Pular para o conteúdo
Publicidade

ਜ਼ਬੂਰਾਂ 86

ਦਾਵੀਦ ਦੀ ਪ੍ਰਾਰਥਨਾ।

1 ਹੇ ਯਾਹਵੇਹ, ਮੇਰੀ ਸੁਣ ਅਤੇ ਮੈਨੂੰ ਉੱਤਰ ਦੇ,

ਕਿਉਂਕਿ ਮੈਂ ਗਰੀਬ ਅਤੇ ਲੋੜਵੰਦ ਹਾਂ।

2 ਮੇਰੀ ਜਾਨ ਦੀ ਰਾਖੀ ਕਰ, ਕਿਉਂ ਜੋ ਮੈਂ ਤੇਰੇ ਨਾਲ ਵਫ਼ਾਦਾਰ ਹਾਂ।

ਆਪਣੇ ਸੇਵਕ ਨੂੰ ਬਚਾ ਲੈ ਜੋ ਤੇਰੇ ਉੱਤੇ ਭਰੋਸਾ ਰੱਖਦਾ ਹੈ।

ਤੂੰ ਮੇਰਾ ਪਰਮੇਸ਼ਵਰ ਹੈ। 3 ਹੇ ਯਾਹਵੇਹ, ਮੇਰੇ ਉੱਤੇ ਕਿਰਪਾ ਕਰ,

ਕਿਉਂ ਜੋ ਮੈਂ ਸਾਰਾ ਦਿਨ ਤੈਨੂੰ ਪੁਕਾਰਦਾ ਹਾਂ।

4 ਹੇ ਯਾਹਵੇਹ, ਆਪਣੇ ਸੇਵਕ ਨੂੰ ਖੁਸ਼ ਕਰ,

ਕਿਉਂ ਜੋ ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ।

5 ਹੇ ਯਾਹਵੇਹ, ਤੂੰ ਦਯਾਵਾਨ ਅਤੇ ਮਾਫ਼ ਕਰਨ ਵਾਲਾ ਹੈ,

ਉਹਨਾਂ ਸਾਰਿਆਂ ਲਈ ਜੋ ਤੈਨੂੰ ਪੁਕਾਰਦੇ ਹਨ, ਤੇਰੀ ਦਯਾ ਅਤੇ ਪਿਆਰ ਮਹਾਨ ਹੈ।

6 ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ,

ਦਯਾ ਲਈ ਮੇਰੀ ਪੁਕਾਰ ਸੁਣ।

7 ਜਦੋਂ ਮੈਂ ਬਿਪਤਾ ਵਿੱਚ ਹੁੰਦਾ ਹਾਂ, ਮੈਂ ਤੁਹਾਨੂੰ ਪੁਕਾਰਦਾ ਹਾਂ,

ਕਿਉਂਕਿ ਤੂੰ ਮੈਨੂੰ ਉੱਤਰ ਦਿੰਦਾ ਹਾਂ।

8 ਹੇ ਯਾਹਵੇਹ, ਦੇਵਤਿਆਂ ਵਿੱਚ ਤੇਰੇ ਵਰਗਾ ਕੋਈ ਨਹੀਂ ਹੈ;

ਤੇਰੇ ਕੰਮਾਂ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ।

9 ਹੇ ਯਾਹਵੇਹ, ਸਾਰੀਆਂ ਕੌਮਾਂ ਜਿਹੜੀਆਂ ਤੂੰ ਬਣਾਈਆਂ ਹਨ,

ਆਉਣਗੀਆਂ ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ,

ਉਹ ਤੇਰੇ ਨਾਮ ਦੀ ਮਹਿਮਾ ਕਰਨਗੀਆਂ।

10 ਕਿਉਂ ਜੋ ਤੂੰ ਮਹਾਨ ਹੈ ਅਤੇ ਅਚਰਜ ਕੰਮ ਕਰਦਾ ਹੈ।

ਕੇਵਲ ਤੂੰ ਹੀ ਪਰਮੇਸ਼ਵਰ ਹੈ।

11 ਹੇ ਯਾਹਵੇਹ, ਮੈਨੂੰ ਆਪਣਾ ਰਾਹ ਸਿਖਾ,

ਤਾਂ ਜੋ ਮੈਂ ਤੇਰੀ ਸਚਿਆਈ ਉੱਤੇ ਭਰੋਸਾ ਰੱਖਾਂ।

ਮੈਨੂੰ ਇੱਕ ਚਿੱਤ ਵਾਲਾ ਦਿਲ ਦਿਓ,

ਤਾਂ ਜੋ ਮੈਂ ਤੇਰੇ ਨਾਮ ਤੋਂ ਡਰਾਂ।

12 ਹੇ ਯਾਹਵੇਹ ਮੇਰੇ ਪਰਮੇਸ਼ਵਰ, ਮੈਂ ਪੂਰੇ ਦਿਲ ਨਾਲ ਤੇਰੀ ਮਹਿਮਾ ਕਰਾਂਗਾ,

ਮੈਂ ਸਦਾ ਲਈ ਤੇਰੇ ਨਾਮ ਦੀ ਮਹਿਮਾ ਕਰਾਂਗਾ।

13 ਕਿਉਂਕਿ ਤੇਰਾ ਪਿਆਰ ਮੇਰੇ ਲਈ ਮਹਾਨ ਹੈ;

ਤੂੰ ਮੈਨੂੰ ਹਨੇਰੇ ਦੇ ਡੂੰਘੇ ਟੋਏ ਵਿੱਚੋਂ,

ਅਤੇ ਤੂੰ ਮੇਰੀ ਜਾਨ ਨੂੰ ਹੇਠਲੇ ਪਤਾਲ ਤੋਂ ਕੱਢਿਆ।

14 ਹੇ ਪਰਮੇਸ਼ਵਰ, ਹੰਕਾਰੀ ਦੁਸ਼ਮਣ ਮੇਰੇ ਉੱਤੇ ਹਮਲਾ ਕਰ ਰਹੇ ਹਨ;

ਬੇਰਹਿਮ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ,

ਉਹਨਾਂ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ।

15 ਪਰ ਹੇ ਯਾਹਵੇਹ, ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਹੈ,

ਕ੍ਰੋਧ ਵਿੱਚ ਧੀਮਾ, ਪ੍ਰੇਮ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈ।

16 ਮੇਰੇ ਵੱਲ ਮੁੜ ਅਤੇ ਮੇਰੇ ਉੱਤੇ ਦਯਾ ਕਰ;

ਆਪਣੇ ਸੇਵਕ ਦੇ ਲਈ ਆਪਣੀ ਤਾਕਤ ਦਿਖਾ,

ਮੈਨੂੰ ਬਚਾਓ, ਕਿਉਂਕਿ ਮੈਂ ਤੁਹਾਡੀ ਸੇਵਾ ਓਵੇਂ ਕੀਤੀ ਹੈ,

ਜਿਵੇਂ ਮੇਰੀ ਮਾਤਾ ਨੇ ਕੀਤੀ ਸੀ।

17 ਮੈਨੂੰ ਆਪਣੀ ਚੰਗਿਆਈ ਦੀ ਨਿਸ਼ਾਨੀ ਦੇ,

ਤਾਂ ਜੋ ਮੇਰੇ ਵੈਰੀ ਇਸ ਨੂੰ ਵੇਖ ਕੇ ਸ਼ਰਮਿੰਦਾ ਹੋਣ,

ਕਿਉਂਕਿ ਹੇ ਯਾਹਵੇਹ, ਤੂੰ ਮੇਰੀ ਸਹਾਇਤਾ ਕੀਤੀ ਹੈ ਅਤੇ ਮੈਨੂੰ ਦਿਲਾਸਾ ਦਿੱਤਾ ਹੈ।

Estes versículos te tocaram? Ore agora!

+581 estão orando agora.

Junte-se à corrente de oração.