Pular para o conteúdo
Publicidade

ਜ਼ਬੂਰਾਂ 129

ਚੜ੍ਹਾਈ ਦਾ ਗੀਤ।

1 "ਉਹਨਾਂ ਨੇ ਮੇਰੀ ਜੁਆਨੀ ਤੋਂ ਮੇਰੇ ਉੱਤੇ ਬਹੁਤ ਜ਼ੁਲਮ ਕੀਤੇ ਹਨ,"

ਇਸਰਾਏਲ ਆਖੇ;

2 "ਉਹਨਾਂ ਨੇ ਜਵਾਨੀ ਤੋਂ ਮੇਰੇ ਉੱਤੇ ਬਹੁਤ ਜ਼ੁਲਮ ਕੀਤੇ ਹਨ,

ਪਰ ਉਹ ਮੇਰੇ ਉੱਤੇ ਜਿੱਤ ਪ੍ਰਾਪਤ ਨਾ ਕਰ ਸਕੇ।

3 ਹਲ ਵਾਹੁਣ ਵਾਲਿਆਂ ਨੇ ਮੇਰੀ ਪਿੱਠ ਉੱਤੇ ਹਲ ਵਾਹਿਆ,

ਉਹਨਾਂ ਨੇ ਲੰਮੇ ਸਿਆੜ ਕੱਢੇ।

4 ਪਰ ਯਾਹਵੇਹ ਧਰਮੀ ਹੈ;

ਉਸ ਨੇ ਮੈਨੂੰ ਦੁਸ਼ਟਾਂ ਦੀਆਂ ਰੱਸੀਆਂ ਤੋਂ ਅਜ਼ਾਦ ਕਰ ਦਿੱਤਾ ਹੈ।"

5 ਉਹ ਸਾਰੇ ਜਿਹੜੇ ਸੀਯੋਨ ਨਾਲ ਵੈਰ ਕਰਦੇ ਹਨ,

ਉਹ ਸ਼ਰਮ ਨਾਲ ਮੁੜਨਗੇ।

6 ਉਹ ਛੱਤ ਦੇ ਘਾਹ ਵਰਗੇ ਹੋਣ,

ਜੋ ਵਧਣ ਤੋਂ ਪਹਿਲਾਂ ਹੀ ਸੁੱਕ ਜਾਂਦਾ ਹੈ।

7 ਅਤੇ ਵੱਢਣ ਵਾਲਾ ਵੀ ਉਸ ਘਾਹ ਨੂੰ ਹੱਥ ਲਾਉਦਾ,

ਅਤੇ ਨਾ ਹੀ ਪੂਲੇ ਬੰਨ੍ਹਣ ਵਾਲਾ ਉਸ ਨੂੰ ਇਕੱਠਾ ਕਰਦਾ ਹੈ।

8 ਉਹ ਜਿਹੜੇ ਲੰਘਦੇ ਹਨ, ਉਹਨਾਂ ਨੂੰ ਇਹ ਨਾ ਆਖਣ,

"ਯਾਹਵੇਹ ਦੀ ਅਸੀਸ ਤੁਹਾਡੇ ਉੱਤੇ ਹੋਵੇ।

ਅਸੀਂ ਤੁਹਾਨੂੰ ਯਾਹਵੇਹ ਦੇ ਨਾਮ ਵਿੱਚ ਅਸੀਸ ਦਿੰਦੇ ਹਾਂ।"

Estes versículos te tocaram? Ore agora!

+581 estão orando agora.

Junte-se à corrente de oração.