Publicidade

Salmos 118

1 ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ;

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

2 ਇਸਰਾਏਲ ਵੀ ਆਖੇ:

"ਉਸ ਦਾ ਪਿਆਰ ਸਦਾ ਕਾਇਮ ਰਹੇਗਾ"

3 ਹਾਰੋਨ ਦਾ ਘਰਾਣਾ ਆਖੇ,

"ਉਸ ਦਾ ਪਿਆਰ ਸਦਾ ਕਾਇਮ ਰਹੇਗਾ।"

4 ਜਿਹੜੇ ਲੋਕ ਯਾਹਵੇਹ ਤੋਂ ਡਰਦੇ ਹਨ, ਉਹ ਆਖਣ:

"ਉਸ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।"

5 ਜਦੋਂ ਮੈਂ ਦੁਖੀ ਹੋਇਆ, ਮੈਂ ਯਾਹਵੇਹ ਨੂੰ ਪੁਕਾਰਿਆ;

ਉਹ ਮੈਨੂੰ ਇੱਕ ਵਿਸ਼ਾਲ ਥਾਂ ਵਿੱਚ ਲੈ ਆਇਆ।

6 ਯਾਹਵੇਹ ਮੇਰੇ ਨਾਲ ਹੈ, ਮੈਂ ਨਹੀਂ ਡਰਾਂਗਾਂ।

ਮਨੁੱਖ ਮੇਰਾ ਕੀ ਕਰ ਸਕਦਾ ਹੈ?

7 ਯਾਹਵੇਹ ਮੇਰੇ ਨਾਲ ਹੈ; ਉਹ ਮੇਰਾ ਸਹਾਇਕ ਹੈ।

ਮੈਂ ਆਪਣੇ ਵੈਰੀਆਂ ਉੱਤੇ ਜਿੱਤ ਵੇਖਦਾ ਹਾਂ।

8 ਮਨੁੱਖਾਂ ਉੱਤੇ ਭਰੋਸਾ ਰੱਖਣ ਨਾਲੋਂ,

ਯਾਹਵੇਹ ਵਿੱਚ ਸ਼ਰਨ ਲੈਣਾ ਚੰਗਾ ਹੈ।

9 ਰਾਜਿਆ ਉੱਤੇ ਭਰੋਸਾ ਰੱਖਣ ਨਾਲੋਂ,

ਯਾਹਵੇਹ ਵਿੱਚ ਪਨਾਹ ਲੈਣਾ ਚੰਗਾ ਹੈ।

10 ਸਾਰੀਆਂ ਕੌਮਾਂ ਨੇ ਮੈਨੂੰ ਘੇਰ ਲਿਆ,

ਪਰ ਮੈਂ ਯਾਹਵੇਹ ਦੇ ਨਾਮ ਉੱਤੇ ਉਹਨਾਂ ਨੂੰ ਵੱਢ ਸੁੱਟਿਆ।

11 ਉਹਨਾਂ ਨੇ ਮੈਨੂੰ ਹਰ ਪਾਸਿਓਂ ਘੇਰ ਲਿਆ,

ਪਰ ਮੈਂ ਯਾਹਵੇਹ ਦੇ ਨਾਮ ਉੱਤੇ ਉਹਨਾਂ ਨੂੰ ਵੱਢ ਸੁੱਟਿਆ।

12 ਉਹ ਮਧੂ-ਮੱਖੀਆਂ ਵਾਂਗੂੰ ਮੇਰੇ ਆਲੇ-ਦੁਆਲੇ ਘੁੰਮਦੇ ਰਹੇ,

ਉਹ ਕੰਡਿਆਂ ਦੀ ਅੱਗ ਵਾਂਗੂੰ ਬੁੱਝ ਗਏ।

ਯਾਹਵੇਹ ਦੇ ਨਾਮ ਵਿੱਚ ਮੈਂ ਉਹਨਾਂ ਨੂੰ ਵੱਢ ਸੁੱਟਿਆ।

13 ਮੈਨੂੰ ਪਿੱਛੇ ਧੱਕਿਆ ਗਿਆ ਅਤੇ ਡਿੱਗਣ ਵਾਲਾ ਸੀ,

ਪਰ ਯਾਹਵੇਹ ਨੇ ਮੇਰੀ ਸਹਾਇਤਾ ਕੀਤੀ।

14 ਯਾਹਵੇਹ ਮੇਰੀ ਤਾਕਤ ਅਤੇ ਮੇਰੀ ਰੱਖਿਆ ਹੈ;

ਉਹ ਮੇਰੀ ਮੁਕਤੀ ਬਣ ਗਿਆ ਹੈ।

15 ਧਰਮੀ ਲੋਕਾਂ ਦੇ ਤੰਬੂਆਂ ਵਿੱਚ

ਖੁਸ਼ੀ ਅਤੇ ਜਿੱਤ ਦੇ ਜੈਕਾਰੇ ਗੂੰਜਦੇ ਹਨ,

"ਯਾਹਵੇਹ ਦੇ ਸੱਜੇ ਹੱਥ ਨੇ ਮਹਾਨ ਕੰਮ ਕੀਤੇ ਹਨ!

16 ਯਾਹਵੇਹ ਦਾ ਸੱਜਾ ਹੱਥ ਉੱਚਾ ਕੀਤਾ ਗਿਆ ਹੈ;

ਯਾਹਵੇਹ ਦੇ ਸੱਜੇ ਹੱਥ ਨੇ ਮਹਾਨ ਕੰਮ ਕੀਤੇ ਹਨ!"

17 ਮੈਂ ਮਰਾਂਗਾ ਨਹੀਂ ਪਰ ਜੀਵਾਂਗਾ,

ਅਤੇ ਮੈਂ ਦੱਸਾਂਗਾ ਕਿ ਯਾਹਵੇਹ ਨੇ ਕਿਹੜੇ ਕੰਮ ਕੀਤੇ ਹਨ।

18 ਯਾਹਵੇਹ ਨੇ ਮੈਨੂੰ ਸਖ਼ਤ ਤਾੜਨਾ ਦਿੱਤੀ ਹੈ,

ਪਰ ਉਸ ਨੇ ਮੈਨੂੰ ਮੌਤ ਦੇ ਹਵਾਲੇ ਨਹੀਂ ਕੀਤਾ।

19 ਮੇਰੇ ਲਈ ਧਰਮ ਦੇ ਦਰਵਜੇ ਖੋਲ੍ਹੋ;

ਮੈਂ ਪ੍ਰਵੇਸ਼ ਕਰਾਂਗਾ ਅਤੇ ਯਾਹਵੇਹ ਦਾ ਧੰਨਵਾਦ ਕਰਾਂਗਾ।

20 ਇਹ ਯਾਹਵੇਹ ਦਾ ਦਰਵਾਜ਼ਾ ਹੈ,

ਜਿਸ ਵਿੱਚੋਂ ਧਰਮੀ ਲੋਕ ਪ੍ਰਵੇਸ਼ ਕਰ ਸਕਦੇ ਹਨ।

21 ਮੈਂ ਤੇਰਾ ਧੰਨਵਾਦ ਕਰਾਂਗਾ ਕਿਉਂ ਜੋ ਤੂੰ ਮੈਨੂੰ ਉੱਤਰ ਦਿੱਤਾ ਹੈ;

ਤੁਸੀਂ ਮੇਰੀ ਮੁਕਤੀ ਬਣ ਗਏ ਹੋ।

22 ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ,

ਉਹੀ ਖੂੰਜੇ ਦਾ ਪੱਥਰ ਬਣ ਗਿਆ;

23 ਇਹ ਸਭ ਯਾਹਵੇਹ ਵੱਲੋਂ ਹੋਇਆ,

ਅਤੇ ਇਹ ਸਾਡੀ ਨਜ਼ਰ ਵਿੱਚ ਅਦਭੁਤ ਹੈ।

24 ਯਾਹਵੇਹ ਨੇ ਇਹ ਅੱਜ ਹੀ ਕੀਤਾ ਹੈ।

ਆਓ ਅੱਜ ਅਸੀਂ ਅਨੰਦ ਹੋਈਏ ਅਤੇ ਖੁਸ਼ ਹੋਈਏ।

25 ਹੇ ਯਾਹਵੇਹ, ਸਾਨੂੰ ਬਚਾਓ!

ਯਾਹਵੇਹ, ਸਾਨੂੰ ਸਫਲਤਾ ਪ੍ਰਦਾਨ ਕਰੋ!

26 ਮੁਬਾਰਕ ਹੈ ਉਹ ਜਿਹੜਾ ਯਾਹਵੇਹ ਦੇ ਨਾਮ ਉੱਤੇ ਆਉਂਦਾ ਹੈ,

ਯਾਹਵੇਹ ਦੇ ਘਰ ਤੋਂ ਅਸੀਂ ਤੁਹਾਨੂੰ ਅਸੀਸ ਦਿੰਦੇ ਹਾਂ।

27 ਯਾਹਵੇਹ ਹੀ ਪਰਮੇਸ਼ਵਰ ਹੈ,

ਅਤੇ ਉਸਨੇ ਆਪਣਾ ਚਾਨਣ ਸਾਡੇ ਉੱਤੇ ਚਮਕਾਇਆ ਹੈ।

ਹੱਥਾਂ ਵਿੱਚ ਟਾਹਣੀਆਂ ਲੈ ਕੇ,

ਜਗਵੇਦੀ ਦੇ ਸਿੰਗਾਂ ਦੇ ਤਿਉਹਾਰ ਵਿੱਚ ਸ਼ਾਮਲ ਹੋਵੋ।

28 ਤੂੰ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਤੇਰੀ ਉਸਤਤ ਕਰਾਂਗਾ,

ਤੂੰ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਤੈਨੂੰ ਵਡਿਆਵਾਂਗਾ।

29 ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ;

ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-