Pular para o conteúdo
Publicidade

ਜ਼ਬੂਰਾਂ 98

ਇੱਕ ਜ਼ਬੂਰ।

1 ਯਾਹਵੇਹ ਲਈ ਇੱਕ ਨਵਾਂ ਗੀਤ ਗਾਓ,

ਕਿਉਂਕਿ ਉਸਨੇ ਅਦਭੁਤ ਕੰਮ ਕੀਤੇ ਹਨ;

ਉਸਦੇ ਸੱਜੇ ਹੱਥ ਅਰਥਾਤ ਉਸਦੀ ਪਵਿੱਤਰ ਬਾਂਹ ਨੇ

ਉਸਦੇ ਲਈ ਮੁਕਤੀ ਦਾ ਕੰਮ ਕੀਤਾ ਹੈ।

2 ਯਾਹਵੇਹ ਨੇ ਆਪਣੀ ਮੁਕਤੀ ਬਾਰੇ ਜਾਣੂ ਕਰਵਾਇਆ ਹੈ,

ਅਤੇ ਕੌਮਾਂ ਉੱਤੇ ਉਸਦੀ ਧਾਰਮਿਕਤਾ ਪ੍ਰਗਟ ਕੀਤੀ ਹੈ।

3 ਉਸਨੇ ਆਪਣੇ ਪਿਆਰ

ਅਤੇ ਵਫ਼ਾਦਾਰੀ ਨੂੰ ਇਸਰਾਏਲ ਪ੍ਰਤੀ ਯਾਦ ਰੱਖਿਆ ਹੈ;

ਧਰਤੀ ਦੇ ਸਾਰੇ ਕੰਢਿਆਂ ਨੇ

ਸਾਡੇ ਪਰਮੇਸ਼ਵਰ ਦੀ ਮੁਕਤੀ ਵੇਖੀ ਹੈ।98:3 ਲੂਕ 1:54; ਰਸੂ 28:28

4 ਸਾਰੀ ਧਰਤੀ ਯਾਹਵੇਹ ਲਈ ਖੁਸ਼ੀ ਦਾ ਲਲਕਾਰਾ ਮਾਰੇ,

ਸੰਗੀਤ ਦੇ ਨਾਲ ਖੁਸ਼ੀ ਦੇ ਗੀਤ ਗਾਓ।98:4 ਯਸ਼ਾ 44:23

5 ਬਰਬਤ ਨਾਲ ਯਾਹਵੇਹ ਦੇ ਲਈ ਸੰਗੀਤ ਵਜਾਓ,

ਹਾਂ ਬਰਬਤ ਵਜਾ ਕੇ ਅਤੇ ਸੁਰੀਲੇ ਗੀਤ ਗਾ ਕੇ।

6 ਤੂਰ੍ਹੀਆਂ ਅਤੇ ਨਰਸਿੰਗੇ ਦੀ ਆਵਾਜ਼ ਦੇ ਨਾਲ ਯਾਹਵੇਹ,

ਸਾਡੇ ਰਾਜੇ ਦੇ ਸਾਹਮਣੇ ਖੁਸ਼ੀ ਦਾ ਜੈਕਾਰਾ ਗਜਾਓ।

7 ਸਮੁੰਦਰ ਨੂੰ ਅਤੇ ਸਭ ਕੁਝ ਜੋ ਉਸ ਵਿੱਚ ਹੈ ਗੂੰਜਣ,

ਸੰਸਾਰ ਅਤੇ ਉਸ ਦੇ ਵਾਸੀ ਵੀ।

8 ਨਦੀਆਂ ਤਾੜੀਆਂ ਮਾਰਨ,

ਪਹਾੜ ਰਲ ਕੇ ਵਡਿਆਈ ਕਰਨ,

9 ਉਹਨਾਂ ਨੂੰ ਯਾਹਵੇਹ ਦੇ ਅੱਗੇ ਗਾਉਣ ਦਿਓ,

ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।

ਉਹ ਸੰਸਾਰ ਦਾ ਧਰਮ ਨਾਲ

ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਂਗਾ।98:9 ਰਸੂ 17:31

Estes versículos te tocaram? Ore agora!

+581 estão orando agora.

Junte-se à corrente de oração.