ਇੱਕ ਜ਼ਬੂਰ।
1 ਪਰਮੇਸ਼ਵਰ ਸਾਡੇ ਉੱਤੇ ਦਯਾ ਕਰੇ ਅਤੇ ਸਾਨੂੰ ਅਸੀਸ ਦੇਵੇ
ਅਤੇ ਆਪਣਾ ਚਿਹਰਾ ਸਾਡੇ ਉੱਤੇ ਚਮਕਾਵੇ,
2 ਤਾਂ ਜੋ ਤੇਰੇ ਰਸਤੇ ਧਰਤੀ ਉੱਤੇ,
ਅਤੇ ਤੇਰੀ ਮੁਕਤੀ ਸਾਰੀਆਂ ਕੌਮਾਂ ਵਿੱਚ ਜਾਣੀ ਜਾਵੇ।
3 ਹੇ ਪਰਮੇਸ਼ਵਰ, ਲੋਕ ਤੇਰੀ ਵਡਿਆਈ ਕਰਨ;
ਸਾਰੀਆਂ ਕੌਮਾਂ ਤੇਰੀ ਵਡਿਆਈ ਕਰਨ।
4 ਕੌਮਾਂ ਖੁਸ਼ ਹੋਣ ਅਤੇ ਖੁਸ਼ੀ ਦੇ ਗੀਤ ਗਾਉਣ,
ਕਿਉਂ ਜੋ ਤੂੰ ਲੋਕਾਂ ਦਾ ਧਰਮ ਨਾਲ ਨਿਆਂ ਕਰੇਂਗਾ,
ਅਤੇ ਧਰਤੀ ਦੀਆਂ ਕੌਮਾਂ ਦੀ ਅਗਵਾਈ ਕਰੇਗਾ।
5 ਹੇ ਪਰਮੇਸ਼ਵਰ, ਲੋਕ ਤੇਰੀ ਵਡਿਆਈ ਕਰਨ।
ਸਾਰੀਆਂ ਕੌਮਾਂ ਤੇਰੀ ਵਡਿਆਈ ਕਰਨ।
6 ਜ਼ਮੀਨ ਆਪਣੀ ਫ਼ਸਲ ਦਿੰਦੀ ਹੈ;
ਪਰਮੇਸ਼ਵਰ, ਸਾਡਾ ਪਰਮੇਸ਼ਵਰ, ਸਾਨੂੰ ਅਸੀਸ ਦਿੰਦਾ ਹੈ।
7 ਪਰਮੇਸ਼ਵਰ ਸਾਨੂੰ ਅਸੀਸ ਦਿੰਦਾ ਰਹੇਗਾ,
ਤਾਂ ਜੋ ਧਰਤੀ ਦੀਆਂ ਚਾਰੇ ਕੂੰਟਾਂ ਉਸ ਤੋਂ ਡਰਨ।