤੀ ਇੱਕ-ਦੂਜੇ ਨਾਲ ਜੁੜੇ ਹਨ।

11 ਵਫ਼ਾਦਾਰੀ ਧਰਤੀ ਤੋਂ ਉੱਗਦੀ ਹੈ,

ਅਤੇ ਧਰਮ ਅਕਾਸ਼ ਤੋਂ ਹੇਠਾਂ ਤੱਕਦਾ ਹੈ।

12 ਯਾਹਵੇਹ ਸੱਚ-ਮੁੱਚ ਉਹੀ ਦੇਵੇਗਾ ਜੋ ਚੰਗਾ ਹੈ,

ਅਤੇ ਸਾਡੀ ਧਰਤੀ ਆਪਣੀ ਫ਼ਸਲ ਦੇਵੇਗੀ।

13 ਧਰਮ ਉਸਦੇ ਦੇ ਅੱਗੇ ਚੱਲਦਾ ਹੈ

ਅਤੇ ਉਹ ਦੇ ਕਦਮਾਂ ਲਈ ਰਾਹ ਤਿਆਰ ਕਰਦਾ ਹੈ।

Estes versículos te tocaram? Ore agora!

+581 estão orando agora.

Junte-se à corrente de oração.