Pular para o conteúdo
Publicidade

ਜ਼ਬੂਰਾਂ 91

1 ਜੋ ਕੋਈ ਵੀ ਅੱਤ ਮਹਾਨ ਦੀ ਸ਼ਰਨ ਵਿੱਚ ਰਹਿੰਦਾ ਹੈ,

ਉਹ ਸਰਵਸ਼ਕਤੀਮਾਨ ਦੇ ਸਾਯੇ ਵਿੱਚ ਆਰਾਮ ਕਰੇਗਾ।

2 ਮੈਂ ਯਾਹਵੇਹ ਦੇ ਬਾਰੇ ਕਹਾਂਗਾ, "ਉਹ ਮੇਰੀ ਪਨਾਹ ਅਤੇ ਮੇਰਾ ਕਿੱਲਾ ਹੈ,

ਮੇਰੇ ਪਰਮੇਸ਼ਵਰ, ਜਿਸ ਤੇ ਮੈਂ ਭਰੋਸਾ ਰੱਖਦਾ ਹਾਂ।"

3 ਸੱਚ-ਮੁੱਚ ਉਹ ਤੈਨੂੰ ਹਰ ਇੱਕ ਫੰਦੇ ਤੋਂ,

ਅਤੇ ਘਾਤਕ ਬੀਮਾਰੀਆਂ ਤੋਂ ਬਚਾਵੇਗਾ।

4 ਉਹ ਤੁਹਾਨੂੰ ਆਪਣੇ ਖੰਭਾਂ ਨਾਲ ਢੱਕ ਲਵੇਗਾ;

ਅਤੇ ਉਸ ਦੇ ਖੰਭਾਂ ਹੇਠ ਤੁਹਾਨੂੰ ਪਨਾਹ ਮਿਲੇਗੀ,

ਉਸਦੀ ਦੀ ਵਫ਼ਾਦਾਰੀ ਤੁਹਾਡੀ ਢਾਲ ਅਤੇ ਕਿੱਲਾ ਹੋਵੇਗੀ।

5 ਤੂੰ ਰਾਤ ਦੇ ਭੈਅ ਤੋਂ ਨਹੀਂ ਡਰੇਂਗਾ,

ਨਾ ਹੀ ਦਿਨ ਵਿੱਚ ਉੱਡਦੇ ਤੀਰ ਤੋਂ,

6 ਨਾ ਉਹ ਮਹਾਂਮਾਰੀ ਤੋਂ ਜਿਹੜੀ ਹਨੇਰੇ ਵਿੱਚ ਆਉਂਦੀ ਹੈ,

ਨਾ ਉਸ ਬਵਾ ਤੋਂ ਜਿਹੜੀ ਦੁਪਹਿਰ ਨੂੰ ਨਾਸ ਕਰਦੀ ਹੈ।

7 ਇੱਕ ਹਜ਼ਾਰ ਤੇਰੇ ਪਾਸੇ ਅਤੇ

ਦਸ ਹਜ਼ਾਰ ਤੇਰੇ ਸੱਜੇ ਪਾਸੇ ਡਿੱਗਣਗੇ,

ਪਰ ਉਹ ਤੇਰੇ ਨੇੜੇ ਨਾ ਆਉਣਗੇ।

8 ਤੂੰ ਸਿਰਫ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ

ਅਤੇ ਦੁਸ਼ਟਾਂ ਦੀ ਸਜ਼ਾ ਨੂੰ ਵੇਖੇਗਾ।

9 "ਹੇ ਯਾਹਵੇਹ, ਤੂੰ ਮੇਰੀ ਪਨਾਹ ਹੈ,"

ਅਤੇ ਤੂੰ ਅੱਤ ਮਹਾਨ ਨੂੰ ਆਪਣਾ ਨਿਵਾਸ ਸਥਾਨ ਬਣਾਉਂਦਾ ਹੈ।

10 ਕੋਈ ਵੀ ਬਿਪਤਾ ਤੇਰੇ ਉੱਤੇ ਨਹੀਂ ਆਵੇਗੀ,

ਅਤੇ ਨਾ ਕੋਈ ਮੁਸੀਬਤ ਤੇਰੇ ਤੰਬੂ ਦੇ ਨੇੜੇ ਆਵੇਗੀ।

11 ਕਿਉਂਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ

ਕਿ ਉਹ ਤੇਰੇ ਸਾਰੇ ਰਾਹਾਂ ਵਿੱਚ ਤੇਰੀ ਰਾਖੀ ਕਰਨ।

12 ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ,

ਤਾਂ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।

13 ਤੂੰ ਸ਼ੇਰ ਅਤੇ ਸੱਪ ਨੂੰ ਮਿੱਧੇਂਗਾ,

ਤੂੰ ਜੁਆਨ ਸ਼ੇਰ ਅਤੇ ਅਜਗਰ ਨੂੰ ਲਤਾੜੇਂਗਾ।

14 ਯਾਹਵੇਹ ਆਖਦਾ ਹੈ, "ਮੈਂ ਉਸ ਨੂੰ ਬਚਾਵਾਂਗਾ ਕਿਉਂਕਿ ਉਹ ਮੈਨੂੰ ਪਿਆਰ ਕਰਦਾ ਹੈ।

ਮੈਂ ਉਹ ਦੀ ਰੱਖਿਆ ਕਰਾਂਗਾ, ਕਿਉਂ ਜੋ ਉਹ ਮੇਰੇ ਨਾਮ ਉੱਤੇ ਭਰੋਸਾ ਰੱਖਦਾ ਹੈ।

15 ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸਨੂੰ ਨੂੰ ਉੱਤਰ ਦਿਆਂਗਾ।

ਮੈਂ ਉਹ ਦੇ ਨਾਲ ਮੁਸੀਬਤ ਵਿੱਚ ਰਹਾਂਗਾ,

ਮੈਂ ਉਸਨੂੰ ਛੁਡਾਵਾਂਗਾ ਅਤੇ ਉਸਦਾ ਆਦਰ ਕਰਾਂਗਾ।

16 ਲੰਮੀ ਉਮਰ ਨਾਲ ਮੈਂ ਉਹ ਨੂੰ ਸੰਤੁਸ਼ਟ ਕਰਾਂਗਾ

ਅਤੇ ਉਹ ਨੂੰ ਆਪਣੀ ਮੁਕਤੀ ਵਿਖਾਵਾਂਗਾ।"

Estes versículos te tocaram? Ore agora!

+581 estão orando agora.

Junte-se à corrente de oração.