Pular para o conteúdo
Publicidade

ਜ਼ਬੂਰਾਂ 133

ਦਾਵੀਦ ਦਾ ਚੜ੍ਹਾਈ ਦਾ ਗੀਤ।

1 ਇਹ ਕਿੰਨਾ ਚੰਗਾ ਅਤੇ ਸੋਹਣਾ ਹੈ!

ਜਦੋਂ ਪਰਮੇਸ਼ਵਰ ਦੇ ਲੋਕ ਏਕਤਾ ਵਿੱਚ ਇਕੱਠੇ ਰਹਿੰਦੇ ਹਨ।

2 ਇਹ ਸਿਰ ਉੱਤੇ ਡੋਲ੍ਹੇ ਹੋਏ ਕੀਮਤੀ ਤੇਲ ਵਰਗਾ ਹੈ,

ਜਿਹੜਾ ਸਿਰ ਤੋਂ ਚੋਂ ਕੇ ਦਾੜ੍ਹੀ ਉੱਤੇ,

ਹਾਰੋਨ ਦੀ ਦਾੜ੍ਹੀ ਉੱਤੇ ਚੋਂ ਕੇ,

ਉਸ ਦੇ ਚੋਲੇ ਦੇ ਪੁਸ਼ਾਕ ਤੱਕ ਜਾਂਦਾ ਹੈ।

3 ਇਹ ਇਸ ਤਰ੍ਹਾਂ ਹੈ ਜਿਵੇਂ ਹਰਮੋਨ ਦੀ ਤ੍ਰੇਲ ਸੀਯੋਨ ਪਰਬਤ ਉੱਤੇ ਡਿੱਗ ਰਹੀ ਹੋਵੇ।

ਕਿਉਂਕਿ ਉੱਥੇ ਯਾਹਵੇਹ ਆਪਣੀ ਅਸੀਸ ਦਿੰਦਾ ਹੈ,

ਜੋ ਸਦਾ ਦੇ ਜੀਵਨ ਲਈ ਹੈ।

Estes versículos te tocaram? Ore agora!

+581 estão orando agora.

Junte-se à corrente de oração.