Publicidade

Salmos 106

1 ਯਾਹਵੇਹ ਦੀ ਉਸਤਤ ਹੋਵੇ!

ਯਾਹਵੇਹ ਦਾ ਧੰਨਵਾਦ ਕਰੋ, ਉਹ ਭਲਾ ਹੈ,

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

2 ਯਾਹਵੇਹ, ਦੇ ਮਹਾਨ ਕੰਮ ਨੂੰ ਕੌਣ ਬਿਆਨ ਕਰ ਸਕਦਾ ਹੈ,

ਜਾਂ ਪੂਰੀ ਤਰ੍ਹਾਂ ਉਸਦੀ ਉਸਤਤ ਦਾ ਐਲਾਨ ਕਰ ਸਕਦਾ ਹੈ?

3 ਮੁਬਾਰਕ ਹਨ ਉਹ ਜਿਹੜੇ ਨਿਆਂ ਦੀ ਪਾਲਣਾ ਕਰਦੇ ਹਨ,

ਉਹ ਜਿਹੜੇ ਹਮੇਸ਼ਾ ਸਹੀ ਕਰਦੇ ਹਨ।

4 ਹੇ ਯਾਹਵੇਹ, ਜਦੋਂ ਤੂੰ ਆਪਣੇ ਲੋਕਾਂ ਉੱਤੇ ਦਯਾ ਦਿਖਾਉਂਦਾ ਹੈ ਤਾਂ ਮੈਨੂੰ ਚੇਤੇ ਰੱਖ,

ਜਦੋਂ ਤੂੰ ਉਹਨਾਂ ਨੂੰ ਬਚਾਵੇ, ਤਾਂ ਮੇਰੀ ਵੀ ਸੰਭਾਲ ਕਰ।

5 ਤਾਂ ਜੋ ਮੈਂ ਤੇਰੇ ਚੁਣੇ ਹੋਏ ਲੋਕਾਂ ਦੀ ਖੁਸ਼ਹਾਲੀ ਵੇਖਾਂ,

ਤਾਂ ਜੋ ਮੈਂ ਤੇਰੀ ਕੌਮ ਦੀ ਖੁਸ਼ੀ ਵਿੱਚ ਅਨੰਦ ਹੋਵਾਂ,

ਅਤੇ ਤੇਰੀ ਵਿਰਾਸਤ ਉੱਤੇ ਮਾਣ ਕਰਾਂ।

6 ਅਸੀਂ ਆਪਣੇ ਪਿਉ-ਦਾਦਿਆਂ ਵਾਂਗ ਪਾਪ ਕੀਤਾ ਹੈ;

ਅਸੀਂ ਅਪਰਾਧ ਕੀਤਾ ਹੈ ਅਤੇ ਕੁਧਰਮ ਦਾ ਕੰਮ ਕੀਤਾ ਹੈ।

7 ਜਦੋਂ ਸਾਡੇ ਪਿਉ-ਦਾਦੇ ਮਿਸਰ ਦੇਸ਼ ਵਿੱਚ ਸਨ,

ਤਾਂ ਉਹਨਾਂ ਨੇ ਤੇਰੇ ਅਚਰਜ ਕੰਮਾਂ ਨੂੰ ਨਾ ਸਮਝਿਆ।

ਅਤੇ ਨਾ ਹੀ ਤੇਰੀਆਂ ਰਹਿਮਤਾਂ ਨੂੰ ਯਾਦ ਰੱਖਿਆ,

ਪਰ ਉਹਨਾਂ ਨੇ ਸਮੁੰਦਰ ਸਗੋਂ ਲਾਲ ਸਮੁੰਦਰ ਦੇ ਕੰਢੇ ਬਗਾਵਤ ਕੀਤੀ।

8 ਤਾਂ ਵੀ ਪਰਮੇਸ਼ਵਰ ਨੇ ਆਪਣੇ ਨਾਮ ਦੇ ਕਾਰਨ ਉਹਨਾਂ ਨੂੰ ਬਚਾਇਆ,

ਤਾਂ ਜੋ ਉਹ ਆਪਣੀ ਸ਼ਕਤੀ ਵਿਖਾਵੇ।

9 ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ ਝਿੜਕਿਆ ਅਤੇ ਉਹ ਸੁੱਕ ਗਿਆ,

ਪਰਮੇਸ਼ਵਰ ਨੇ ਉਹਨਾਂ ਨੂੰ ਇਸ ਤਰ੍ਹਾਂ ਡੂੰਘਾਈ ਵਿੱਚੋਂ ਲੰਘਾਇਆ ਜਿਵੇਂ ਉਹ ਜੰਗਲ ਦੇ ਰਸਤੇ ਉੱਤੇ ਚੱਲ ਰਹੇ ਹੋਣ।

10 ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਤੋਂ ਬਚਾਇਆ;

ਉਹਨਾਂ ਨੂੰ ਦੁਸ਼ਮਣਾਂ ਦੇ ਕਬਜ਼ੇ ਤੋਂ ਛੁਡਾਇਆ।

11 ਪਾਣੀ ਨੇ ਉਹਨਾਂ ਦੇ ਵਿਰੋਧੀਆਂ ਨੂੰ ਢੱਕ ਲਿਆਂ,

ਉਹਨਾਂ ਵਿੱਚੋਂ ਇੱਕ ਵੀ ਨਹੀਂ ਬਚਿਆ।

12 ਤਦ ਉਹਨਾਂ ਨੇ ਪਰਮੇਸ਼ਵਰ ਦੇ ਵਾਅਦਿਆਂ ਉੱਤੇ ਵਿਸ਼ਵਾਸ ਕੀਤਾ

ਅਤੇ ਉਸ ਦੀ ਉਪਾਸਨਾ ਕੀਤੀ।

13 ਪਰ ਛੇਤੀ ਹੀ ਉਹ ਪਰਮੇਸ਼ਵਰ ਦੇ ਮਹਾਨ ਕੰਮ ਨੂੰ ਭੁੱਲ ਗਏ,

ਉਹਨਾਂ ਨੇ ਪਰਮੇਸ਼ਵਰ ਦੀ ਸਲਾਹ ਦੀ ਉਡੀਕ ਨਹੀਂ ਵੀ ਕੀਤੀ।

14 ਜਦੋਂ ਉਹ ਜੰਗਲ ਵਿੱਚ ਹੀ ਸਨ ਉਹਨਾਂ ਨੇ ਆਪਣੀ ਲਾਲਸਾ ਨੂੰ ਪੂਰਾ ਕੀਤਾ;

ਅਤੇ ਜੰਗਲ ਵਿੱਚ ਪਰਮੇਸ਼ਵਰ ਨੂੰ ਪਰਖਿਆ।

15 ਤਦ ਪਰਮੇਸ਼ਵਰ ਨੇ ਉਹਨਾਂ ਦੀ ਇੱਛਾ ਪੂਰੀ ਕੀਤੀ,

ਇਸ ਤੋਂ ਇਲਾਵਾ, ਪਰਮੇਸ਼ਵਰ ਨੇ ਉਹਨਾਂ ਉੱਤੇ ਇੱਕ ਮਹਾਂਮਾਰੀ ਭੇਜੀ।

16 ਤੰਬੂ ਵਿੱਚ ਉਹ ਮੋਸ਼ੇਹ ਅਤੇ ਹਾਰੋਨ ਨਾਲ ਈਰਖਾ ਕਰਨ ਲੱਗੇ,

ਜੋ ਯਾਹਵੇਹ ਦੇ ਮਸਹ ਕੀਤੇ ਹੋਏ ਸੀ।

17 ਤਦ ਧਰਤੀ ਖੁੱਲ੍ਹ ਗਈ ਅਤੇ ਦਾਥਾਨ ਨੂੰ ਨਿਗਲ ਗਈ,

ਉਸਨੇ ਅਬੀਰਾਮ ਦੀ ਟੋਲੀ ਨੂੰ ਦਫ਼ਨਾਇਆ।

18 ਉਸਦੇ ਚੇਲੇ ਅੱਗ ਵਿੱਚ ਸਨ;

ਅੱਗ ਨੇ ਕੁਧਰਮੀਆਂ ਨੂੰ ਸਾੜ ਦਿੱਤਾ।

19 ਹੋਰੇਬ ਪਹਾੜ ਉੱਤੇ ਉਹਨਾਂ ਨੇ ਇੱਕ ਵੱਛੇ ਦੀ ਮੂਰਤ ਬਣਾਈ,

ਅਤੇ ਸੋਨਾ ਦੀ ਬਣੀ ਹੋਈ ਮੂਰਤੀ ਦੀ ਪੂਜਾ ਕੀਤੀ।

20 ਉਹਨਾਂ ਨੇ ਆਪਣੇ ਸ਼ਾਨਦਾਰ ਪਰਮੇਸ਼ਵਰ ਨੂੰ

ਇੱਕ ਬਲਦ ਦੀ ਮੂਰਤ ਨਾਲ ਬਦਲ ਦਿੱਤਾ, ਜੋ ਘਾਹ ਖਾਂਦਾ ਹੈ।

21 ਉਹ ਪਰਮੇਸ਼ਵਰ ਨੂੰ ਭੁੱਲ ਗਏ ਜਿਸ ਨੇ ਉਹਨਾਂ ਦੀ ਰੱਖਿਆ ਕੀਤੀ,

ਜਿਸ ਨੇ ਮਿਸਰ ਦੇਸ਼ ਵਿੱਚ ਅਨੋਖੇ ਕੰਮ ਕੀਤੇ,

22 ਹਾਮ ਦੇ ਖੇਤਰ ਵਿੱਚ ਚਮਤਕਾਰ

ਅਤੇ ਲਾਲ ਸਮੁੰਦਰ ਦੇ ਕੰਢੇ ਉੱਤੇ ਭਿਆਨਕ ਕੰਮ ਕੀਤੇ।

23 ਤਦ ਪਰਮੇਸ਼ਵਰ ਨੇ ਆਖਿਆ ਮੈਂ ਉਹਨਾਂ ਨੂੰ ਨਾਸ਼ ਕਰ ਦੇਵੇਗਾ;

ਜੇਕਰ ਪਰਮੇਸ਼ਵਰ ਦਾ ਚੁਣਿਆ ਹੋਇਆ ਦਾਸ ਮੋਸ਼ੇਹ,

ਉਹਨਾਂ ਦੇ ਅਤੇ ਪਰਮੇਸ਼ਵਰ ਦੇ ਨਾਸ਼ ਕਰਨ ਵਾਲੇ ਕ੍ਰੋਧ ਨੂੰ ਠੰਡਾ ਕਰਨ ਲਈ

ਵਿਚਕਾਰ ਨਾ ਆਇਆ ਹੁੰਦਾ।

24 ਇਸ ਤੋਂ ਬਾਅਦ ਇਸਰਾਏਲੀਆਂ ਨੇ ਉਸ ਮਨਭਾਉਂਦੀ ਧਰਤੀ ਨੂੰ ਵਿਅਰਥ ਸਮਝਿਆ;

ਉਹਨਾਂ ਨੇ ਪਰਮੇਸ਼ਵਰ ਦੇ ਵਾਅਦੇ ਉੱਤੇ ਵਿਸ਼ਵਾਸ ਨਹੀਂ ਕੀਤਾ।

25 ਉਹਨਾਂ ਨੇ ਆਪਣੇ ਤੰਬੂਆਂ ਵਿੱਚ ਬੁੜ-ਬੁੜ ਕੀਤਾ,

ਉਹਨਾਂ ਨੇ ਯਾਹਵੇਹ ਦਾ ਹੁਕਮ ਨਾ ਮੰਨਿਆ।

26 ਤਦ ਯਾਹਵੇਹ ਨੇ ਸਹੁੰ ਖਾਧੀ,

ਕਿ ਉਹ ਉਹਨਾਂ ਨੂੰ ਜੰਗਲ ਵਿੱਚ ਨਾਸ ਕਰ ਦੇਵੇਗਾ,

27 ਕਿ ਉਹ ਉਹਨਾਂ ਦੀ ਅੰਸ ਨੂੰ ਹੋਰਨਾਂ ਕੌਮਾਂ ਕੋਲੋਂ ਨਾਸ਼ ਕਰਵਾਏ,

ਅਤੇ ਉਹਨਾਂ ਨੂੰ ਧਰਤੀ ਉੱਤੇ ਖਿੰਡਾ ਦੇਵੇਗਾ।

28 ਉਹਨਾਂ ਨੇ ਆਪਣੇ ਆਪ ਨੂੰ ਬਆਲ-ਪਾਓਰ ਦੇ ਅਧੀਨ ਕੀਤਾ,

ਉਹਨਾਂ ਨੇ ਬੇਜਾਨ ਦੇਵਤਿਆਂ ਨੂੰ ਚੜ੍ਹਾਏ ਗਏ ਬਲੀਦਾਨ ਵਿੱਚੋਂ ਖਾਧਾ।

29 ਉਹਨਾਂ ਨੇ ਆਪਣੀ ਬਦੀ ਦੇ ਕਾਰਨ ਯਾਹਵੇਹ ਦਾ ਕ੍ਰੋਧ ਭੜਕਾਇਆ,

ਉਹਨਾਂ ਵਿੱਚ ਮਹਾਂਮਾਰੀ ਫੈਲ ਗਈ।

30 ਤਦ ਫੀਨਹਾਸ ਵਿਚਕਾਰ ਖਲੋ ਗਿਆ,

ਅਤੇ ਮਹਾਂਮਾਰੀ ਖ਼ਤਮ ਹੋ ਗਈ।

31 ਇਸ ਲਈ ਉਸ ਸਮੇਂ ਤੋਂ

ਉਸ ਨੂੰ ਧਰਮੀ ਮੰਨਿਆ ਜਾਂਦਾ ਰਿਹਾ ਹੈ।

32 ਉਹਨਾਂ ਨੇ ਮਰੀਬਾਹ ਦੇ ਪਾਣੀ ਦੇ ਕੋਲ ਯਾਹਵੇਹ ਦਾ ਕ੍ਰੋਧ ਭੜਕਾਇਆ,

ਮੋਸ਼ੇਹ ਉਹਨਾਂ ਦੇ ਕਾਰਨ ਮੁਸੀਬਤ ਵਿੱਚ ਸੀ,

33 ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੀ ਆਤਮਾ ਦੇ ਵਿਰੁੱਧ ਬਗਾਵਤ ਕੀਤੀ,

ਅਤੇ ਮੋਸ਼ੇਹ ਨੇ ਬਿਨਾਂ ਸੋਚੇ ਸਮਝੇ ਸ਼ਬਦ ਕਹੇ।

34 ਯਾਹਵੇਹ ਦੇ ਹੁਕਮ ਦੇ ਅਨੁਸਾਰ

ਉਹਨਾਂ ਨੇ ਲੋਕਾਂ ਦਾ ਨਾਸ਼ ਨਾ ਕੀਤਾ,

35 ਪਰ ਉਹ ਹੋਰਨਾਂ ਲੋਕਾਂ ਨਾਲ ਰਲ ਗਏ

ਅਤੇ ਉਹਨਾਂ ਦੀਆਂ ਰੀਤਾਂ ਨੂੰ ਅਪਣਾ ਲਿਆ।

36 ਉਹਨਾਂ ਨੇ ਉਹਨਾਂ ਦੇ ਬੁੱਤਾਂ ਦੀ ਪੂਜਾ ਕੀਤੀ,

ਜੋ ਉਹਨਾਂ ਲਈ ਫੰਦਾ ਬਣ ਗਈ।

37 ਉਹਨਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ

ਝੂਠੇ ਦੇਵਤੇ ਲਈ ਬਲੀਦਾਨ ਕੀਤਾ।

38 ਉਸ ਨੇ ਨਿਰਦੋਸ਼ਾਂ ਦਾ ਲਹੂ ਵਹਾਇਆ,

ਆਪਣੇ ਹੀ ਪੁੱਤਰਾਂ ਅਤੇ ਧੀਆਂ ਦਾ ਲਹੂ,

ਜਿਨ੍ਹਾਂ ਨੂੰ ਉਹਨਾਂ ਨੇ ਕਨਾਨ ਦੇਸ਼ ਦੇ ਬੁੱਤਾਂ ਅੱਗੇ ਚੜ੍ਹਾਇਆ,

ਅਤੇ ਧਰਤੀ ਉਹਨਾਂ ਦੇ ਲਹੂ ਨਾਲ ਪਲੀਤ ਕੀਤੀ ਗਈ।

39 ਉਹਨਾਂ ਨੇ ਆਪਣੇ ਕੰਮਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ;

ਉਹਨਾਂ ਨੇ ਆਪਣੇ ਕੰਮਾਂ ਨਾਲ ਜਨਾਹ ਕੀਤਾ।

40 ਇਸ ਕਾਰਨ ਯਾਹਵੇਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਭੜਕਿਆ,

ਅਤੇ ਉਸਨੇ ਆਪਣੀ ਵਿਰਾਸਤ ਤੋਂ ਨਫ਼ਰਤ ਕੀਤੀ।

41 ਪਰਮੇਸ਼ਵਰ ਨੇ ਉਹਨਾਂ ਨੂੰ ਹੋਰਨਾਂ ਕੌਮਾਂ ਦੇ ਅਧੀਨ ਕਰ ਦਿੱਤਾ,

ਉਹਨਾਂ ਦੇ ਵਿਰੋਧੀ ਉਹਨਾਂ ਉੱਤੇ ਰਾਜ ਕਰਨ ਲੱਗੇ।

42 ਉਹਨਾਂ ਦੇ ਦੁਸ਼ਮਣ ਉਹਨਾਂ ਉੱਤੇ ਭਾਰੀ ਹੁੰਦੇ ਰਹੇ,

ਅਤੇ ਉਹ ਉਹਨਾਂ ਦੀ ਸ਼ਕਤੀ ਦੇ ਹੇਠ ਅਧੀਨ ਹੋ ਗਏ।

43 ਉਹਨਾਂ ਨੇ ਕਿੰਨੀ ਵਾਰ ਉਹਨਾਂ ਨੂੰ ਛੁਡਾਇਆ,

ਪਰ ਉਹਨਾਂ ਨੇ ਲਗਾਤਾਰ ਬਗਾਵਤ ਕੀਤੀ,

ਅਤੇ ਉਹ ਆਪਣੇ ਹੀ ਅਪਰਾਧ ਵਿੱਚ ਨਾਸ ਹੁੰਦੇ ਗਏ।

44 ਪਰ ਫਿਰ ਵੀ ਜਦੋਂ ਪਰਮੇਸ਼ਵਰ ਨੇ ਉਹਨਾਂ ਦੀ ਦੁਹਾਈ ਸੁਣੀ

ਤਾਂ ਉਸਨੇ ਉਹਨਾਂ ਦੇ ਦੁੱਖਾਂ ਨੂੰ ਵੇਖਿਆ;

45 ਉਹਨਾਂ ਦੀ ਭਲਾਈ ਲਈ, ਪਰਮੇਸ਼ਵਰ ਨੇ ਆਪਣੇ ਨੇਮ ਨੂੰ ਯਾਦ ਰੱਖਿਆ,

ਅਤੇ ਆਪਣੀ ਮਹਾਨ ਪਿਆਰ ਦੇ ਕਾਰਨ ਉਹਨਾਂ ਉੱਤੇ ਤਰਸ ਖਾਂਦਾ।

46 ਪਰਮੇਸ਼ਵਰ ਨੇ ਉਹਨਾਂ ਉੱਤੇ ਕਿਰਪਾ ਕੀਤੀ

ਜਿਨ੍ਹਾਂ ਨੇ ਉਹਨਾਂ ਨੂੰ ਬੰਦੀ ਬਣਾ ਲਿਆ।

47 ਹੇ ਯਾਹਵੇਹ, ਸਾਡੇ ਪਰਮੇਸ਼ਵਰ, ਸਾਨੂੰ ਬਚਾ,

ਅਤੇ ਕੌਮਾਂ ਵਿੱਚੋਂ ਸਾਨੂੰ ਇਕੱਠਾ ਕਰ,

ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ

ਅਤੇ ਤੇਰੀ ਉਸਤਤ ਵਿੱਚ ਤੇਰੀ ਮਹਿਮਾ ਕਰੀਏ।

48 ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ,

ਆਦ ਤੋਂ ਅੰਤ ਤੱਕ ਮੁਬਾਰਕ ਹੋਵੇ।

ਇਸ ਲਈ ਸਾਰੇ ਲੋਕ ਆਖਣ, "ਆਮੀਨ!"

ਯਾਹਵੇਹ ਦੀ ਉਸਤਤ ਹੋਵੇ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-