Publicidade

Salmos 149

1 ਯਾਹਵੇਹ ਦੀ ਉਸਤਤ ਕਰੋ।

ਯਾਹਵੇਹ ਲਈ ਇੱਕ ਨਵਾਂ ਗੀਤ ਗਾਓ,

ਉਸਦੇ ਵਫ਼ਾਦਾਰ ਲੋਕਾਂ ਦੀ ਸਭਾ ਵਿੱਚ ਉਸਦੀ ਉਸਤਤ ਕਰੋ।

2 ਇਸਰਾਏਲ ਆਪਣੇ ਸਿਰਜਣਹਾਰ ਵਿੱਚ ਅਨੰਦ ਕਰੇ;

ਸੀਯੋਨ ਦੇ ਲੋਕ ਆਪਣੇ ਰਾਜੇ ਵਿੱਚ ਖੁਸ਼ੀ ਮਨਾਉਣ।

3 ਉਹ ਨੱਚਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨ

ਡੱਫ ਅਤੇ ਸਿਤਾਰ ਵਜਾ ਕੇ ਉਸ ਲਈ ਗੀਤ ਗਾਉਣ।

4 ਕਿਉਂਕਿ ਯਾਹਵੇਹ ਆਪਣੇ ਲੋਕਾਂ ਵਿੱਚ ਪ੍ਰਸੰਨ ਹੁੰਦਾ ਹੈ।

ਉਹ ਨਿਮਰ ਨੂੰ ਜਿੱਤ ਦਾ ਤਾਜ ਪਹਿਨਾਉਂਦਾ ਹੈ।

5 ਉਹ ਦੇ ਵਫ਼ਾਦਾਰ ਲੋਕ ਇਸ ਆਦਰ ਵਿੱਚ ਅਨੰਦ ਹੋਣ

ਅਤੇ ਆਪਣੇ ਬਿਸਤਰੇ ਉੱਤੇ ਖੁਸ਼ੀ ਦੇ ਗੀਤ ਗਾਉਣ।

6 ਪਰਮੇਸ਼ਵਰ ਦੀ ਉਸਤਤ ਉਹਨਾਂ ਦੇ ਮੂੰਹ ਵਿੱਚ ਹੋਵੇ

ਅਤੇ ਉਹਨਾਂ ਦੇ ਹੱਥਾਂ ਵਿੱਚ ਦੋਧਾਰੀ ਤਲਵਾਰ ਹੋਵੇ।

7 ਕੌਮਾਂ ਤੋਂ ਬਦਲਾ ਲੈਣ

ਅਤੇ ਲੋਕਾਂ ਨੂੰ ਸਜ਼ਾ ਦੇਣ ਲਈ,

8 ਆਪਣੇ ਰਾਜਿਆਂ ਨੂੰ ਬੇੜੀਆਂ ਨਾਲ,

ਅਤੇ ਉਹਨਾਂ ਦੇ ਅਹਿਲਕਾਰਾਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣ,

9 ਉਹਨਾਂ ਦੇ ਵਿਰੁੱਧ ਲਿਖੀ ਹੋਈ ਸਜ਼ਾ ਨੂੰ ਪੂਰਾ ਕਰਨ ਲਈ,

ਇਹ ਉਸਦੇ ਸਾਰੇ ਵਫ਼ਾਦਾਰ ਲੋਕਾਂ ਦੀ ਸ਼ਾਨ ਹੈ।

ਯਾਹਵੇਹ ਦੀ ਉਸਤਤ ਕਰੋ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-