1 ਹੇ ਯਾਹਵੇਹ, ਤੂੰ ਮੈਨੂੰ ਪਰਖਿਆ ਹੈ,
ਅਤੇ ਤੂੰ ਮੈਨੂੰ ਜਾਣ ਲਿਆ ਹੈ।
2 ਤੂੰ ਮੇਰਾ ਉੱਠਣਾ ਅਤੇ ਮੇਰਾ ਬੈਠਣਾ ਜਾਣਦਾ ਹੈ;
ਤੂੰ ਮੇਰੇ ਵਿਚਾਰਾਂ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈ।
3 ਤੂੰ ਮੇਰੇ ਚੱਲਣੇ ਅਤੇ ਲੇਟਣੇ ਨੂੰ ਜਾਣਦਾ ਹੈ;
ਅਤੇ ਤੂੰ ਮੇਰੇ ਸਾਰੇ ਰਾਹਾ ਨੂੰ ਜਾਣਦਾ ਹੈ।
4 ਇਸ ਤੋਂ ਪਹਿਲਾਂ ਕਿ ਕੋਈ ਸ਼ਬਦ ਮੇਰੀ ਜੀਭ ਤੇ ਹੋਵੇ,
ਹੇ ਯਾਹਵੇਹ, ਮੈਂ ਕੀ ਕਹਾਂਗਾ ਤੂੰ ਇਸਨੂੰ ਪੂਰੀ ਤਰ੍ਹਾਂ ਜਾਣਦਾ ਹੈ।
5 ਤੂੰ ਮੈਨੂੰ ਹਰ ਪਾਸਿਓ ਘੇਰ ਰੱਖਿਆ ਹੈ,
ਤੂੰ ਆਪਣਾ ਹੱਥ ਮੇਰੇ ਉੱਤੇ ਰੱਖਿਆ ਹੈ।
6 ਇਹੋ ਜਿਹਾ ਗਿਆਨ ਮੇਰੇ ਲਈ ਬਹੁਤ ਹੀ ਅਦਭੁਤ ਹੈ,
ਮੇਰੇ ਲਈ ਬਹੁਤ ਉੱਚਾ ਹੈ ਮੈਂ ਇਸਨੂੰ ਪ੍ਰਾਪਤ ਨਹੀਂ ਕਰ ਸਕਦਾ ਹਾਂ।
7 ਮੈਂ ਤੁਹਾਡੀ ਆਤਮਾ ਤੋਂ ਕਿੱਧਰ ਜਾਵਾਂ?
ਮੈਂ ਤੇਰੀ ਹਜ਼ੂਰੀ ਤੋਂ ਬਚ ਕੇ ਕਿੱਥੇ ਭੱਜ ਸਕਦਾ ਹਾਂ?
8 ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾ, ਤੂੰ ਉੱਥੇ ਹੈ;
ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ, ਤੂੰ ਉੱਥੇ ਵੀ ਹੈ।
9 ਜੇ ਮੈਂ ਸਵੇਰ ਦੇ ਖੰਭਾਂ ਦੀ ਸਵਾਰੀ ਕਰਦਾ ਹਾਂ,
ਜੇ ਮੈਂ ਸਭ ਤੋਂ ਦੂਰ ਦੇ ਸਮੁੰਦਰਾਂ ਤੇ ਰਹਿੰਦਾ ਹਾਂ,
10 ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਂਗਾ,
ਅਤੇ ਤੇਰਾ ਸੱਜਾ ਹੱਥ ਮੇਰੀ ਮਦਦ ਕਰੇਂਗਾ।
11 ਅਗਰ ਮੈਂ ਆਖਾਂ ਕਿ "ਹਨ੍ਹੇਰਾ ਨੂੰ ਮੈਨੂੰ ਲੁਕਾ ਲਵੇ,
ਅਤੇ ਮੇਰੇ ਆਲੇ-ਦੁਆਲੇ ਦੀ ਰੌਸ਼ਨੀ ਰਾਤ ਹੋ ਜਾਵੇਂ।"
12 ਤਾਂ ਵੀ ਹਨ੍ਹੇਰਾ ਤੇਰੇ ਕੋਲੋ ਛੁਪਿਆ ਨਹੀਂ ਰਹੇਗਾ,
ਤੁਹਾਡੇ ਲਈ ਰਾਤ ਦਿਨ ਵਾਂਗ ਚਮਕੇਗੀ,
ਹਨ੍ਹੇਰਾ ਅਤੇ ਚਾਨਣ ਤੁਹਾਡੇ ਲਈ ਇੱਕੋ ਜਿਹੇ ਹਨ।
13 ਤੂੰ ਮੇਰੇ ਸਰੀਰ ਦੇ ਸਾਰੇ ਨਾਜ਼ੁਕ, ਅੰਦਰੂਨੀ ਅੰਗ ਬਣਾਏ;
ਅਤੇ ਮੇਰੀ ਮਾਂ ਦੇ ਗਰਭ ਵਿੱਚ ਮੈਨੂੰ ਇਕੱਠੇ ਬੁਣਿਆ।
14 ਮੈ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੂੰ ਮੈਨੂੰ ਭਿਆਨਕ ਅਤੇ ਅਦਭੁਤ ਤਰੀਕੇ ਨਾਲ ਬਣਾਇਆ ਹੈ;
ਤੇਰੇ ਕੰਮ ਅਚਰਜ਼ ਹਨ,
ਮੈਂ ਇਹਨਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ।
15 ਤੂੰ ਮੇਰੇ ਸਰੀਰ ਨੂੰ ਜਾਣਦਾ ਹੈ,
ਮੇਰੀਆਂ ਹੱਡੀਆ ਤੇਰੇ ਤੋਂ ਲੁੱਕੀਆ ਹੋਈਆ ਨਹੀਂ ਸਨ,
ਜਦੋਂ ਮੈਂ ਗਰਭ ਦੇ ਹਨ੍ਹੇਰੇ ਵਿੱਚ ਬੁਣਿਆ ਗਿਆ ਸੀ।
16 ਤੂੰ ਮੇਰੇ ਜਨਮ ਤੋਂ ਪਹਿਲਾਂ ਮੈਨੂੰ ਵੇਖਿਆ
ਮੇਰੀ ਜ਼ਿੰਦਗੀ ਦਾ ਹਰ ਦਿਨ ਤੇਰੀ ਕਿਤਾਬ ਵਿੱਚ ਦਰਜ ਕੀਤਾ ਗਿਆ ਹੈ;
ਜਦ ਕਿ ਉਸ ਸਮੇਂ ਉਹਨਾਂ ਵਿੱਚੋਂ ਇੱਕ ਵੀ ਹੋਂਦ ਵਿੱਚ ਨਹੀਂ ਸੀ।
17 ਹੇ ਪਰਮੇਸ਼ਵਰ, ਤੇਰੇ ਵਿਚਾਰ ਮੇਰੇ ਲਈ ਕਿੰਨੇ ਕੀਮਤੀ ਹਨ,
ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ।
18 ਜੇ ਮੈਂ ਉਹਨਾਂ ਨੂੰ ਗਿਣਨਾ ਸ਼ੁਰੂ ਵੀ ਕਰਾਂ,
ਤਾਂ ਉਹ ਰੇਤ ਦੇ ਦਾਣਿਆਂ ਨਾਲੋਂ ਵੀ ਜ਼ਿਆਦਾ ਹਨ,
ਅਤੇ ਜਦੋਂ ਮੈਂ ਉੱਠਦਾ ਹੈ, ਮੈਂ ਤੁਹਾਡੇ ਨਾਲ ਹੁੰਦਾ ਹੈ।
19 ਹੇ ਪਰਮੇਸ਼ਵਰ ਤੂੰ ਜ਼ਰੂਰ ਦੁਸ਼ਟ ਨੂੰ ਵੱਢ ਸੁੱਟੇਗਾ!
ਮੇਰੇ ਤੋਂ ਦੂਰ ਰਹੋ, ਤੁਸੀਂ ਜੋ ਖੂਨ ਦੇ ਪਿਆਸੇ ਹੋ!
20 ਉਹ ਤੇਰੇ ਬਾਰੇ ਗੰਦੇ ਇਰਾਦੇ ਨਾਲ ਬੋਲਦੇ ਹਨ;
ਤੇਰੇ ਵਿਰੋਧੀ ਤੇਰੇ ਨਾਮ ਦੀ ਗਲਤ ਵਰਤੋਂ ਕਰਦੇ ਹਨ।
21 ਹੇ ਯਾਹਵੇਹ, ਕੀ ਮੈਂ ਉਹਨਾਂ ਨਾਲ ਨਫ਼ਰਤ ਨਹੀਂ ਕਰਦਾ ਜੋ ਤੇਰੇ ਨਾਲ ਨਫ਼ਰਤ ਕਰਦੇ ਹਨ,
ਕੀ ਮੈਂ ਉਹਨਾਂ ਨੂੰ ਨਫ਼ਰਤ ਨਹੀਂ ਕਰਦਾ ਜਿਹੜੇ ਤੇਰੇ ਵਿਰੋਧੀ ਹਨ?
22 ਮੈਂ ਉਹਨਾਂ ਨਾਲ ਪੂਰੇ ਦਿਲ ਤੋਂ ਨਫ਼ਰਤ ਕਰਦਾ ਹਾਂ;
ਮੈਂ ਉਹਨਾਂ ਨੂੰ ਆਪਣੇ ਦੁਸ਼ਮਣ ਗਿਣਦਾ ਹਾਂ।
23 ਹੇ ਪਰਮੇਸ਼ਵਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ;
ਮੇਰੀ ਜਾਂਚ ਕਰ ਅਤੇ ਮੇਰੇ ਖਿਆਲਾਂ ਨੂੰ ਜਾਣ।
24 ਵੇਖ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ?
ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ।