Pular para o conteúdo
Publicidade

ਜ਼ਬੂਰਾਂ 52

ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਇੱਕ ਮਸਕੀਲ52 ਸ਼ਾਇਦ ਇੱਕ ਸਾਹਿਤਕ ਜਾਂ ਸੰਗੀਤਕ ਸ਼ਬਦ ਜਦੋਂ ਦੋਏਗ ਅਦੋਮੀ ਸ਼ਾਊਲ ਕੋਲ ਗਿਆ ਅਤੇ ਉਸ ਨੂੰ ਕਿਹਾ: "ਦਾਵੀਦ ਅਹੀਮਲੇਕ ਦੇ ਘਰ ਗਿਆ ਹੈ।"

1 ਹੇ ਸੂਰਮੇ, ਤੂੰ ਬਦੀ ਦੀ ਸ਼ੇਖੀ ਕਿਉਂ ਮਾਰਦਾ ਹੈ?

ਤੂੰ ਸਾਰਾ ਦਿਨ ਕਿਉਂ ਘਮੰਡ ਕਰਦਾ ਹੈ,

ਤੂੰ ਜੋ ਪਰਮੇਸ਼ਵਰ ਦੀ ਨਿਗਾਹ ਵਿੱਚ ਸ਼ਰਮਿੰਦਾ ਹੈ?

2 ਤੂੰ ਜੋ ਛਲ ਕਰਦਾ ਹੈ,

ਤੇਰੀ ਜੀਭ ਬੁਰਿਆਈ ਦੀਆਂ ਯੋਜਨਾਵਾਂ ਰਚਦੀ ਹੈ।

ਇਹ ਇੱਕ ਤਿੱਖੇ ਉਸਤਰੇ ਵਰਗੀ ਹੈ।

3 ਤੂੰ ਭਲਾਈ ਨਾਲੋਂ ਜ਼ਿਆਦਾ ਬੁਰਾਈ ਨੂੰ,

ਅਤੇ ਸੱਚ ਬੋਲਣ ਨਾਲੋਂ ਜ਼ਿਆਦਾ ਝੂਠ ਨੂੰ ਪਸੰਦ ਕਰਦਾ ਹੈ।

4 ਹੇ ਧੋਖੇਬਾਜ਼ ਜੀਭ,

ਤੈਨੂੰ ਹਰ ਇੱਕ ਬੁਰਾ ਸ਼ਬਦ ਪਸੰਦ ਹੈ!

5 ਇਸੇ ਤਰ੍ਹਾਂ ਪਰਮੇਸ਼ਵਰ ਵੀ ਹਮੇਸ਼ਾ ਮਿਟਾ ਦੇਵੇਗਾ,

ਉਹ ਤੁਹਾਨੂੰ ਉਖਾੜ ਦੇਵੇਗਾ ਅਤੇ ਤੁਹਾਡੇ ਤੰਬੂ ਵਿੱਚੋਂ ਤੁਹਾਨੂੰ ਚੁੱਕ ਲਵੇਗਾ;

ਉਹ ਤੁਹਾਨੂੰ ਜਿਉਂਦਿਆਂ ਦੀ ਧਰਤੀ ਤੋਂ ਜੜ੍ਹੋ ਹੀ ਪੁੱਟ ਸੁੱਟੇਗਾ।

6 ਧਰਮੀ ਵੇਖਣਗੇ ਅਤੇ ਡਰਣਗੇ;

ਉਹ ਤੁਹਾਡੇ ਉੱਤੇ ਹੱਸਣਗੇ ਅਤੇ ਕਹਿਣਗੇ,

7 "ਹੁਣ ਇੱਥੇ ਉਹ ਆਦਮੀ ਹੈ

ਜਿਸ ਨੇ ਪਰਮੇਸ਼ਵਰ ਨੂੰ ਆਪਣਾ ਗੜ੍ਹ ਨਹੀਂ ਬਣਾਇਆ

ਸਗੋਂ ਆਪਣੀ ਮਹਾਨ ਦੌਲਤ ਉੱਤੇ ਭਰੋਸਾ ਰੱਖਿਆ

ਅਤੇ ਦੂਜਿਆਂ ਨੂੰ ਤਬਾਹ ਕਰਕੇ ਮਜ਼ਬੂਤ ਹੋਇਆ!"

8 ਪਰ ਮੈਂ ਜ਼ੈਤੂਨ ਦੇ ਰੁੱਖ ਵਰਗਾ ਹਾਂ

ਜੋ ਪਰਮੇਸ਼ਵਰ ਦੇ ਘਰ ਵਿੱਚ ਵਧਦਾ-ਫੁੱਲਦਾ ਹੈ।

ਮੈਂ ਪਰਮੇਸ਼ਵਰ ਦੇ ਅਟੱਲ ਪਿਆਰ ਵਿੱਚ ਸਦਾ ਅਤੇ ਸਦਾ ਲਈ

ਭਰੋਸਾ ਰੱਖਦਾ ਹਾਂ।

9 ਜੋ ਤੂੰ ਕੀਤਾ ਹੈ, ਮੈਂ ਹਮੇਸ਼ਾ ਤੇਰੇ ਵਫ਼ਾਦਾਰ ਲੋਕਾਂ ਦੀ ਮੌਜੂਦਗੀ ਵਿੱਚ

ਤੇਰੀ ਵਡਿਆਈ ਕਰਾਂਗਾ।

ਅਤੇ ਮੈਂ ਤੇਰੇ ਨਾਮ ਉੱਤੇ ਆਸ ਰੱਖਾਂਗਾ,

ਕਿਉਂ ਜੋ ਤੇਰਾ ਨਾਮ ਭਲਾ ਹੈ।

Estes versículos te tocaram? Ore agora!

+581 estão orando agora.

Junte-se à corrente de oração.