Publicidade

Salmos 21

ਸੰਗੀਤ ਦੇ ਨਿਰਦੇਸ਼ਕ ਲਈ, ਦਾਵੀਦ ਦਾ ਇੱਕ ਜ਼ਬੂਰ।

1 ਹੇ ਯਾਹਵੇਹ, ਰਾਜਾ ਤੇਰੀ ਤਾਕਤ ਵਿੱਚ ਖੁਸ਼ ਹੋਵੇਗਾ।

ਤੇਰੀ ਜਿੱਤ ਵਿੱਚ ਉਸ ਦੀ ਖੁਸ਼ੀ ਕਿੰਨੀ ਵੱਡੀ ਹੈ!

2 ਤੂੰ ਉਸ ਦੇ ਦਿਲ ਦੀ ਇੱਛਾ ਪੂਰੀ ਕਰ ਦਿੱਤੀ ਹੈ

ਅਤੇ ਉਸ ਦੇ ਬੁੱਲ੍ਹਾਂ ਦੀ ਬੇਨਤੀ ਨੂੰ ਰੋਕਿਆ ਨਹੀਂ ਹੈ।

3 ਤੁਸੀਂ ਉਸ ਨੂੰ ਭਰਪੂਰ ਅਸੀਸਾਂ ਦੇਣ ਲਈ ਆਏ ਹੋ

ਅਤੇ ਤੁਸੀਂ ਉਸ ਦੇ ਸਿਰ ਉੱਤੇ ਸ਼ੁੱਧ ਸੋਨੇ ਦਾ ਤਾਜ ਰੱਖਿਆ ਹੈ।

4 ਰਾਜੇ ਨੇ ਤੇਰੇ ਤੋਂ ਜੀਵਨ ਮੰਗਿਆ, ਅਤੇ ਤੂੰ ਉਸਨੂੰ ਦਿੱਤਾ

ਸਗੋਂ ਸਦਾ ਅਤੇ ਸਦਾ ਦਾ ਜੀਵਨ ਦਿੱਤਾ ਹੈ।

5 ਜੋ ਜਿੱਤਾਂ ਤੁਸੀਂ ਦਿੱਤੀਆਂ ਹਨ, ਉਸ ਦੀ ਮਹਿਮਾ ਬਹੁਤ ਉੱਚੀ ਹੈ;

ਤੁਸੀਂ ਉਸ ਨੂੰ ਸ਼ਾਨ ਅਤੇ ਮਹਿਮਾ ਬਖਸ਼ੀ ਹੈ।

6 ਨਿਸ਼ਚੇ ਹੀ ਤੁਸੀਂ ਰਾਜੇ ਨੂੰ ਬੇਅੰਤ ਅਸੀਸਾਂ ਪ੍ਰਦਾਨ ਕੀਤੀਆਂ ਹਨ

ਅਤੇ ਉਸਨੂੰ ਆਪਣੀ ਹਜ਼ੂਰੀ ਦੇ ਆਨੰਦ ਨਾਲ ਪ੍ਰਸੰਨ ਕੀਤਾ ਹੈ।

7 ਕਿਉਂਕਿ ਰਾਜਾ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ;

ਅੱਤ ਮਹਾਨ ਪਰਮੇਸ਼ਵਰ ਦੇ ਅਟੱਲ ਪਿਆਰ ਦੁਆਰਾ

ਉਹ ਹਿੱਲੇਗਾ ਨਹੀਂ।

8 ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਫੜ ਲਵੇਗਾ,

ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਲੱਭ ਲਵੇਗਾ।

9 ਜਦੋਂ ਤੂੰ ਲੜਾਈ ਲਈ ਹਾਜ਼ਰ ਹੋਵੇਗਾ,

ਤੂੰ ਉਹਨਾਂ ਨੂੰ ਬਲਦੀ ਭੱਠੀ ਵਿੱਚ ਸਾੜ ਦੇਵੇਗਾ।

ਯਾਹਵੇਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਨਿਗਲ ਜਾਵੇਗਾ,

ਅਤੇ ਉਸਦੀ ਅੱਗ ਉਹਨਾਂ ਨੂੰ ਭਸਮ ਕਰ ਦੇਵੇਗੀ।

10 ਤੂੰ ਧਰਤੀ ਤੋਂ ਉਹਨਾਂ ਦੀ ਵੰਸ਼ ਨੂੰ ਤਬਾਹ ਕਰ ਦੇਵੇਗਾ, ਮਨੁੱਖਜਾਤੀ ਵਿੱਚੋਂ ਉਹਨਾਂ ਦੇ ਫਲ ਨੂੰ ਵੀ।

11 ਭਾਵੇਂ ਉਹ ਤੇਰੇ ਵਿਰੁੱਧ ਬੁਰਿਆਈਆਂ ਦੀ ਸਾਜ਼ਿਸ਼ ਰਚਦੇ ਹਨ

ਅਤੇ ਬੁਰੀਆਂ ਯੋਜਨਾਵਾਂ ਘੜਦੇ ਹਨ, ਉਹ ਕਾਮਯਾਬ ਨਹੀਂ ਹੋ ਸਕਦੇ।

12 ਜਦੋਂ ਤੁਸੀਂ ਖਿੱਚੇ ਹੋਏ ਧਨੁਸ਼ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋ

ਤਾਂ ਤੁਸੀਂ ਉਹਨਾਂ ਨੂੰ ਪਿੱਠ ਮੋੜ ਦਿਓਗੇ।

13 ਹੇ ਯਾਹਵੇਹ, ਤੂੰ ਆਪਣੀ ਤਾਕਤ ਵਿੱਚ ਉੱਚਾ ਹੈ;

ਅਸੀਂ ਗਾਉਂਦੇ ਹੋਏ ਅਤੇ ਤੇਰੀ ਸ਼ਕਤੀ ਦਾ ਗੁਣਗਾਨ ਕਰਾਂਗੇ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-