Publicidade

Salmos 112

1 ਯਾਹਵੇਹ ਦੀ ਉਸਤਤ ਹੋਵੇ।

ਮੁਬਾਰਕ ਹਨ ਉਹ ਜਿਹੜੇ ਯਾਹਵੇਹ ਦਾ ਡਰ ਮੰਨਦੇ,

ਉਹ ਉਸਦੇ ਹੁਕਮਾਂ ਵਿੱਚ ਮਗਨ ਰਹਿੰਦੇ।

2 ਉਹਨਾਂ ਦੇ ਬੱਚੇ ਦੇਸ਼ ਵਿੱਚ ਬਲਵਾਨ ਹੋਣਗੇ;

ਨੇਕ ਲੋਕਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ।

3 ਧਨ-ਦੌਲਤ ਉਹਨਾਂ ਦੇ ਘਰਾਂ ਵਿੱਚ ਹੋਵੇਗਾ,

ਅਤੇ ਉਹਨਾਂ ਦਾ ਧਰਮ ਸਦਾ ਕਾਇਮ ਰਹਿੰਦਾ ਹੈ।

4 ਹਨੇਰੇ ਵਿੱਚ ਵੀ ਨੇਕ ਲੋਕਾਂ ਲਈ ਚਾਨਣ ਚਮਕਦਾ ਹੈ,

ਉਹਨਾਂ ਲਈ ਜਿਹੜੇ ਕਿਰਪਾਲੂ, ਦਯਾਵਾਨ ਅਤੇ ਧਰਮੀ ਹਨ।

5 ਉਹਨਾਂ ਦਾ ਭਲਾ ਹੋਵੇਗਾ ਜਿਹੜੇ ਖੁੱਲ੍ਹੇ ਦਿਲ ਨਾਲ ਉਧਾਰ ਦਿੰਦੇ ਹਨ,

ਜੋ ਆਪਣੇ ਕੰਮ ਨਿਆਂ ਨਾਲ ਕਰਦੇ ਹਨ।

6 ਸੱਚ-ਮੁੱਚ ਧਰਮੀ ਕਦੇ ਵੀ ਨਹੀਂ ਡੋਲਣਗੇ।

ਉਹ ਸਦਾ ਲਈ ਯਾਦ ਰੱਖੇ ਜਾਣਗੇ।

7 ਉਹਨਾਂ ਨੂੰ ਬੁਰੀ ਖ਼ਬਰ ਦਾ ਕੋਈ ਡਰ ਨਹੀਂ ਹੋਵੇਗਾ;

ਉਹਨਾਂ ਦੇ ਦਿਲ ਦ੍ਰਿੜ੍ਹ ਹਨ, ਜੋ ਯਾਹਵੇਹ ਉੱਤੇ ਭਰੋਸਾ ਰੱਖਦੇ ਹਨ।

8 ਉਹਨਾਂ ਦੇ ਦਿਲ ਮਜ਼ਬੂਤ ਹਨ, ਉਹਨਾਂ ਨੂੰ ਕੋਈ ਡਰ ਨਹੀਂ ਹੋਵੇਗਾ।

ਜਦੋਂ ਤੱਕ ਉਹ ਆਪਣਿਆ ਦੁਸ਼ਮਣਾਂ ਤੇ ਆਪਣੀ ਜਿੱਤ ਨਾ ਵੇਖ ਲੈਣ।

9 ਉਹਨਾਂ ਨੇ ਖੁੱਲ੍ਹੇ ਦਿਲ ਨਾਲ ਗਰੀਬਾਂ ਨੂੰ ਦਿੱਤਾ;

ਅਤੇ ਉਹਨਾਂ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ;

ਉਹਨਾਂ ਦਾ ਸਿੰਗ ਆਦਰ ਵਿੱਚ ਉੱਚਾ ਕੀਤਾ ਜਾਵੇਗਾ।

10 ਦੁਸ਼ਟ ਵੇਖਣਗੇ ਅਤੇ ਦੁਖੀ ਹੋਣਗੇ,

ਉਹ ਆਪਣੇ ਦੰਦ ਕਰੀਚਣਗੇ ਅਤੇ ਬਰਬਾਦ ਕਰਨਗੇ।

ਦੁਸ਼ਟਾਂ ਦੀਆਂ ਲਾਲਸਾਵਾਂ ਨਾਸ ਹੋ ਜਾਣਗੀਆਂ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-