Pular para o conteúdo
Publicidade

ਜ਼ਬੂਰਾਂ 108

ਇੱਕ ਗੀਤ। ਦਾਵੀਦ ਦਾ ਇੱਕ ਜ਼ਬੂਰ।

1 ਹੇ ਪਰਮੇਸ਼ਵਰ, ਮੇਰਾ ਦਿਲ ਸਥਿਰ ਹੈ।

ਮੈਂ ਆਪਣੀ ਪੂਰੀ ਰੂਹ ਨਾਲ ਸੰਗੀਤ ਬਣਾਵਾਂਗਾ ਅਤੇ ਗਾਵਾਂਗਾ।

2 ਹੇ ਰਬਾਬ ਅਤੇ ਸਿਤਾਰ, ਜਾਗੋ!

ਮੈਂ ਸਵੇਰ ਨੂੰ ਉੱਠਾਂਗਾ।

3 ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਮਹਿਮਾ ਕਰਾਂਗਾ,

ਮੈਂ ਲੋਕਾਂ ਵਿੱਚ ਤੇਰੀ ਅਰਾਧਨਾ ਕਰਾਂਗਾ।

4 ਕਿਉਂ ਜੋ ਤੇਰਾ ਪਿਆਰ ਸਵਰਗ ਨਾਲੋਂ ਵੀ ਉੱਚਾ ਹੈ।

ਤੇਰੀ ਵਫ਼ਾਦਾਰੀ ਅਕਾਸ਼ ਤੱਕ ਪਹੁੰਚਦੀ ਹੈ।

5 ਹੇ ਪਰਮੇਸ਼ਵਰ, ਅਕਾਸ਼ਾਂ ਤੋਂ ਉੱਚਾ!

ਤੇਰੀ ਮਹਿਮਾ ਸਾਰੀ ਧਰਤੀ ਉੱਤੇ ਹੋਵੇ।

6 ਸਾਨੂੰ ਬਚਾ ਅਤੇ ਆਪਣੇ ਸੱਜੇ ਹੱਥ ਨਾਲ ਸਾਡੀ ਸਹਾਇਤਾ ਕਰ,

ਤਾਂ ਜੋ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈ ਛੁਡਾਏ ਜਾ ਸਕਣ।

7 ਪਰਮੇਸ਼ਵਰ ਨੇ ਆਪਣੇ ਪਵਿੱਤਰ ਅਸਥਾਨ ਤੋਂ ਬੋਲਿਆ ਹੈ:

"ਜਿੱਤ ਵਿੱਚ ਮੈਂ ਸ਼ੇਕੇਮ ਨੂੰ ਖੁਸ਼ੀ ਨਾਲ ਵੰਡਾਂਗਾ

ਅਤੇ ਸੁੱਕੋਥ ਦੀ ਵਾਦੀ ਨੂੰ ਮਾਪਾਂਗਾ।

8 ਗਿਲਆਦ ਮੇਰਾ ਹੈ, ਮਨੱਸ਼ੇਹ ਮੇਰਾ ਹੈ;

ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ,

ਯਹੂਦਾਹ ਮੇਰਾ ਰਾਜਦੰਡ ਹੈ।

9 ਮੋਆਬ ਮੇਰੇ ਹੱਥ ਧੋਣ ਦੀ ਥਾਂ ਵਾਂਗ ਹੈ,

ਅਦੋਮ ਉੱਤੇ ਮੈਂ ਆਪਣੀ ਜੁੱਤੀ ਸੁੱਟਦਾ ਹਾਂ;

ਫ਼ਲਿਸਤਿਆਂ ਉੱਤੇ ਮੈਂ ਜਿੱਤ ਦਾ ਨਾਹਰਾ ਮਾਰਦਾ ਹਾਂ।"

10 ਕੌਣ ਮੈਨੂੰ ਗੜ੍ਹ ਵਾਲੇ ਸ਼ਹਿਰ ਵਿੱਚ ਲਿਆਵੇਗਾ?

ਕੌਣ ਅਦੋਮ ਦੇਸ਼ ਵੱਲ ਮੇਰੀ ਅਗਵਾਈ ਕਰੇਗਾ?

11 ਹੇ ਪਰਮੇਸ਼ਵਰ, ਕੀ ਇਹ ਤੂੰ ਨਹੀਂ ਹੈ ਜਿਸ ਨੇ ਹੁਣ ਸਾਨੂੰ ਤਿਆਗ ਦਿੱਤਾ ਹੈ

ਅਤੇ ਹੁਣ ਸਾਡੀਆਂ ਫ਼ੌਜਾਂ ਨਾਲ ਨਹੀਂ ਚੱਲਦਾ?

12 ਦੁਸ਼ਮਣ ਤੋਂ ਸਾਡੀ ਸਹਾਇਤਾ ਕਰ,

ਮਨੁੱਖੀ ਸਹਾਇਤਾ ਵਿਅਰਥ ਹੈ।

13 ਪਰਮੇਸ਼ਵਰ ਨਾਲ ਅਸੀਂ ਜਿੱਤ ਜਾਵਾਂਗੇ,

ਅਤੇ ਉਹ ਸਾਡੇ ਵੈਰੀਆਂ ਨੂੰ ਮਿੱਧੇਗਾ।

Estes versículos te tocaram? Ore agora!

+581 estão orando agora.

Junte-se à corrente de oração.